Skip to content

happy friendship day

happy friendship day shayari quote

Title: happy friendship day

Best Punjabi - Hindi Love Poems, Sad Poems, Shayari and English Status


Kargi Nilam || Sad shayari || Punjabi Love shayari

ਜੇ ਸਮਝਿਆ ਹੁੰਦਾ ਤੂੰ ਪਿਆਰ ਸਾਡੇ ਨੂੰ
ਇੰਝ ਛੱਡ ਕੇ ਨਾ ਜਾਂਦੀ ਸਾਥ ਸਾਡੇ ਨੂੰ
ਖੇਡ ਕੇ ਖਿਡੌਣੇ ਵਾਂਗ ਦਿਲ ਸਾਡੇ ਨਾਲ
ਅੱਜ ਕਰਗੀ ਨਿਲਾਮ ਤੂੰ ਪਿਆਰ ਸਾਡੇ ਨੂੰ

Jey samjheya hunda tu pyar sade nu
Injh chad k na jandi sath sade nu
Khed k khidone wang dil sade nal
Aaj Kargi Nilam tu pyar sade nu

Title: Kargi Nilam || Sad shayari || Punjabi Love shayari


Ik kudi aa || punjabi shayari on girl || girl life

ਮੇਰੇ ਪ੍ਰਤੀ ਗੰਦੀ ਸੋਚ ਰੱਖਣ ਵਾਲੇ ਕੋਈ ਹੋਰ ਨੇ,
ਤੇ ਸਮਝਾਇਆ ਮੈਨੂੰ ਜਾਂਦੈ ਕਿਉਂ ਕਿਉਂਕਿ ਮੈਂ ਕੁੜੀ ਆਂ ..
ਮੇਰੇ ਨਾਲ ਗੁਨਾਹ ਕਰਨ ਵਾਲੇ ਸ਼ਰ੍ਹੇਆਮ ਘੁੰਮਦੇ ਨੇ,
ਤੇ ਮੈਨੂੰ ਕੈਦੀ ਬਣਾਇਆ ਜਾਂਦਾ ਏ,ਕਿਉਂਕਿ ਮੈਂ ਇੱਕ ਕੁੜੀ ਆਂ ..
ਮੈਨੂੰ ਹੱਕ ਤਾਂ ਹੈਗਾ ਡਿਗਰੀਆਂ ਤੱਕ ਪੜ੍ਹਾਈ ਕਰਨ ਦਾ,
ਪਰ ਮੈਂ ਸੁਪਨੇ ਆਪਣੀ ਮਰਜ਼ੀ ਨਾਲ ਹੀ ਸਜਾ ਨਹੀ ਸਕਦੀ,ਕਿਉਂਕਿ ਮੈਂ ਕੁੜੀ ਆਂ ..
ਨਵੇਂ ਨਵੇਂ ਕੱਪੜੇ ਖਰੀਦਣ ਦਾ ਹੱਕ ਮੈਨੂੰ ਵੀ ਦਿੱਤਾ ਏ
ਪਰ ਮੈਂ ਆਪਣੀ ਮਰਜ਼ੀ ਦਾ ਪਹਿਰਾਵਾ ਨਹੀਂ ਪਾ ਸਕਦੀ,ਕਿਉਂਕਿ ਮੈਂ ਕੁੜੀ ਆਂ..
ਮੈਂ ਕੀ ਕਰਨਾ ਕੀ ਨਹੀਂ ਕਰਨਾ ਇਹ ਮੈਨੂੰ ਦੁਨੀਆਂ ਪੈਰ ਪੈਰ ਤੇ ਸਮਝਾਉਂਦੀ ਏ,ਕਿਉਂਕਿ ਮੈਂ ਕੁੜੀ ਆਂ
ਮੈਨੂੰ ਪਿਆਰ ਮੁਹੱਬਤ ਨਾਲ ਰਹਿਣਾ ਸਿਖਾਇਆ ਜਾਂਦਾ ਏ
ਪਰ ਮੈਂ ਪਿਆਰ ਦੀਆਂ ਬਾਤਾਂ ਨਹੀ ਪਾ ਸਕਦੀ,ਕਿਉਂਕਿ ਮੈਂ ਕੁੜੀ ਆਂ..

Title: Ik kudi aa || punjabi shayari on girl || girl life