ਨਸ਼ੀਬ ਸਾਡੇ ਲਿਖੇ ਹੀ ਨਹੀਂ ਸੀ ਇੱਕ ਹੋਂਣ ਦੇ
ਏਹਨੂੰ ਸਾਡੀ ਬਦਕਿਸਮਤੀ ਕਹਾਂ ਜਾਂ ਫੇਰ ਕੁਝ ਹੋਰ
ਕਿਨੂੰ ਮਿਲਾਉਣਾ ਤੇ ਕਿਨੂੰ ਅਲੱਗ ਕਰਨਾ ਏਹ ਤਾਂ
ਰੱਬ ਦੀ ਮਰਜ਼ੀ ਆ ਤੇ ਰੱਬ ਦੀ ਮਰਜ਼ੀ ਅਗੇ ਕਿਦਾਂ ਜ਼ੋਰ
ਤੂੰ ਹੁਣ ਰੋਈ ਨਾ ਸਭ ਤਕਦੀਰ ਦੇ ਖੇਲ ਸੀ
ਤੇਰਾਂ ਮੇਰਾ ਲਗਦਾ ਮੈਨੂੰ ਬਾਹਲ਼ਾ ਔਖਾ ਹੋਣਾ ਮੈਲ਼ ਸੀ
ਕੀ ਪਤਾ ਇਦਾਂ ਹੀ ਅਲੱਗ ਹੋਣਾ ਲਿਖਿਆ ਸੀ ਹਥਾਂ ਦੀਆਂ ਲਕੀਰਾਂ ਵਿਚ
ਕੋਈ ਜ਼ੋਰ ਨਹੀਂ ਰਿਹਾ ਤਾਹੀਂ ਇਸ਼ਕ ਜੂਆ ਤੇ ਪੀਰਾਂ ਵਿੱਚ
ਦਿਲ ਦੀ ਧੜਕਣ ਵਿ ਹੁਣ ਸ਼ਾਂਤ ਆ ਮੇਰੀ
ਤੇ ਸੁਣਾਈ ਨਹੀਂ ਦਿੰਦਾ ਕੋਈ ਸੋਰ
ਕਿਨੂੰ ਮਿਲਾਉਣਾ ਤੇ ਕਿਨੂੰ ਅਲੱਗ ਕਰਨਾ ਏਹ ਤਾਂ
ਰੱਬ ਦੀ ਮਰਜ਼ੀ ਆ ਤੇ ਰੱਬ ਦੀ ਮਰਜ਼ੀ ਅਗੇ ਕਿਦਾਂ ਜ਼ੋਰ
ਤੂੰ ਏਹ ਨਾ ਸੋਚੀਂ ਕਿ ਤੈਨੂੰ ਮੈਂ ਯਾਦ ਕਰਾਂਗਾ
ਤੂੰ ਏਹ ਨਾ ਸੋਚੀਂ ਕਿ ਤੇਰੇ ਲਈ ਰੱਬ ਅਗੇ ਫਰਿਆਦ ਕਰਾਂਗਾ
ਮੈਂ ਪਹਿਲਾਂ ਹੀ ਜਲਾਂ ਦਏ ਖ਼ਤ ਸਾਰੇ ਤੇਰੇ
ਬੱਸ ਹੁਣ ਕੁਝ ਤੇਰੀ ਫੋਟੂਆਂ ਹੀ ਪਈ ਆ ਮੈਂ ਬੇਸ਼ਰਮ ਬਣ ਓਹਣਾ ਨਾਲ ਹੀ ਬਾਤ ਕਰਾਂਗਾ
ਮੈਂ ਦਿਮਾਗ ਨੂੰ ਸਮਝਾਉਣ ਦੀ ਵੀ ਕੋਸ਼ਿਸ਼ ਕੀਤੀ
ਪਰ ਕੀ ਕਰਿਏ ਜੇ ਇਸ਼ਕ ਦੀ ਟੁਟੀ ਹੋਵੇ ਡੋਰ
ਕਿਨੂੰ ਮਿਲਾਉਣਾ ਤੇ ਕਿਨੂੰ ਅਲੱਗ ਕਰਨਾ ਏਹ ਤਾਂ
ਰੱਬ ਦੀ ਮਰਜ਼ੀ ਆ ਤੇ ਰੱਬ ਦੀ ਮਰਜ਼ੀ ਅਗੇ ਕਿਦਾਂ ਜ਼ੋਰ
—ਗੁਰੂ ਗਾਬਾ 🌷
Tere khuaban Ch rehna changa lagda
Tenu apna kehna changa lagda😇..!!
Tu tod da e Dil mein taan vi Khush ho lwa
Menu jazbaatan Ch vehna changa lagda🥰..!!
ਤੇਰੇ ਖੁਆਬਾਂ ‘ਚ ਰਹਿਣਾ ਚੰਗਾ ਲੱਗਦਾ
ਤੈਨੂੰ ਆਪਣਾ ਕਹਿਣਾ ਚੰਗਾ ਲੱਗਦਾ😇..!!
ਤੂੰ ਤੋੜ ਦਾ ਏ ਦਿਲ ਮੈਂ ਤਾਂ ਵੀ ਖੁਸ਼ ਹੋ ਲਵਾਂ
ਮੈਨੂੰ ਜਜ਼ਬਾਤਾਂ ‘ਚ ਵਹਿਣਾ ਚੰਗਾ ਲੱਗਦਾ🥰..!!