Skip to content

Kulwinder Aulakh

Tuttna zaroor e || Punjabi ghaint shayari

Chand nu mohobbat kare Tara,
Eh tara tuttna zaroor e🙌
Tidkeya hoyea e dil mera,
Eh dil tuttna zaroor e💔
Umeeda naal bhareya supna,
Eh supna tuttna zaroor e🍂
Naina vich bhareya e neer
Eh neer shuttna zaroor e😐

ਚੰਦ ਨੂੰ ਮੁਹੱਬਤ ਕਰੇ ਤਾਰਾ,
ਇਹ ਤਾਰਾ ਟੁੱਟਣਾ ਜਰੂਰ ਏ।🙌
ਤਿੜਕਿਆ ਹੋਇਆ ਏ ਦਿਲ ਮੇਰਾ,
ਇਹ ਦਿਲ ਟੁੱਟਣਾ ਜਰੂਰ ਏ।💔
ਉਮੀਦਾਂ ਨਾਲ ਭਰਿਆ ਸੁਪਨਾ,
ਇਹ ਸੁਪਨਾ ਟੁੱਟਣਾ ਜਰੂਰ ਏ।🍂
ਨੈਣਾਂ ਵਿੱਚ ਭਰਿਆ ਏ ਨੀਰ,
ਇਹ ਨੀਰ ਛੁੱਟਣਾ ਜਰੂਰ ਏ।😐

Howe tu mere kol || PUNJABI status || love shayari

Howe tu mere kol,
Par eh khuaab na Howe❤️
De ja gma di dwai,
Par eh sharab na Howe😊
Pucha tenu ek sawaal,
Tere kol jwab na Howe😶
Kinna time tu mere kol,
Eh hisaab na Howe🤗
Howe tu mere kol,
Par eh khuaab na howe 😍

ਹੋਵੇ ਤੂੰ ਮੇਰੇ ਕੋਲ,
ਪਰ ਇਹ ਖੁਆਬ ਨਾ ਹੋਵੇ।❤
ਦੇ ਜਾ ਗਮਾਂ ਦੀ ਦਵਾਈ,
ਪਰ ਇਹ ਸ਼ਰਾਬ ਨਾ ਹੋਵੇ।😊
ਪੁੱਛਾਂ ਤੈਨੂੰ ਇਕ ਸਵਾਲ,
ਤੇਰੇ ਕੋਲ ਜਵਾਬ ਨਾ ਹੋਵੇ।😶
ਕਿੰਨਾ ਟਾਇਮ ਤੂੰ ਮੇਰੇ ਕੋਲ,
ਇਹ ਹਿਸਾਬ ਨਾ ਹੋਵੇ।🤗
ਹੋਵੇ ਤੂੰ ਮੇਰੇ ਕੋਲ,
ਪਰ ਇਹ ਖੁਆਬ ਨਾ ਹੋਵੇ।😍

Jazbaat || true lines || Punjabi shayari

Kise de jazbaat bhare bharaya reh jande ne,
Koi bole himmat kar ke taan chup de hisse reh jande ne
Koi baith ke Rowe haneri raat vich,
Kyi pagl Haase de hisse reh jande ne
Karni kadar chahidi rooh de premi di,
Ajjkal pyar jisam de hisse reh jande ne
Kise kise nu sohbat mildi sajjan di,
Nahi taan ban kaav-kisse reh jande ne🙌

