Kehri gal d maan || Truth Punjabi life shayari was last modified: September 13th, 2020 by Ravdeep Singh Cheema
ਚਿਟਾ ਕੋਹੜ ਲੱਗਿਆ ਚੰਦਰੇ ਜ਼ਿਸਮ ਨੂੰ
ਜਿਉਂ ਜਿਉਂ ਤੇਰੇ ਨਾਮ ਦੀ ਲੇਪ ਮਲਾਂ
ਨੀ ਇਹ ਵੱਧਦਾ ਜਾਵੇ
ਸਾਲਾਰ ਨਾ ਦੇਵੇ ਕੋਈ ਮੈਨੂੰ
ਸਰਦਲ ਤੇਰੀ ਤੇ ਮੈਂ ਸਿਰ ਝੁਕਾਵਾਂ
ਇੰਧਨ ਇਕੱਠਾ ਕਰਾਂ
ਮੈਂਡੇ ਸਾਈਂ ਨੂੰ ਮਨਾਉਣ ਲਈ
ਇੰਦਰ ਗਿਲਾ ਕਰ ਜਾਵੇ
ਤੇਰੇ ਚਰਨ ਕਮਲਾਂ ਤੇ ਮੈਂ
ਕੁੰਦ ਦੇ ਫੁੱਲ ਰੱਖਾਂ
ਤੂੰ ਮਾਰ ਠੋਕਰਾਂ
ਮੇਰਾ ਦਿਲ ਤੋੜ ਜਾਵੇ
ਚਿਟਾ ਕੋਹੜ ਲੱਗਿਆ ਚੰਦਰੇ ਜ਼ਿਸਮ ਨੂੰ
ਜਿਉਂ ਜਿਉਂ ਤੇਰੇ ਨਾਮ ਦੀ ਲੇਪ ਮਲਾਂ
ਨੀ ਇਹ ਵੱਧਦਾ ਜਾਵੇ
ਮੈਂ ਵਿਹੜੇ ਤੇਰੇ ਬੈਠਾਂ
ਤੇਰੇ ਹੀ ਗੀਤ ਗਾਵਾਂ
ਤੂੰ ਮੇਰੀ ਪਾਕ ਮੁਹੋਬਤ ਦੇ
ਕੁੰਡਲ ਫੜ
ਜਮੁਰਾ ਬਣਾ ਨਚਾਵੇ
ਖਰੀਫ ਦੇ ਮਹੀਨੇ
ਨੀ ਮੇਰਾ ਲਹੂ ਡੁਲਦਾ ਜਾਵੇ
ਥੋਹਰ ਦਾ ਦੁਧ
ਤੇ ਸੱਪ ਦੀ ਕੁੰਜ਼ ਤੇਰੇ ਸਹਿਰ ਦੀ
ਨਾ ਮੈਨੂੰ ਬਚਾ ਪਾਵੇ
ਜਿੰਨੀ ਤੇਰੇ ਇਸ਼ਕ ਦੀ ਦਵਾ
ਮੈਂ ਪੀਹ ਕੇ ਪੀਵਾਂ
ਉਹਨੀ ਹੀ ਗਮਾਂ ਦੀ ਫੁਲਬਹਰੀ
ਦਾ ਦਾਗ ਵੱਧਦਾ ਜਾਵੇ
ਚਿਟਾ ਕੋਹੜ ਲੱਗਿਆ ਚੰਦਰੇ ਜ਼ਿਸਮ ਨੂੰ
ਜਿਉਂ ਜਿਉਂ ਤੇਰੇ ਨਾਮ ਦੀ ਲੇਪ ਮਲਾਂ
ਨੀ ਇਹ ਵੱਧਦਾ ਜਾਵੇ
ਖਲਹਲ ਹੋਵੇ ਮੇਰੇ ਹਿਰਦੇ ਅੰਦਰ
ਜਦ ਤੇਰਾ ਚੇਤਾ ਆਵੇ
ਨਾ ਲੱਗੇ ਮਨ ਕੰਮ ਚ
ਨੀ ਤੇਰਾ ਹਾਸਾ ਹੀ ਤੜਫਾਵੇ
ਉਠਣ ਲਾਂਭੂ ਸੀਨੇ ਚੋਂ
ਹੰਜ਼ੂਆਂ ਦਾ ਪਾਣੀ ਵੀ
ਇਹਨੂੰ ਟਾਕ ਨਾ ਪਾਵੇ
ਰੋਂਦਾ ਦਿਲ ਤਾਂਵੀ ਕਰੇ
ਇਬਾਦਤ ਤੇਰੀ
ਤੀਰ ਨੈਣਾ ਨਾਲ ਤੂੰ
ਦਿਲ ਵਿੰਨ ਦੀ ਜਾਂਵੇ
ਤੇਰੇ ਦਿਲਾਸਿਆਂ ਦੀ
ਅੰਜ਼ੀਰ ਜੜ ਚ ਕੀੜੇ
ਤੇਰੇ ਪਿਆਰ ਬਹੇੜੇ ਦੀ ਛਿੱਲ
ਨਾ ਮੈਨੂੰ ਕਿਤੇ ਮਿਲੇ
ਕੱਲਾ ਹੰਝੂਆਂ ਦਾ ਕਾੜਾ ਹੁਣ ਕੀ ਕਰੇ
ਮਾਸ ਦਾ ਧਰੋਹੀ ਰੋਗ
ਹੱਸਦਾ ਜਾਵੇ
ਚਿਟਾ ਕੋਹੜ ਲੱਗਿਆ ਚੰਦਰੇ ਜ਼ਿਸਮ ਨੂੰ
ਜਿਉਂ ਜਿਉਂ ਤੇਰੇ ਨਾਮ ਦੀ ਲੇਪ ਮਲਾਂ
ਨੀ ਇਹ ਵੱਧਦਾ ਜਾਵੇ
ਗਮਾਂ ਦੀ ਧੁੰਦ ਸ਼ਾਈ ਨੈਣਾਂ ਅੱਗੇ
ਕੋਈ ਨਾਲਿਸ਼ ਕੰਮ ਨਾ ਆਵੇ
ਸਾਹਾਂ ਦੀ ਸਾਰੰਗੀ ਦੀ ਤਾਰ ਟੁੱਟੀ
ਕੋਈ ਸੁਰ ਨਿਕਲ ਨਾ ਪਾਵੇ
ਕਿੰਨੀ ਪਰਿਕਰਮਾ ਕਰਾਂ ਮੈਂ ਦਿਨ ਚ
ਤੇਰੀ ਤਸਵੀਰ ਦੀ
ਮੇਰੇ ਪੈਰਾਂ ਦੇ ਛਾਲੇ
ਮੈਥੋਂ ਤਰਲੇ ਖਾਵੇ
ਮੇਰੀ ਹੋਂਦ ਦਾ ਕੋਈ ਵਾਜੂਦ ਨਹੀਂ
ਰੱਬਾ ਕੋਈ ਪਰਿਪਾਂਚਲੀ ਚਮਕਦੀ
ਮੇਰੀ ਰੂਹ ਸਾੜ ਜਾਵੇ
ਭੈੜਾ ਰੋਗ ਲੱਗਿਆ ਮੈਨੂੰ ਤੇਰਾ ਨੀ
ਯਾਦਾਂ ਦਾ ਲਹੂ ਨਿਕਲਦਾ ਜਾਵੇ
ਚਿਟਾ ਕੋਹੜ ਲੱਗਿਆ ਚੰਦਰੇ ਜ਼ਿਸਮ ਨੂੰ
ਜਿਉਂ ਜਿਉਂ ਤੇਰੇ ਨਾਮ ਦੀ ਲੇਪ ਮਲਾਂ
ਨੀ ਇਹ ਵੱਧਦਾ ਜਾਵੇ
ਦਿਲ ਜੀਵੇ ਸਰੀਰ ਅੰਦਰ
ਹੁਣ ਬਿਨਾ ਪਰਾਣ ਦੇ ਵੇ
ਸ਼ਇਦ ਰੂਹ ਇਸ਼ਕ ਪਿਆਸੀ ਹੀ ਮਰ ਜਾਵੇ
ਤੇਰੇ ਦਰ ਅੱਗੇ ਮੈਂ ਸਿਰ ਝੁਕਾਵਾਂ
ਤੂੰ ਆ ਕੇ ਗਗਨ ਦੀ ਖਿਲਾਸੀ ਕਰ ਜਾ ਵੇ
ਤੂੰ “GG” ਦੀ ਖਿਲਾਸੀ ਕਰ ਜਾ ਵੇ ……….
