
ਰੰਜ ਭਰੀ ਰਾਤ ਵੱਡੀ ਏ
ਜਾਂ ਮੇਰੇ ਪੈਗ਼ਾਮ ਵੱਡੇ ਨੇ
ਦਿੱਲ ਦੀ ਨਾਜ਼ੁਕ ਕੰਧ ਏ
ਜਾਂ ਹਾਲੇ ਪੈਗ਼ਾਮ ਅਧੂਰੇ ਨੇ
ਔਕੜਾਂ ਨਾਲ ਗੁਜ਼ਰ ਦੀਆਂ ਨੇ
ਸੁਕੂਨ ਭਰੀ ਰਾਤ ਲੱਭਣੀ ਮੁਸ਼ਕਿਲ ਏ
ਜ਼ਖਮਾਂ ਨਾਲ ਯਰਾਨੇ ਪਾ ਗਏ ਨੇ
ਸ਼ਾਂਤੀ ਜਿਹੀ ਰੂਹ ਵਿੱਚ ਰੱਚ ਗਈ ਏ
ਕਿ ਤਲਾਸ਼ ਕਰਨੀ ਖੁੱਦ ਦੀ
ਗਵਾਚ ਚੁੱਕੇ ਹਾਂ ਵਿੱਚ ਹਨ੍ਹੇਰੇ
ਦੀਵੇ ਬਾਲ ਨ੍ਹੀ ਲੱਭਦੀ ਖੁੱਸ਼ੀ
ਤਪਣਾ ਪੈਣਾ ਵਿੱਚ ਮੁਸ਼ਕਲਾਂ ਦੇ
ਰਾਤਾਂ ਨਾਲ ਬੁਝਾਰਤਾਂ ਪਾਉਣੀਆਂ
ਨਿੱਤ ਦਾ ਮੇਰਾ ਕੰਮ ਹੋ ਗਿਆ
ਕੋਈ ਪੁੱਛੇ ਨਾ ਹਾਲ ਸਾਡਾ
ਤਾਂ ਕੱਲੇ ਬੈਠ ਹੀ ਮੁਸਕੁਰਾ ਲੈਣੇ ਆ
ਧੁੱਪ ਮੱਥੇ ਵਜਦੀ ਸੀ ਤਾਹੀਓ ਕਰਾ
ਬੈਠ ਕਿੱਕਰ ਦਵਾਲੇ ਰਾਤ ਦੀ ਉਡੀਕਾਂ
ਕਿਹੋ ਜਿਹਾ ਬਣਾਤਾ ਸੁਭਾਅ ਫ਼ਿਕਰਾਂ ਨੇ
ਨਾ ਬੋਲਦੇ ਹੋਏ ਵੀ ਲਿਆਤਾ ਵਿੱਚ ਦਰਾਰਾਂ
ਨਿੱਕੀ ਨਿੱਕੀ ਗੱਲ ਪੱਥਰ ਜਿਨ੍ਹਾਂ ਦਵਾਬ ਪਾ ਛੱਡਦੀ
ਇੱਕ ਹੀ ਜ਼ਿੰਦਗੀ ਉਹਦੇ ਵਿੱਚ ਭੱਜਦੇ ਰਹਿਣੇ ਆ
ਕੱਲ੍ਹ ਕਿ ਹੋਣਾ ਖੌਰੇ ਕਾਸਤੋਂ ਰਹਿਣਾ ਸੋਚਦਾ ਖੱਤਰੀ
ਜੋ ਲਿੱਖਿਆ ਵਿੱਚ ਲਕੀਰਾਂ ਆਪੇ ਸਮੇਂ ਸਿਰ ਮੁਕੰਮਲ ਹੋ ਜਾਣਾ
✍️ ਤੇਰਾ ਖੱਤਰੀ
Na raat eh aa alag
na hawa hai ajh alag
alag hai ik shakhash mere ton ajh
mere pyar ne kita jihnu alag
ਨਾ ਰਾਤ ਇਹ ਆ ਅਲੱਗ
ਨਾ ਹਵਾ ਹੈ ਅੱਜ ਅਲੱਗ
ਅਲਗ ਹੈ ਇਕ ਸਖ਼ਸ਼ ਮੇਰੇ ਤੋਂ ਅੱਜ
ਮੇਰੇ ਪਿਆਰ ਨੇ ਕੀਤਾ ਜਿਹਨੂੰ ਅਲੱਗ