Shayari | Latest Shayari on Hindi, Punjabi and English
Pata nahi kyu || truth shayari punjabi
ਪਤਾ ਨਹੀਂ ਕਿਉਂ post ਤੇ comment like ਹੁੰਦੇ।।
ਮੰਨਿਆ ਕਿ ਲਫ਼ਜ਼ ਕੁੱਝ wrong ਤੇ ਕੁੱਝ right ਹੁੰਦੇ।।
ਮਤਲਬਖੋਰ ਬਣੀ ਏ ਯਾਰੋ ਇਹ ਕੁੱਲ ਦੁਨੀਆਂ,,
ਸਮਾਂ ਵਿਚਾਰਕੇ ਨੇ ਬੜੇ ਲੋਕੀ ਵੇਖੇ side ਹੁੰਦੇ।।
ਸਮੇਂ ਸਿਰ ਨਾ ਕਿਸੇ ਨੂੰ ਏਥੇ ਕਦੇ ਮਿਲੇ ਰੋਟੀ,,
ਪੈਸੇ ਵਿੱਚ ਨੇ ਕਈ ਤਾਂ ਜਮ੍ਹਾਂ ਹੀ ਟਾਇਟ ਹੁੰਦੇ।।
“ਹਰਸ” ਛੁਪਾ ਲੈ,ਭਾਵੇ ਰੱਖ ਲੱਖ ਪਰਦੇ,,
ਹੱਥ ਜੇਬ ਨੂੰ ਪਾਉਣ ਵਾਲੇ ਪੁੱਤ ਨਲਾਇਕ ਹੁੰਦੇ।।
“ਹਰਸ” ਚੇਹਰੇ ਤੋਂ ਪਰਖ ਨਾ ਦਿਲਾਂ ਦੀ ਰੌਸ਼ਨੀ,,
ਬਿਨ੍ਹਾਂ ਡੋਰ ਤੋਂ ਨਾ ਕੰਟਰੋਲ,ਹਵਾ ਚ’ਕਾਇਟ ਹੁੰਦੇ।।
Ishq || mohobat punjabi shayari
ਮੁਹੱਬਤ ਸਿਰਫ ਮਹਿਬੂਬ ਲਈ ਨਹੀਂ ਬਣੀ
ਮੁਹੱਬਤ ਕੀਤੀ ਜਾਂਦੀ ਇਹ ਖੁਦ ਨੂੰ
ਮਹੋਬਤ ਕੀਤੀ ਜਾਂਦੀ ਹੋਈਏ ਜੁਦਾ ਨੂੰ ਵੀ
ਮੁਹੱਬਤ ਕੀਤੀ ਜਾਂਦੀ ਆਕਾਸ਼ ਨੂੰ
ਮੁਹੱਬਤ ਕੀਤੀ ਜਾਂਦੀ ਰਾਹ ਨੂੰ ਵੀ
ਮੁਹੱਬਤ ਕੀਤੀ ਜਾਂਦੀ ਇਕ ਮਾਂ ਨੂੰ
ਤੇ ਕੀਤੀ ਜਾਂਦੀ ਬਾਪ ਦੇ ਹਰ ਇਕ ਸਾਹ ਨੂੰ ਵੀ
ਮੁਹੱਬਤ ਕੀਤੀ ਜਾਂਦੀ ਇਕ ਬੇਈਮਾਨ ਨੂੰ
ਮੁਹੱਬਤ ਕੀਤੀ ਜਾਂਦੀ ਵੇਚੇ ਹੋਈਏ ਇਮਾਨ ਨੂੰ ਵੀ
ਇੰਦਰ
Dil te lagg jawe || truth life shayari
ਦਿਲ ਲੱਗ ਜਾਵੇ
ਤਾਂ ਰੱਬ ਵੀ ਦੂਰ ਨਹੀ
ਰੱਬ ਨੂੰ ਇੰਝ ਮਨਾਉਣਾ ਉਝ ਪਾਉਣਾ
ਇਸ ਸਾਰਾ ਕੁਝ ਬੇ ਮਤਲਬ ਕਰਦੇ ਨੇ ।
ਦੁਨੀਆ ਉੱਪਰ ਸਿਰਫ ਵਿਸ਼ਵਾਸ
ਤੇ ਮੁਹੱਬਤ ਟਿਕੀ ਏ ।
ਬਿਨ ਦੋਹਾਂ ਤੋ ਦੁਨੀਆ
ਕੌੜੀ ਮੁੱਲ ਨਾ ਵਿਕੀ ਏ ।
ਵਿਸ਼ਵਾਸ ਕਰਨਾ ਜਾਂ ਮੁਹੱਬਤ
ਪਾਉਣੀ ਏ ਤਾਂ ਰੱਬ ਨਾਲ ਪਾ ਲਈ
ਹਰਸ ਜਿੰਨੀ ਮਰਜ਼ੀ ਇਤਿਹਾਸ ਪੜ ਲੈ
ਜਿਸ ਦੀ ਮਰਜੀ ਪੜ ਲੈ
ਬਿਨਾ ਉਸ ਦੇ ਇੱਥੇ ਕੋਈ ਵੀ
ਦੂਜੀ ਸ਼ੈਅ ਨਾ ਟਿਕੀ ਏ ।
..ਹਰਸ