ਕਿਸੇ ਦੇ ਜਜ਼ਬਾਤ ਭਰੇ ਭਰਾਇਆ ਰਹਿ ਜਾਦੇ ਨੇ,
ਕੋਈ ਬੋਲੇ ਹਿੰਮਤ ਕਰਕੇ ਤਾਂ ਚੁੱਪ ਦੇ ਹਿੱਸੇ ਰਹਿ ਜਾਦੇ ਨੇ।
ਕੋਈ ਬੈਠ ਕੇ ਰੋਵੇ ਹਨੇਰੀ ਰਾਤ ਵਿੱਚ,
ਕਈ ਪਾਗਲ ਹਾਸੇ ਦੇ ਹਿੱਸੇ ਰਹਿ ਜਾਦੇ ਨੇ।
ਕਰਨੀ ਕਦਰ ਚਾਹੀਦੀ ਰੂਹ ਦੇ ਪ੍ਰੇਮੀ ਦੀ,
ਅੱਜ-ਕੱਲ੍ਹ ਪਿਆਰ ਜਿਸਮ ਹਿੱਸੇ ਰਹਿ ਜਾਦੇ ਨੇ।
ਕਿਸੇ-ਕਿਸੇ ਨੂੰ ਸੋਹਬਤ ਮਿਲਦੀ ਸੱਜਣ ਦੀ,
ਨਹੀ ਤਾਂ ਬਣ ਕਾਵਿ-ਕਿੱਸੇ ਰਹਿ ਜਾਦੇ ਨੇ।🙌

Mein dubbna gam de khooh vich || sad Punjabi poetry

Na dewo menu Khushi
Mein dubbna gam de khooh vich
Oh khush apne yakeen naal
Mera naam na aawe mooh vich
Akhan da kaurha Pani peen dyo
Menu dukha de naal jeeon dyo
Je mreya taa ehsaan kareyo
Menu saadh deyo usdi jooh vich
Na dewo menu Khushi
Mein dubbna gam de khooh vich💔

ਨਾ ਦੇਵੋ ਮੈਨੂੰ ਖੁਸ਼ੀ
ਮੈ ਡੁੱਬਣਾ ਗਮ ਦੇ ਖੂਹ ਵਿੱਚ
ਉਹ ਖੁਸ਼ ਆਪਣੇ ਯਕੀਨ ਨਾਲ
ਮੇਰਾ ਨਾਂ ਨਾ ਆਵੇ ਮੂੰਹ ਵਿਚ
ਅੱਖਾਂ ਦਾ ਕੌੜਾ ਪਾਣੀ ਪੀਣ ਦੋ
ਮੈਨੂੰ ਦੁੱਖਾ ਦੇ ਨਾਲ ਜੀਣ ਦੋ
ਜੇ ਮਰਿਆ ਤਾਂ ਅਹਿਸਾਨ ਕਰਿਉ
ਮੈਨੂੰ ਸਾੜ ਦਿਉ ਉਸਦੀ ਜੂਹ ਵਿੱਚ
ਨਾ ਦੇਵੋ ਮੈਨੂੰ ਖੁਸ਼ੀ
ਮੈ ਡੂਬਨਾ ਗਮ ਦੇ ਖੂਹ ਵਿੱਚ💔

