Skip to content

Ajh da punjab || truth life shayari

ਬੜਾ ਸਸਤਾ ਮੁੱਲ ਲੱਗਦਾ ਏ,
ਲਿਖਿਆ ਗੀਤ ਸੱਭਿਆਚਾਰ ਦਾ।

ਕਿੱਸਾ ਭੁੱਲ ਨਹੀ ਸਕਦਾ,
ਕੀਤਾ 84 ਦੇ ਅੱਤਿਆਚਾਰ ਦਾ।

ਰੁਲ ਗਿਆ ਪੰਜਾਬ ਸਾਰਾ,
ਏ ਦੋਸ਼ ਨਸ਼ਿਆ ਦੇ ਵਪਾਰ ਦਾ।

ਹਰ ਕੋਈ ਵੈਰੀ ਇਕ ਦੂਜੇ ਦਾ,
ਪੈਸਾ ਕਾਰਨ ਬਣਿਆ ਤਕਰਾਰ ਦਾ।

ਖੂਨ ਨੂੰ ਕਰਦਾ ਏ ਕਾਲਾ,
ਮਾੜਾ ਨਸ਼ਾ ਚਿੱਟੇ ਦਾ।

ਲਾਕੇ ਕਿਸੇ ਦਾ ਪੁੱਤ ਨਸ਼ੇ ਤੇ,
ਫਿਰ ਫੈਇਦਾ ਕੀ ਆ ਪਿੱਟੇ ਦਾ।

ਇਕ ਬੋਤਲ ਪਿਛੇ ਵਿਕ ਜਾਣਾ,
ਇਹ ਸਬੂਤ ਏ ਜਮੀਰ ਮੁਕੇ ਦਾ।

ਸ਼ਰਿਆਮ ਵਿਕ ਦਾ ਏ,
ਫੈਇਦਾ ਕੀ ਆ ਬੁਤ ਫੂਕੇ ਦਾ।

ਪਾਣੀ ਸੁਕਦਾ ਜਾਦਾਂ ਏ,
ਨਸ਼ਾ ਛੇਂਵਾ ਦਰਿਆ ਪੰਜਾਬ ਦਾ।

ਸਰਕਾਰ ਦੀਆ ਨੀਤੀਆ ਏ,
ਜਿਉ ਅਲਜਬਰਾ ਹਿਸਾਬ ਦਾ।

ਪੰਜਾਬ ਚ ਵੇਚਦੇ ਨੇ ਉਹੀ,
ਜਿਦਾ ਰੁਤਬਾ ਏ ਜਨਾਬ ਦਾ।

ਬਚਦਾ ਏ ਤਾ ਪੰਜਾਬ ਬਚਾ ਲਓ,
ਆਖਰੀ ਪੰਨਾ ਨੇੜੇਆ ਕਿਤਾਬ ਦਾ।

#ਕੁਲਵਿੰਦਰਔਲਖ

Title: Ajh da punjab || truth life shayari

Best Punjabi - Hindi Love Poems, Sad Poems, Shayari and English Status


Dastak Dil Vich || Sad shayari girl

Supniya Vich tah Roz tere deedar hunde ne,
Tainu ik vari pyaar de naal hath laan de armaan aunde ne,
Tainu kyu nhi disda kis kadar tere piche aauni haa,
Saade Jaan toh baad tainu pta chalna khate aansu live peete jaunde ne…

Title: Dastak Dil Vich || Sad shayari girl


Esi marzi rabb di || whatsapp love status || romantic shayari || female voice

esi mrzi hove rabb di || love shayari || true love

Esi marji hove rabb di k hakk sada hi
tere vall jande raahan utte likheya Hove..!!
Rehna mein hi bas kol tere hakk hove Na kise hor da
Naam mera hi Teri bahan utte likheya Hove..!!
asi hona hi bas tere Tu sada asi tere
Esa rabbi rajawan utte likheya Hove..!!
Pyar sacha te Pak pvitarr hove sada injh
Ke Naam sajjna da hi sahaan utte likheya Hove..!!

ਐਸੀ ਮਰਜ਼ੀ ਹੋਵੇ ਰੱਬ ਦੀ ਕੇ ਹੱਕ ਸਾਡਾ ਹੀ
ਤੇਰੇ ਵੱਲ ਜਾਂਦੇ ਰਾਹਾਂ ਉੱਤੇ ਲਿਖਿਆ ਹੋਵੇ..!!
ਰਹਿਣਾ ਮੈਂ ਹੀ ਬਸ ਕੋਲ ਤੇਰੇ ਹੱਕ ਹੋਵੇ ਨਾ ਕਿਸੇ ਹੋਰ ਦਾ
ਨਾਮ ਮੇਰਾ ਹੀ ਤੇਰੀ ਬਾਹਾਂ ਉੱਤੇ ਲਿਖਿਆ ਹੋਵੇ..!!
ਅਸੀਂ ਹੋਣਾ ਹੀ ਬਸ ਤੇਰੇ ਤੂੰ ਸਾਡਾ ਅਸੀਂ ਤੇਰੇ
ਐਸਾ ਰੱਬੀ ਰਜਾਵਾਂ ਉੱਤੇ ਲਿਖਿਆ ਹੋਵੇ..!!
ਪਿਆਰ ਸੱਚਾ ਤੇ ਪਾਕ ਪਵਿੱਤਰ ਹੋਵੇ ਸਾਡਾ ਇੰਝ
ਕਿ ਨਾਮ ਸੱਜਣਾ ਦਾ ਹੀ ਸਾਹਾਂ ਉੱਤੇ ਲਿਖਿਆ ਹੋਵੇ..!!

Title: Esi marzi rabb di || whatsapp love status || romantic shayari || female voice