Skip to content
sad and heart broken shayari || Ik tutte tare di kami nu oh chann kive samjhe jisde chahun wale  hi hazaaran haun

Ik tutte tare di kami nu oh chann kive samjhe
jisde chahun wale hi hazaaran haun


Best Punjabi - Hindi Love Poems, Sad Poems, Shayari and English Status


ਮੈਂ ਤੇ ਮਿੱਟੀ ਦਾ ਐ ਯਾਰ || Punjabi poetry

ਕਰ ਚੱਲਿਆ ਸਾਰੇ ਹੀਲੇ ਪਾਰ ,
ਅਲਿਫ਼ ਧਿਆਇਆ ਦਿਨ ਵਿੱਚ ਵਾਰੋ-ਵਾਰ ।
ਮੈਂ ਕੱਪੜ ਬਨ ਕੇ ਚੱਲਿਆ ਸੀ ਪਾਰੋ-ਪਾਰ ,
ਫਿਰ ਪਤਾ ਲੱਗਿਆ
ਮੈਂ ਤੇ ਮਿੱਟੀ ਦਾ ਐ ਯਾਰ ।

ਰਾਹੀਂ ਮੈਂ ਰਾਹ ਦਾ ,
ਤੁਰਦਾ ਜਾਵਾਂ ਸਾਰ ।
ਨੱਕੋ-ਨੱਕ ਚੜੇ ਹੋਏ ਨੇ ,
ਏਥੇ ਪੈਸੇ ਦੇ ਖੁਮਾਰ ।
ਤੁਰਦੇ-ਤੁਰਦੇ ਪਤਾ ਲੱਗਿਆ ,
ਮੈਂ ਤੇ ਮਿੱਟੀ ਦਾ ਆ ਯਾਰ ।

ਇੱਕ-ਇੱਕ ਕਰਕੇ ਨਾਮ ਵੀ ਗਾ ਲਏ ,
ਆਪਣੇ ਜਿੱਤੋਂ ਸਾਰੇ ਰੱਬ ਧਿਆ ਲਏ ।
ਧੋ ਕੇ ਦੇਹ ਨੂੰ ਚੱਲਿਆ ਫਿਰਦਾ ,
ਮੰਨ ਤੇ ਵੀ ਪੋਚਾ ਮਾਰ ।
ਤੁਰਦੇ-ਤੁਰਦੇ ਪਤਾ ਚੱਲਿਆ ,
ਮੈਂ ਤੇ ਮਿੱਟੀ ਦਾ ਐ ਯਾਰ ।

Title: ਮੈਂ ਤੇ ਮਿੱਟੀ ਦਾ ਐ ਯਾਰ || Punjabi poetry


Kaun haa me || ਕੌਣ ਹਾਂ ਮੈਂ || Punjabi kavita

ਆਮ ਜਾ ਇਕ ਇਨਸਾਨ
ਝੂਠ ਵਿਚ ਵੀ ਸੱਚ ਜਿਸਦੇ
ਆਖਦੇ ਗੁਸਾਖੋਰ ਜਿਹਨੂੰ
ਪਰ ਸਮਝੇ ਨਾ ਕੋਈ ਉਹਨੂੰ
ਸਭ ਕੁੱਝ ਹੋਣ ਤੇ ਵੀ ਕੁਝ ਨੀ ਜਿਦੇ ਤੋ
ਉਹ ਹਾਂ ਮੈਂ
ਮਿਲ ਕੇ ਵੀ ਜਿਸਨੂੰ ਕੁੱਝ ਨਾ ਮਿਲ ਸਕਿਆ
ਉਹ ਹਾਂ ਮੈਂ
ਡਰ ਲੱਗਦਾ ਸੀ ਜਿਸਨੂੰ ਇਕੱਲੇ ਰਹਿਣ ਤੋ
ਹੁਣ ਡਰ ਲਗਦਾ ਉਹਨਾ ਤੋ ਜੋ ਨਾਲ ਨੇ ਮੇਰੇ
ਸਭ ਪਾਸੇ ਮਤਲਬੀ ਯਾਰ ਕੋਈ ਨਾ ਲੱਭਿਆ ਆਪਣਾ
ਨਾ ਮਿਲਿਆ ਕੋਈ ਕਰਨ ਨੂੰ ਦੁੱਖ ਸਾਂਝਾ
ਜਿਸ ਤੇ ਕੀਤਾ ਐਤਬਾਰ ਉਸਨੇ ਕਦੀ ਸਮਝਿਆ ਨਾ ਆਪਣਾ
ਲੋਕ ਮੇਰੀ ਚੁੱਪ ਨੂੰ ਸਮਝਦੇ ਆਕੜ
ਲੋਕਾਂ ਨੂੰ ਬਲੋਣਾ ਸ਼ੱਡਤਾ ਕਿਉਕਿ
ਜਿਹੜਾ ਨਾ ਸਮਝਿਆ ਚੁੱਪ ਉਹ ਬੋਲ ਕੀ ਸਮਝੂ
ਕਿਸੇ ਸਾਹਮਣੇ ਸ਼ੋ ਕਰਨਾ ਪਸੰਦ ਨੀ ਕੁਝ
ਬਸ ਮੇਰੇ ਆਪਣੇ ਹੀ ਸਮਝ ਜਾਣ ਇਹੀ ਬੁਹਤ ਆ

G😎

Title: Kaun haa me || ਕੌਣ ਹਾਂ ਮੈਂ || Punjabi kavita