Skip to content

Gurlal Sharma

Meri jubaan te naam sada || punjabi dard

ਮੇਰੀ ਜੁਬਾਨ ਨੇ ਨਾਮ ਸਦਾ
ਪ੍ਰੀਤ ਪ੍ਰੀਤ ਹੀ ਲੈਣਾ ਏ

ਤੇਰੀ ਚੜਦੀ ਕਲਾਂ ਲਈ
ਅਸੀ ਅਰਦਾਸਾਂ ਕਰਦੇ ਰਹਿਣਾ ਏ

ਤੂੰ ਕੀਮਤੀ ਦਾਤ ਏ ਰੱਬ ਦੀ ਮੇਰੇ ਲਈ
ਹੋਰ ਰੱਬ ਤੋਂ ਕੀ ਮੰਗ ਕੇ ਲੈਣਾ ਨੀ

ਮੁੱਦਤਾ ਹੋ ਗਈਆਂ ਮੁਲਾਕਾਤਾਂ ਨੂੰ
ਪਤਾ ਨਹੀ ਕਦੋਂ ਇਕੱਠੇ ਮਿਲ ਕੇ ਬਹਿਣਾ ਏ

ਭਾਈ ਰੂਪਾ

Hor koi dhokhebaaz nai hunda

ਹਰ ਕੋਈ ਧੋਖੇਬਾਜ ਨੀ ਹੁੰਦਾ
ਕਈ ਮੂੰਹੋ ਕੱਢੇ ਵੀ ਬੋਲ ਪੁਗਾ ਜਾਂਦੇ

ਬਚਪਣ ਤੋਂ ਦਿਲ ਦੀਆ ਲੱਗੀਆਂ ਨੂੰ
ਸੱਚੇ ਦਿਲੋਂ ਨਿਭਾ ਜਾਂਦੇ

ਰੋਗ ਬੁਰੇ ਨੇ ਦਿਲ ਦੇ ਲੱਗੀਆਂ ਦੇ
ਪ੍ਰੀਤ ਇਹ ਉਮਰਾਂ ਨੂੰ ਨੇ ਖਾ ਜਾਦੇਂ

ਭਾਈ ਰੂਪਾ

Ikalleya mera dil lage

ਇਕੱਲਿਆ ਮੇਰਾ ਦਿਲ ਲੱਗੇ
ਸੁੰਨ ਸਾਨ ਜਾ ਚਾਰ ਚੁਫੇਰਾ ਵੱਢ ਵੱਢ ਖਾਦਾ ਏ

ਪ੍ਰੀਤ ਫਿਰ ਨਾ ਕੁੱਝ ਮਨ ਨੂੰ ਭਾਵੇ
ਤੇਰੇ ਪਿੰਡ ਆ ਕੇ ਮੇਰਾ ਦਿਲ ਲੱਗ ਜਾਂਦਾ ਏ

ਭਾਈ ਰੂਪਾ

Love || na ro dila tu eve

ਨਾ ਰੋ ਦਿਲਾਂ ਤੂੰ ਐਵੇ
ਤੈਨੂੰ ਕਿਸੇ ਨੇ ਚੁੱਪ ਕਰਾਉਣਾ ਨੀ

ਦਿਲ ਦੇ ਜਜ਼ਬਾਤ ਅੰਦਰ ਹੀ ਦੱਬ ਲੈ
ਤੇਰਾ ਕਿਸੇ ਨੇ ਦੁੱਖ ਵੰਡਾਉਣਾ ਨੀ

ਕਿਉ ਬੈਠਾ ਮਿੱਟੀ ਵਿੱਚ ਮਾਰੇ ਲੀਕਾਂ
ਪ੍ਰੀਤ ਕਦੇ ਮੁੜ ਸੱਜਣਾ ਨੇ ਆਉਣਾ ਨੀ

                ਗੁਰਲਾਲ ਸ਼ਰਮਾ ਭਾਈ ਰੂਪਾ

