Rutaan badliyaa, raah badle, badl gaye ne ithon de lok
chhad dila, eh duniyaa tere matlab di ni
ithe per per te badl di e soch
ਰੁੱਤਾਂ ਬਦਲੀਆਂ, ਰਾਹ ਬਦਲੇ, ਬਦਲ ਗਏ ਨੇ ਇਥੋਂ ਦੇ ਲੋਕ
ਛੱਡ ਦਿਲਾ, ਇਹ ਦੁਨੀਆ ਤੇਰੇ ਮਤਲਬ ਦੀ ਨੀ
ਇਥੇ ਪੈਰ ਪੈਰ ਤੇ ਬਦਲ ਦੀ ਇ ਸੋਚ .. #GG
Tere hasseya di awaj sun jo khid da e mnn
Khide mann nu socha ch paunda e tenu khohan da darr..!!
Menu jinde jee maarda e prwah nhio karda
Mera sukun khohna chahunda e tenu khohan da darr..!!
Ajeeb jahi bechaini raata nu son nahi dindi
menu jarh to maar mukaunda e Tenu khohan da darr..!!
Jadd takk rehna mera pyar zinda
Mere andar rehna jionda e tenu khohan da darr..!!
Jaan ch jaan vi tere aun naal aundi e
Tenu paya v nahi e fir v staunda e tenu khohan da darr..!!
Lakha lok ne kol..pr je tu Na dikhe
Bhari mehfil ch v rwaunda e tenu khohan da darr..!!
ਤੇਰੇ ਹਾਸਿਆਂ ਦੀ ਆਵਾਜ ਸੁਣ ਜੋ ਖਿੜਦਾ ਏ ਮਨ
ਖਿੜੇ ਮਨ ਨੂੰ ਸੋਚਾਂ ਵਿੱਚ ਪਾਉਂਦਾ ਏ ਤੈਨੂੰ ਖੋਹਣ ਦਾ ਡਰ..!!
ਮੈਨੂੰ ਜਿਓੰਦੇ ਜੀਅ ਮਾਰਦਾ ਏ.. ਪਰਵਾਹ ਨਹੀਂਓ ਕਰਦਾ
ਮੇਰਾ ਸੁਕੂਨ ਖੋਹਣਾ ਚਾਹੁੰਦਾ ਏ ਤੈਨੂੰ ਖੋਹਣ ਦਾ ਡਰ..!!
ਅਜੀਬ ਜਿਹੀ ਬੇਚੈਨੀ ਰਾਤਾਂ ਨੂੰ ਸੌਣ ਨਹੀਂ ਦਿੰਦੀ
ਮੈਨੂੰ ਜੜ੍ਹ ਤੋਂ ਮਾਰ ਮੁਕਾਉਂਦਾ ਏ ਤੈਨੂੰ ਖੋਹਣ ਦਾ ਡਰ..!!
ਜਦ ਤੱਕ ਰਹਿਣਾ ਪਿਆਰ ਮੇਰਾ ਜ਼ਿੰਦਾ
ਮੇਰੇ ਅੰਦਰ ਰਹਿਣਾ ਜਿਓਂਦਾ ਤੈਨੂੰ ਖੋਹਣ ਦਾ ਡਰ..!!
ਜਾਨ ‘ਚ ਜਾਨ ਵੀ ਤੇਰੇ ਆਉਣ ਨਾਲ ਆਉਂਦੀ ਏ
ਤੈਨੂੰ ਪਾਇਆ ਵੀ ਨਹੀਂ ਏ ਫਿਰ ਵੀ ਸਤਾਉਂਦਾ ਏ ਤੈਨੂੰ ਖੋਹਣ ਦਾ ਡਰ..!!
ਲੱਖਾਂ ਲੋਕ ਨੇ ਕੋਲ..ਪਰ ਜੇ ਤੂੰ ਨਾ ਦਿਖੇੰ
ਭਰੀ ਮਹਿਫ਼ਿਲ ‘ਚ ਵੀ ਰਵਾਉਂਦਾ ਏ ਤੈਨੂੰ ਖੋਹਣ ਦਾ ਡਰ..!!