Punjabi Shayari, Dard Bhari Punjabi Shayari:
Chitta kohad lageya chandre jism nu
jeo jeo tere naam di lep malaa
ni eh vadhda jawe
salaar na deve koi mainu
sardal teri te me sir jhukawan
indhan ikatha karaa
maindhe sai nu manaun lai
indar gila kar jawe
tere charan kamlaan te me
kund de ful rakhan
tu maar thokraan
mera dil todh jawe
Chitta kohad lageya chandre jism nu
jeo jeo tere naam di lep malaa
ni eh vadhda jawe
me vehre tere baitha
tere hi geet gawa
tu meri pak muhobat de
kundal fadh
jamura bna nachawe
kharif de mahine
ni mera lahu dhulda jawe
thohar da dudh
te sap di kunjh tere shehar di
na mainu bchaa pawe
jinni tere ishq di dwa
me peeh ke peewan
ohni hi gamaan di fulbahri
da daag vadhda jaawe
Chitta kohad lageya chandre jism nu
jeo jeo tere naam di lep malaa
ni eh vadhda jawe
Khalhal howe mere hirde andar
jad tera cheta aawe
na lage mann kam ch
ni tera haasa hi tadhfawe
uthan lanmbhu seene cho
hanjuaa da pani v
ohnu taak na pawe
ronda dil tanvi kare
ibadat teri
teer naina naal tu
dil vinh di jawe
tere dilaseyaan di
anzeer jadh ch keedhe
tere pyar bahede di chhil
na mainu kite mile
kala hanjuaan da kahrra hun ki kare
maas da dharohi rog
hasda jawe
Chitta kohad lageya chandre jism nu
jeo jeo tere naam di lep malaa
ni eh vadhda jawe
Gamaan di dhund shai naina aghe
koi nalish kam na awe
sahaan di sarangi di taar tutti
koi sur nikal na pawe
kinni parikarma karaan me din ch
teri tasveer di
mere pairaan de chhale
maithon tarle khawe
meri hondh da koi vazood nahi
rabba koi paripanchali chamakdi
meri rooh saadh jawe
Chitta kohad lageya chandre jism nu
jeo jeo tere naam di lep malaa
ni eh vadhda jawe
Dil jiwe sareer andhar
hun bina paraan de ve
shayed rooh ishq pyasi hi mar jawe
tere dar aghe me sir jhukawan
tu aa ke ‘Gagan’ di khalasi kar ja ve
tu #GG di khilasi kar ja we