Best Punjabi - Hindi Love Poems, Sad Poems, Shayari and English Status
HAWA DI UDEEK
* ਮਹੁੱਬਤ ਦੇ ਜਨਾਜ਼ੇ * || mohobbat de janaje || punjabi shayari
ਮਹੁੱਬਤ ਦੇ ਉਠਦੇ ਨੇ ਜਨਾਜ਼ੇ
ਅੱਜ ਕੱਲ ਕੰਧਿਆ ਤੇ
ਵਫਾ ਦੀ ਉਮੀਦ ਭਰੋਸਾ ਕਾਤੋਂ ਕਰਦੇ ਨੇ
ਲੋਕ ਅੱਜ ਕੱਲ ਬੰਦਿਆਂ ਤੇ
ਮੈਂ ਗਲ਼ ਗਲ਼ ਤੇ ਸੁਣੀਂ ਏ
ਮੁਹੋਂ ਗਲ਼ ਵਫ਼ਾਦਾਰੀ ਦੀ
ਝੂਠਿਆਂ ਸੋਹਾਂ ਖਾ ਦਗ਼ਾ ਦੇਂਦੇ ਨੇ
ਲੋਕ ਮਹੁੱਬਤ ਯਾਰੀ ਦੀ
ਵਫਾ ਵਫਾ ਕਰਦੇ ਨੇ
ਲੋਕ ਏਥੇ ਸਾਰੇ ਗ਼ਦਾਰ ਨੇ
ਨੋਟਾਂ ਤੋਂ ਆ ਰਿਸ਼ਤੇ
ਨੋਟਾਂ ਨੂੰ ਵੇਖ ਹੁੰਦੇ ਏਥੇ ਪਿਆਰ ਨੇ
ਮੈਂ ਪੜ੍ਹਣੀਆਂ ਸਿਖਿਆ ਨਜ਼ਰਾਂ ਤੇ ਚੇਹਰੇ
ਮੈਨੂੰ ਫੇਰ ਵੀ ਚਲਾਕੀ ਸਮਝ ਨਾ ਆਏ
ਲੋਕਾਂ ਨੂੰ ਬੱਸ ਵੇਹਮ ਏਹ ਹੈ
ਕੀ ਮੈਨੂੰ ਕੁਝ ਸਮਝ ਨਾ ਆਏ