
ਪੰਨਿਆਂ ਵਿੱਚ ਲੁਕੇ ਰਾਜ਼ਾਂ ਨੂੰ ਤੂੰ ਰਾਜ਼ ਹੀ ਰਹਿਣ ਦੇ,
ਮੇਰੇ ਦੁੱਖਾਂ ਨੂੰ ਜ਼ਬਰ ਦੀ ਖੁਸ਼ੀ ਲਈ ਮਜ਼ਬੂਰ ਨਾ ਕਰ
ਬਥੇਰੇ ਚਲਾਕ ਨੇ ਲੋਕ ਗੱਲਾਂ ਬਾਹਰ ਕੱਢਵਾ ਲੈਂਦੇ,
ਓਏ ਮਿੱਤਰਾ ਤੂੰ ਸਵਾਦਾਂ ਨੂੰ ਦੂਰੋਂ ਨਾ ਨਾਪਿਆ ਕਰ।
ਅਣਜਾਣ ਬਣਨ ਦੀ ਕੋਸ਼ਿਸ਼ ਕਰੀਏ ਉਹਨਾਂ ਅੱਗੇ,
ਜਿਨ੍ਹਾਂ ਬਣਾਉਣਾ ਹੁੰਦਾ ਦੁਨੀਆਂ ਵਿੱਚ ਮਜ਼ਾਕ ਤੇਰਾ।
ਸੋਚੀਏ ਨਾ ਮਾੜਾ ਕਹਿੰਦੇ ਬਰਕਤਾਂ ਉੱਥੇ ਰੰਗ ਲਾਉਂਦੀਆਂ,
ਜਿਦਾਂ ਦਾ ਹੈਂ ਕਲਯੁੱਗ ਹੁਣ ਹਰ ਮੋੜ ਉੱਤੇ ਵਾਪਰਦੀ ਦੁਰਘਟਨਾ।
✍️ ਸੁਦੀਪ ਖੱਤਰੀ
ਨਿਭਾਈਆਂ ਕਿਥੋਂ ਜਾਣੀਆਂ
ਬੇਕਦਰਾਂ ਨੂੰ ਕਦਰ ਕਿੱਥੇ ਸਮਝ ਆਉਣੀ
ਜਿਹਨੇ ਦਿਤਾ ਹੋਵੇ ਜ਼ਹਿਰ ਹਰ ਇਕ ਨੂੰ
ਓਹਨੂੰ ਕਿਸੇ ਇੱਕ ਨੂੰ ਦਿੱਤੇ ਹੋਏ ਸ਼ਰਮ ਕਿਥੇ ਆਉਣੀ🙌
Nibhayian kitho janiya
Bekadran nu kadar kithe samjh auni
Jihne ditta Howe zehar har ikk nu
Ohnu kise ik nu dite hoye sharam kithe auni🙌