MERE BAARE ME KI LIKHAN (ਮੇਰੇ ਬਾਰੇ ਮੈਂ ਕੀ ਲਿਖਾਂ)
ਮੇਰੇ ਬਾਰੇ ਮੈਂ ਕੀ ਲਿਖਾਂ
ਇਕ ਆਮ ਜਿਹਾ ਹਾਂ ਮੈਂ ਇਨਸਾਨ
ਯਾਰਾਂ ਨਾਲ ਮਾਣਾਂ ਮੌਜ਼ਾਂ
ਦੁਨੀਆ ਦੀ ਕੀ ਮੈਨੂੰ ਸਮਝ
ਜੋ ਮੈਨੂੰ ਕੁੱਝ ਸਿਖਾਵੇ,
ਮੈਂ ਉਸਤੋਂ ਹਾਂ ਸਿੱਖਾਂ
ਆਮ ਜਿਹਾ ਹਾਂ ਮੈਂ ਇਨਸਾਨ
ਮੇਰੇ ਬਾਰੇ ਮੈਂ ਕੀ ਲਿਖਾਂ
ਖੂਬਸੁਰਤ ਦੁਨੀਆ, ਖੂਬਸੁਰਤ ਕੁਦਰਤ
ਜਿਨੂੰ ਵੇਖ ਖੁਸ਼ ਹੋਵੇ ਮੇਰੀ ਰੂਹ
ਮੇਰਾ ਪਿੰਡ ਮੇਰੀ ਜਾਨ, ਪੰਜਾਬ ਮੇਰਾ ਮਾਣ
ਪੰਜਾਬੀ ਮੇਰੇ ਦਿਲ ਦੀ ਆਵਾਜ਼
ਜਿਸ ਤੋਂ ਬਿਨਾ ਨਾ ਰਹਿਣੀ ਜਿਸਮ ਚ ਜਾਣ
ਪੱਗੜੀ ਮੇਰੀ ਰੂਹ ਦੀ ਹੈ ਸ਼ਾਨ
ਜਿਵੇਂ ਇਕ ਰਾਜੇ ਦੇ ਸਿਰ ਦਾ ਤਾਜ਼
ਮੇਰੇ ਬਾਰੇ ਮੈਂ ਕੀ ਲਿਖਾਂ
ਇਕ ਆਮ ਜਿਹਾ ਹਾਂ ਮੈਂ ਇਨਸਾਨ
ਮਾਪਿਆਂ ਤੋਂ ਬਿਨਾ ਮੇਰੀ ਕੀ ਹੋਂਦ
ਮਿਲ ਜਾਵੇ ਭਾਂਵੇ ਦੁਨੀਆ ਦੀ ਬੇਸ਼ੁਮਾਰ ਘਰੋਂਦ
ਲੱਭਣੀ ਨੀ ਮੈਨੂੰ ਕਿਤੇ ਮਾਂ ਦੀ ਗੋਦ
ਉਹਨਾਂ ਤੋਂ ਬਿਨਾ ਇਹ ਦੁਨੀਆ ਹੈ ਕਲਪਿਤ
ਉਹਨਾ ਦੀ ਇਹ ਜ਼ਿੰਦਗੀ, ਉਹਨਾਂ ਨੂੰ ਹੀ ਸਮਰਪਿਤ
ਉਹਨਾ ਲਈ ਤਾਂ ਮੈਂ ਆਪਣੇ ਖੂਨ ਨਾਲ ਲਿਖਾਂ
ਆਮ ਜਿਹਾ ਹਾਂ ਮੈਂ
ਮੈਂ ਆਪਣੇ ਬਾਰੇ ਕੀ ਲਿਖਾਂ
ਦੁਨਿਆਵੀ ਪੜਾਈ ਪੂਰੀ ਕੀਤੀ
ਲੱਗਿਆ ਦੁਨੀਆਂ ਵਾਂਗ ਕਾਜ਼
ਜਿੱਥੇ ਇਕ ਕੁੜੀ ਨੇ ਮੋਹ ਲਿਆ ਦਿਲ ਨੂੰ
ਤੇ ਬਦਲਤਾ ਮੇਰਾ ਸਮਾਜ਼
ਇਸਕ ਕਿਤਾਬਾਂ ਜਿੰਨੀਆਂ ਪੜੀਆ
ਆਸ਼ਕ ਰੁਲਿਆ
ਦਿਲ ਨੂੰ ਮੈਂ ਸਮਝਾਇਆ
ਇਹ ਨਾ ਮੰਨਿਆ, ਇਹਨੇ ਰਾਤਾਂ ਨੂੰ ਜਗਾਇਆ
ਆਖਿਰ, ਉਸਨੂੰ ਮੈਂ ਦਿਲ ਦਾ ਹਾਲ ਸੁਣਾਇਆ
ਕੁਝ ਕੁ ਪਲ ਮਿਲੀ ਖੁਸ਼ੀ, ਫਿਰ ਉਹ ਕਾਲੀ ਰਾਤ
ਦਿਲ ਰੋਇਆ, ਸਾਰੀ ਰਾਤ ਨਾ ਸੋਇਆ
ਭੱਖਦਾ ਦਿਲ ਕਡੇ ਨੈਣਾਂ ਚੋਂ ਪਾਣੀਆਂ ਦਾ ਉਛਾਲ
ਹੌਲੀ ਹੌਲੀ ਸੰਭਲਿਆ
ਖਾਰਿਆਂ ਨੂੰ ਅੱਖਰਾਂ ਚ ਜੜਾਉਣਾ ਸਿਖਿਆ
ਤੇ ਜ਼ਿੰਦਗੀ ਨੂੰ ਜਿਉਣਾ ਸਿੱਖਿਆ
ਰੰਗਾਂ ਨਾਲ ਮੁੜ ਪਿਆਰ ਪਾਇਆ
ਤੇ ਦਰਦਾਂ ਨੂੰ ਛੁਪਾਉਣਾ ਸਿਖਿਆ
ਕੁਝ ਕੁਦਰਤ ਦੀਆਂ ਤਸਵੀਰਾਂ
ਤੇ ਕੁਝ ਉਹਦੀਆਂ ਬਣਾਉਣਾ ਸਿਖਿਆ
ਸਾਰੀ ਉਮਰੇ ਗਗਨ ਕੋਲੋਂ
ਉਹਦਾ ਇਹ ਅਹਿਸਾਨ ਨੀ ਚੁਕਾਇਆ ਜਾਣਾ
ਇਹ ਮੈਂ ਇਕੱਲਾ ਨੀ, ਜੋ ਕੁਦਰਤ ਨੇ ਖੇਡ ਰੱਚਿਆ
ਇਹ ਆਮ ਹੈ, ਤੇ ਮੈਂ ਇਕ ਆਮ ਇਨਸਾਨ ਹਾਂ
ਮੈਂ ਆਪਣੇ ਬਾਰੇ ਕੀ ਲਿਖਾਂ
ਬਹੁਤਿਆਂ ਦਾ ਏਹਿਓ ਹਾਲ ਆ
ਇਹ ਸਾਇਟ ਕਿਉਂ ਬਣਾਈ
ਇਹ ਸਿਰਫ ਮੇਰੇ ਦਿਲ ਦਾ ਖਿਆਲ ਆ
ਕਿ ਸ਼ਇਦ “ਜ਼ਿੰਦਗੀ ਉਹਦੇ ਨਾਮ” ਆ…………..
Mere bare me ki likhan
ik aam jeha haan me insaan