Jado jee karda || punjabi shayari

ਜਦੋ ਜੀਅ ਕਰਦੈ
ਉਦੋ ਬੁਲਾਉਦੇ ਨੇ

ਜਦੋ ਜੀਅ ਕਰਦੈ
ਸੱਜਣ ਦਿਲੋ ਭੁਲਾਉਣੇ ਨੇ

ਜਦੋ ਜੀਅ ਕਰਦੈ
ਹੱਕ ਵੀ ਖੋਹ ਲੈਂਦੇ

ਪ੍ਰੀਤ ਜਦੋ ਜੀਅ ਕਰਦੈ
ਹੱਕ ਉਦੋ ਜਤਾਉਂਦੇ ਨੇ

Tere pyaar vich || Love shayari

 

ਤੇਰੇ ਪਿਆਰ ਵਿੱਚ
ਅਸੀ ਮੌਜਾ ਬੜੀਆ ਨੇ ਮਾਣੀਆ

ਹਰ ਦੁੱਖ ਸੁੱਖ ਵਿੱਚ
ਮੇਰਾ ਸਾਥ ਦੇਈ ਹਾਣੀਆ

ਇੱਕ ਤੂੰ ਏ ਸਾਡਾ
ਜਿਹਨੇ ਦਿਲ ਦੀਆਂ ਜਾਣੀਆ

ਸੱਚੇ ਪਿਆਰ ਦੀਆਂ ਪ੍ਰੀਤ
ਅਮਰ ਹੁੰਦੀਆਂ ਕਹਾਣੀਆਂ

ਭਾਈ ਰੂਪਾ

Kagji bhalwaan bane || Love

 

ਕਾਗਜੀ ਭਲਵਾਨ ਬਣੇ
ਜੋ ਸੀ ਲੋਹੇ ਵਰਗੇ ਸਰੀਰ ਨੀ

ਨਸ਼ਿਆ ਤੇ ਪੁੱਤ ਲੱਗੇ
ਮਾਵਾਂ ਡੋਲਦੀਆਂ ਨੀਰ ਨੀ

ਇੱਜਤਾਂ ਦੇ ਵੈਰੀ ਹੋਗੇ
ਇੱਥੇ ਭੈਣਾਂ ਦੇ ਵੀਰ ਨੀ

ਸਰਕਾਰਾਂ ਨੇ ਰੋਲ ਦਿੱਤਾ ਅੰਨਦਾਤਾ
ਜਮਾ ਮਰਗੀ ਜਮੀਰ ਨੀ

ਭਾਈ ਰੂਪੇ ਵਾਲਿਆ ਕਿਸੇ ਨਾਲ ਨਾ ਧੋਖਾ ਕਰੋ
ਪ੍ਰੀਤ ਲੇਖਾ ਦੇਣਾ ਪੈਦਾਂ ਕਹਿੰਦੇ ਜਾ ਕੇ ਅਖੀਰ ਨੀ

Bhai rupa

ਪਾਇਆ ਯਾਦਾਂ ਤੇਰੀਆਂ ਨੇ
ਐਸਾ ਘੇਰਾ ਨੀ

ਯਾਦ ਕਰਕੇ ਤੈਨੂੰ
ਦਿਲ ਵੱਸ ਵਿੱਚ ਨੀ ਰਹਿੰਦਾ ਮੇਰਾ ਨੀ

ਨਿਕੰਮੇ ਜੇ ਅਸੀ ਹੋ ਜਾਈਏ
ਤੇਰਾ ਯਾਦ ਕਰਕੇ ਚਿਹਰਾ ਨੀ

ਜਦੋ ਤੇਰੇ ਬਿਨ ਗੱਲ ਨਾ ਹੋਵੇ
ਪ੍ਰੀਤ ਫਿਰ ਦਿਲ ਨਾ ਲੱਗਦਾ ਮੇਰਾ ਨੀ

ਭਾਈ ਰੂਪਾ

Gurlal Sharma