Skip to content

Ajh da punjab || truth life shayari

ਬੜਾ ਸਸਤਾ ਮੁੱਲ ਲੱਗਦਾ ਏ,
ਲਿਖਿਆ ਗੀਤ ਸੱਭਿਆਚਾਰ ਦਾ।

ਕਿੱਸਾ ਭੁੱਲ ਨਹੀ ਸਕਦਾ,
ਕੀਤਾ 84 ਦੇ ਅੱਤਿਆਚਾਰ ਦਾ।

ਰੁਲ ਗਿਆ ਪੰਜਾਬ ਸਾਰਾ,
ਏ ਦੋਸ਼ ਨਸ਼ਿਆ ਦੇ ਵਪਾਰ ਦਾ।

ਹਰ ਕੋਈ ਵੈਰੀ ਇਕ ਦੂਜੇ ਦਾ,
ਪੈਸਾ ਕਾਰਨ ਬਣਿਆ ਤਕਰਾਰ ਦਾ।

ਖੂਨ ਨੂੰ ਕਰਦਾ ਏ ਕਾਲਾ,
ਮਾੜਾ ਨਸ਼ਾ ਚਿੱਟੇ ਦਾ।

ਲਾਕੇ ਕਿਸੇ ਦਾ ਪੁੱਤ ਨਸ਼ੇ ਤੇ,
ਫਿਰ ਫੈਇਦਾ ਕੀ ਆ ਪਿੱਟੇ ਦਾ।

ਇਕ ਬੋਤਲ ਪਿਛੇ ਵਿਕ ਜਾਣਾ,
ਇਹ ਸਬੂਤ ਏ ਜਮੀਰ ਮੁਕੇ ਦਾ।

ਸ਼ਰਿਆਮ ਵਿਕ ਦਾ ਏ,
ਫੈਇਦਾ ਕੀ ਆ ਬੁਤ ਫੂਕੇ ਦਾ।

ਪਾਣੀ ਸੁਕਦਾ ਜਾਦਾਂ ਏ,
ਨਸ਼ਾ ਛੇਂਵਾ ਦਰਿਆ ਪੰਜਾਬ ਦਾ।

ਸਰਕਾਰ ਦੀਆ ਨੀਤੀਆ ਏ,
ਜਿਉ ਅਲਜਬਰਾ ਹਿਸਾਬ ਦਾ।

ਪੰਜਾਬ ਚ ਵੇਚਦੇ ਨੇ ਉਹੀ,
ਜਿਦਾ ਰੁਤਬਾ ਏ ਜਨਾਬ ਦਾ।

ਬਚਦਾ ਏ ਤਾ ਪੰਜਾਬ ਬਚਾ ਲਓ,
ਆਖਰੀ ਪੰਨਾ ਨੇੜੇਆ ਕਿਤਾਬ ਦਾ।

#ਕੁਲਵਿੰਦਰਔਲਖ

Title: Ajh da punjab || truth life shayari

Best Punjabi - Hindi Love Poems, Sad Poems, Shayari and English Status


Lakh Kosishan de bawjood || Sad shayari || sad status

Us nu chaheyaa tan bahut c
par oh miliyaa hi nahi
meriyaan lakhan koshishan de bawjood
faasla mitteya hi nahi

ਉਸ ਨੂੰ ਚਾਹਿਆ ਤਾਂ ਬਹੁਤ ਸੀ,
ਪਰ ਉਹ ਮਿਲਿਆ ਹੀ ਨਹੀ…
ਮੇਰੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ,
ਫਾਸਲਾ ਮਿਟਿਆ ਹੀ ਨਹੀਂ !!!

Title: Lakh Kosishan de bawjood || Sad shayari || sad status


Apne bare mada na socho || punjabi thoughts

Apne bare kade vi mada na socho,
Kyunki upar wale ne eh sochan lyi
Rishtedaar te guandi rakhe hoye ne… 😄💯

ਆਪਣੇ ਬਾਰੇ ਕਦੇ ਵੀ ਮਾੜਾ ਨਾ ਸੋਚੋ,
ਕਿਉਂਕਿ ਉਪਰ ਵਾਲੇ ਨੇ ਇਹ ਸੋਚਣ ਲਈ,
ਰਿਸ਼ਤੇਦਾਰ ਤੇ ਗੁਆਂਢੀ ਰੱਖੇ ਹੋਏ ਨੇ…😄💯

Title: Apne bare mada na socho || punjabi thoughts