yaaran naal maana maujan
duniya di ki mainu samajh
jo mainu kujh sikhawe,
me uston haa sikhan
aam jeha haa me insaan
mere baare me ki likhan
khoobsurat duniya, khubsurat kudrat
jinu vekh khush howe meri rooh
mera pind meri jaan, punjab mera maan
punjabi mere dil di awaaz
jis ton bina na rehni jism ch jaan
paghri meri rooh di hai shaan
jive ik raje de sir da taaz
mere baare me ki likhan
ik aam jeha haan me insaan
Maapeyaan ton bina meri ki hond
mil jawe bhawe duniyaa di beshumar gharond
labhni ni mainu kite maa di god
ohna ton bina eh duniya hai kalpit
ohna di eh zindagi ohnu nu hi samarpit
ohna lai taan me apne khoon naal likha
aam jeha haan me
me apne baare ki likhan
duniyavi padhai poori kiti
lageya duniya vaang kaaj
jithe ik kudi ne moh leya dil nu
te badalta mera samajh
ishq kitaban jiniyaa padhiyaan
aashq ruleya
dil nu me samjayea
eh na maneya, ehne raatan nu jagayea
akhir, usnu me dil da haal sunayea
kujh ku pal mili khushi, fir oh kali raat
dil royea, sari raat na soyea
bhakhda dil kadhe naina cho paniyaan de uchhal
hauli hauli sambhleya
khareyaa nu akhraan ch jarrauna sikhyea
te zindagi nu jeona sikhiya
ranga nal mudh pyar payea
te darda nu chhupauna sikhiya
kujh kudrat diyaan tasveeran
te kujh ohdiyaan bunauna sikhiyaa
sari umre ‘Gagan’ kolon
ohda eh ehsan ni chukayea jaana
eh me ikala ni, jo kudrat ne khed racheya
eh aam hai, te me ik aam insaan ha
me apne baare ki likhan
bahuteyan da ehio haal aa
eh site kyu banai
eh sirf mere dil da khyal aa
k shayed “Zindagi ohde naam” aa