ਲੰਘਿਆ ਨੀ ਦਿਨ ਜਿੱਦੇਂ ਚੇਤੇ ਨਹੀਓ ਕਰਿਆ
ਤੇਰੇ ਬਾਰੇ ਸੋਚ ਸੋਚ ਸਦਾ ਮਣ ਰਹਿੰਦਾ ਭਰਿਆ
ਤੈਨੂੰ ਪਾਉਣ ਲਈ ਨਿੱਤ ਅਰਜੋਈਆਂ ਰਹਿੰਦੀ ਕਰਦੀ
ਪਰ ਆਕੜਾਂ ਦੀ ਪੱਟੀ ਕੁਝ ਬੋਲ ਵੀ ਨਈ ਸਕਦੀ
ਤੂੰ ਆਪ ਵੀ ਕੁਝ ਸਮਝ ਕਯੋ ਬੇਸਮਝ ਰਹੇ ਬਣਿਆ
ਤੈਨੂੰ ਵੀ ਪਤਾ ਮੈਂ ਤੇਰੇ ਤੋਂ ਬਿਨਾ ਕਦੇ ਕੋਈ ਹੋਰ ਨੀ ਸੀ ਚੁਣਿਆ
ਹੈਨੀ ਕੋਈ ਵਜਾਹ ਤਾਂ ਵੀ ਦੂਰ ਦੂਰ ਫਿਰਦੇ
ਕਰਨੀ ਆ ਗੱਲ ਪਰ ਬੁੱਲ ਨਹੀਓ ਖੁੱਲਦੇ
ਤੱਕ ਇੱਕ ਦੂਜੇ ਨੂੰ ਅਸੀਂ ਅੱਖਾਂ ਫੇਰ ਲੈਂਣੇ ਆਂ
ਬੁਲਾਉਣਾ ਇੱਕ ਦੂਜੇ ਨੂੰ ਕੀ ਯਾਰਾ ਅਸੀਂ ਤਾਂ ਆਕੜਾਂ ਦੇ ਸਿਖਰ ਤੇ ਰਹਿੰਦੇ
ਕਰਦੀ ਆਂ ਪਹਿਲ ਪੈਰ ਤੂੰ ਵੀ ਲੈ ਪੁੱਟ ਵੇ
ਸੱਜਣਾ ਵੇ ਦੇਖੀਂ ਕਿਤੇ ਹੱਥ ਨਾ ਓਏ ਛੁੱਟ ਜੇ
ਮਣ ਵਿੱਚ ਲੈਕੇ ਆਸਾਂ ਤੇ ਉਮੀਦਾਂ ਹਜ਼ਾਰ ਆਈਆਂ
ਦੇਖੀਂ ਕਾਗਜ਼ ਵਾਂਗੂੰ ਕਿਤੇ ਪੈਰਾਂ ਚ ਨਾ ਸੁੱਟ ਦੇਂ
ਵੇਖੇ ਨਹੀਂ ਜਾਣੇ ਜਜ਼ਬਾਤ ਮੈਥੋਂ ਮੇਰੇ ਧੁਕਦੇ