ਓ ਮੈਨੂੰ ਛੱਡ ਗਈ ਯਕੀਨ ਨੀ ਹੋ ਰਿਹਾ,
ਜੋ ਮੈਨੂੰ ਯਾਦ ਦਿਵਾਉਂਦੀ ਸੀ ਤੂੰ ਮੇਰਾ,
ਇਕ ਸੂਟ ਉਹਨੂੰ ਬੜਾ ਜਚਦਾ ਸੀ,
ਪਰ ਰੰਗ ਨੀ ਦਸ ਹੋਣਾ,
ਆਉਂਦੀਆਂ ਗਰਮੀਆਂ ਚ ਛੱਡ ਗਈ ਸੀ ਉਹ,
ਪਰ ਸਾਲ ਨੀ ਦਸ ਹੋਣਾ,
ਮੇਰੇ ਘਰ ਤੋਂ ਉਹਦੇ ਘਰ ਦਾ ਬਸ 3 ਕ ਘੰਟੇ ਦਾ ਰਸਤਾ ਸੀ,
ਪਰ ਪਿੰਡ ਨੀ ਦਸ ਹੋਣਾ,
ਵਿਚ ਪਹਾੜਾਂ ਦੇ ਉਹਦਾ ਪਿੰਡ,
ਪਰ ਸਹਿਰ ਨੀ ਦਸ ਹੋਣਾ
ਰੰਗ ਗੋਰਾ , ਬਿੱਲੀ ਅੱਖ, 5″2 ਇੰਚ ਦੀ ਸੀ,
ਪਰ ਨਾਮ ਨੀ ਦਾ ਦਸ ਹੋਣਾ,
ਮੇਰੇ ਇਸਕੇ ਨੂੰ ਉਹਦੀਆ ਆਂਦਰਾ ਦਾ ਦੇਣਾ ਸੇਕਾ ਰਹਿੰਦਾ ਏ,
ਮੇਰੇ ਇਸਕੇ ਨੂੰ ਉਹਦੀਆ ਆਂਦਰਾ ਦਾ ਦੇਣਾ ਸੇਕਾ ਰਹਿੰਦਾ ਏ
ਮੇਰੀ ਧੀ ਚੋ ਕਦੇ ਕਦੇ ਉਹਦਾ ਭੁਲੇਖਾ ਪੈਂਦਾ ਏ,
ਮੇਰੀ ਧੀ ਚੋ ਕਦੇ ਕਦੇ ਉਸ ਮਰਜਾਣੀ ਦਾ ਭੁਲੇਖਾ ਪੈਂਦਾ ਏ,
ਮੈਂ ਦੇਖ ਰਿਹਾ ਸੀ ਇਹ ਕੁਦਰਤੀ ਬਨਾਵਟਾ ਨੂੰ ,
ਜਿਵੇਂ ਰੁੱਖ-ਪੱਤੇ ਕੁਝ ਕਹਿਣਾ ਚਾਹੁੰਦੇ ਨੇ ।
ਮਿੱਟੀ ਨੂੰ ਵੇਖ ਇੰਝ ਜਾਪੇ ,
ਜਿਵੇਂ ਕਣ-ਕਣ ਉਹਦੇ ਨਾਲ ਰਹਿਣਾ ਚਾਹੁੰਦੇ ਨੇ ।
ਅੰਬਰਾਂ ਤੇ ਜੋ ਚਾਦਰ ਵਿਛੀ ਹਨੇਰੇ ਦੀ ,
ਤਾਰੇ ਜਗ-ਮਗਾਉੰਦੇ ਨੇ
ਇੰਝ ਜਾਪੇ , ਜਿਵੇਂ ਚੰਨ ਨਾਲ ਗੱਲਾਂ ਕਰ ਮੁਸਕਰਾਉਂਦੇ ਨੇ ।
ਬਹੁਤੀ ਵੱਡੀ ਦੁਨੀਆ ਨੀ ,
ਬਸ ਇੱਕ ਛਾਪ ਹੈ ਘੇਰੇ ਦੀ ।
ਅਸਮਾਨ ਵਿੱਚ ਪੰਛੀ ਉੱਡਦੇ ਦੇਖ ,
ਇੰਝ ਲੱਗੇ ਜਿਵੇਂ ਕੋਈ ਅਪਣਾ ਆ ਮਿਲਿਆ ।
ਧਰਤੀ ਤੇ ਫੁੱਲਾਂ ਨੂੰ ਦੇਖ ,
ਭੋਰਾ ਵੀ ਜਾ ਖਿਲਿਆ ।
ਮੈਂ ਵੀ ਮੁੜ-ਮੁੜ ਓਥੇ ਆ ਮਿਲਿਆ ,
ਆਪਣੇ ਹੀ ਪਰਛਾਵੇਂ ਨੂੰ ।
ਦੱਸ ਕਿੱਥੇ ਭੱਜਿਆ ਜਾਵੇਂ
ਛੱਡ ਜਿਮੇਂਵਾਰੀਆ ਨੂੰ ।