Ajh da punjab || truth life shayari

ਬੜਾ ਸਸਤਾ ਮੁੱਲ ਲੱਗਦਾ ਏ,
ਲਿਖਿਆ ਗੀਤ ਸੱਭਿਆਚਾਰ ਦਾ।

ਕਿੱਸਾ ਭੁੱਲ ਨਹੀ ਸਕਦਾ,
ਕੀਤਾ 84 ਦੇ ਅੱਤਿਆਚਾਰ ਦਾ।

ਰੁਲ ਗਿਆ ਪੰਜਾਬ ਸਾਰਾ,
ਏ ਦੋਸ਼ ਨਸ਼ਿਆ ਦੇ ਵਪਾਰ ਦਾ।

ਹਰ ਕੋਈ ਵੈਰੀ ਇਕ ਦੂਜੇ ਦਾ,
ਪੈਸਾ ਕਾਰਨ ਬਣਿਆ ਤਕਰਾਰ ਦਾ।

ਖੂਨ ਨੂੰ ਕਰਦਾ ਏ ਕਾਲਾ,
ਮਾੜਾ ਨਸ਼ਾ ਚਿੱਟੇ ਦਾ।

ਲਾਕੇ ਕਿਸੇ ਦਾ ਪੁੱਤ ਨਸ਼ੇ ਤੇ,
ਫਿਰ ਫੈਇਦਾ ਕੀ ਆ ਪਿੱਟੇ ਦਾ।

ਇਕ ਬੋਤਲ ਪਿਛੇ ਵਿਕ ਜਾਣਾ,
ਇਹ ਸਬੂਤ ਏ ਜਮੀਰ ਮੁਕੇ ਦਾ।

ਸ਼ਰਿਆਮ ਵਿਕ ਦਾ ਏ,
ਫੈਇਦਾ ਕੀ ਆ ਬੁਤ ਫੂਕੇ ਦਾ।

ਪਾਣੀ ਸੁਕਦਾ ਜਾਦਾਂ ਏ,
ਨਸ਼ਾ ਛੇਂਵਾ ਦਰਿਆ ਪੰਜਾਬ ਦਾ।

ਸਰਕਾਰ ਦੀਆ ਨੀਤੀਆ ਏ,
ਜਿਉ ਅਲਜਬਰਾ ਹਿਸਾਬ ਦਾ।

ਪੰਜਾਬ ਚ ਵੇਚਦੇ ਨੇ ਉਹੀ,
ਜਿਦਾ ਰੁਤਬਾ ਏ ਜਨਾਬ ਦਾ।

ਬਚਦਾ ਏ ਤਾ ਪੰਜਾਬ ਬਚਾ ਲਓ,
ਆਖਰੀ ਪੰਨਾ ਨੇੜੇਆ ਕਿਤਾਬ ਦਾ।

#ਕੁਲਵਿੰਦਰਔਲਖ

Awaaz sunke teri chehra || punjabi shayari

ਅਵਾਜ ਸੁਣਕੇ ਤੇਰੀ ਚਹਿਰਾ ਬਣਾਉਦਾ ਹਾ ਤੇਰਾ
ਕਾਬੂ ਨਾ ਰਿਹਾ ਕੋਈ ਦਿਲ ਬੇਕਾਬੂ ਹੋ ਗਿਆ ਮੇਰਾ

ਇਕ ਵਾਰ ਪਾ ਗਸ਼ਤ ਦਿਲ ਵਿੱਚ ਮੇਰੇ
ਹੋ ਜਾਣਾ ਇਕੋ ਨਹੀ ਰਹਿਣਾ ਤੇਰਾ-ਮੇਰਾ
ਨਹੀ ਰਹਿਣਾ ਤੇਰਾ-ਮੇਰਾ

ਕੁਲਵਿੰਦਰਔਲਖ

mehfilla taa laghdiyaa nahi || mazboori shayari

ਮੈਫਿਲਾ ਤਾ ਲੱਗਦੀਆ ਨਹੀ ਮੇਲੇ ਬੜੇ ਦੂਰ ਨੇ,
ਅੱਜ ਕੱਲ੍ਹ ਹਰ ਬੰਦੇ ਵਿੱਚ ਬੜੇ ਗ਼ਰੂਰ ਨੇ।

ਮਾਂ ਦੇ ਨਾਲੋ ਡਾਲਰ💵ਦੀ ਛਾਂ ਸੰਘਣੀ ਲੱਗਣ ਲੱਗ ਪਈ ਏ,
ਹਰ ਕੋਲ ਇਕੋ ਬਹਾਨਾ ਸਾਨੂੰ ਮਜਬੂਰੀ ਮਾਰਦੀ ਪਈ ਏ।

ਕੁਲਵਿੰਦਰਔਲਖ

Buri taqdeer meri || 2 lines status

teriyaa akhaa de vich dekhan nu ji karda tasveer meri
tainu paa na sakeyaa eh boori taqdeer meri

ਤੇਰੀਆ ਅੱਖਾ ਦੇ ਵਿੱਚ ਦੇਖਣ ਨੂੰ ਜੀਅ ਕਰਦਾ ਤਸਵੀਰ ਮੇਰੀ,
ਤੈਨੂੰ ਪਾਅ ਨਾ ਸਕਿਆ ਇਹ ਸੀ ਬੁਰੀ ਤਕਦੀਰ ਮੇਰੀ।

..ਕੁਲਵਿੰਦਰਔਲਖ

Kulwinder Aulakh