ਅਸੀਂ ਨਿਵੇਂ ਠਿਕ ਹਾਂ
ਏਹ ਮਹਿਫਲਾਂ ਅਮੀਰਾਂ ਦੀ
ਸਾਨੂੰ ਠਿਕ ਨਹੀਂ ਲਗਦੀ
ਸੁਕਿਆਂ ਰੋਟੀਆਂ ਖਾਂਦੇ ਆ
ਸਾਨੂੰ ਏਹ ਬਰਗਰ ਪਿਜੇਆ ਦੀ ਭੁਖ ਨਹੀਂ ਲਗਦੀ
ਨਿੱਕੀ ਉਮਰੇ ਛੁਟੀਆਂ ਸਾਥ ਮਾਪੇਆਂ ਦਾ
ਗੁਆਚ ਗਏ ਸੀ ਹਾੱਸੇ ਸਭ ਦਿਲ ਦੇ
ਪਾਲ਼ਿਆ ਸ਼ਾਇਦ ਦੁਆਵਾਂ ਨੇ ਮਾਂ ਦੀ ਆ
ਨੀ ਤਾਂ ਅਸੀਂ ਮਰ ਜਾਣਾਂ ਸੀ ਭੁਖੇ ਕਿਨੇਂ ਚਿਰ ਦੇ
ਸ਼ਬ ਗੁਆਚ ਜਾਵੇ ਮਾਪੇਆਂ ਦਾ ਸਾਥ ਗੁਆਚੇ ਨਾ
ਰੱਬ ਦੇ ਵਰਗੀਆਂ ਛਾਵਾਂ ਹੁੰਦੀਆਂ ਐਹਣਾ ਦੀਆਂ ਸਿਰ ਤੇ
ਹੁਣ ਬੱਸ ਬੇਬੇ ਬਾਪੂ ਬੁਲਾ ਲਵੇਂ ਅਪਣੇ ਪਾਸ਼
ਸਾਨੂੰ ਹੋਰ ਕੋਈ ਉਡੀਕ ਨਹੀਂ ਲਗਦੀ
ਸੁਕਿਆਂ ਰੋਟੀਆਂ ਖਾਂਦੇ ਆ
ਸਾਨੂੰ ਏਹ ਬਰਗਰ ਪਿਜੇਆ ਦੀ ਭੁਖ ਨਹੀਂ ਲਗਦੀ
—ਗੁਰੂ ਗਾਬਾ