Roop
❤️I am here for shayari lovers❤️👉Asi oh lok haan Jo nazran naal nahi lafzaan naal vaar karde haan..!!🔥
Mera yaar e duniya to vakhra jeha || Punjabi poetry || Punjabi kavita || love poetry
Moh paya ik ohde naal duniya nu bhull ke
Mili zindagi nu zindagi jide utte dull ke
Oh Sajjan rehnde bekhabar chahat to sadi
Chakki fira ohda pyar dil ch athra jeha
taar dil di judi e meri jide dil naal
Mera yaar e duniya to vakhra jeha..!!
Kado hassna ya Rona uston Sikh lende haan
Kitti har gall ohdi dil te likh lende haan
Ik bhulaundi e hosh ohdi nazar tikhi
Duja ajab awalla ohda nakhra jeha
taar dil di judi e meri jide dil naal
Mera yaar e duniya to vakhra jeha..!!
Mukh sajjna da dekh khush ho jande haan
Ohnu dard ch dekhiye ta ro jande haan
Ikk sahan ch betha oh saah ban ke
Duja bullan te rehnda naam ohda tin akhra jeha
taar dil di judi e meri jide dil naal
Mera yaar e duniya to vakhra jeha..!!
ਮੋਹ ਪਾਇਆ ਇੱਕ ਓਹਦੇ ਨਾਲ ਦੁਨੀਆਂ ਨੂੰ ਭੁੱਲ ਕੇ
ਮਿਲੀ ਜ਼ਿੰਦਗੀ ਨੂੰ ਜ਼ਿੰਦਗੀ ਜਿਹਦੇ ਉੱਤੇ ਡੁੱਲ ਕੇ
ਉਹ ਸੱਜਣ ਰਹਿੰਦੇ ਬੇਖਬਰ ਚਾਹਤ ਤੋਂ ਸਾਡੀ
ਚੱਕੀ ਫਿਰਾਂ ਪਿਆਰ ਓਹਦਾ ਦਿਲ ‘ਚ ਅੱਥਰਾ ਜਿਹਾ
ਤਾਰ ਦਿਲ ਦੀ ਜੁੜੀ ਏ ਮੇਰੀ ਜਿਹਦੇ ਦਿਲ ਨਾਲ
ਮੇਰਾ ਯਾਰ ਏ ਦੁਨੀਆਂ ਤੋਂ ਵੱਖਰਾ ਜਿਹਾ..!!
ਕਦੋਂ ਹੱਸਣਾ ਜਾਂ ਰੋਣਾ ਉਸ ਤੋਂ ਸਿੱਖ ਲੈਂਦੇ ਹਾਂ
ਕੀਤੀ ਹਰ ਗੱਲ ਉਸਦੀ ਦਿਲ ਤੇ ਲਿਖ ਲੈਂਦੇ ਹਾਂ
ਇੱਕ ਭੁਲਾਉਂਦੀ ਏ ਹੋਸ਼ ਓਹਦੀ ਨਜ਼ਰ ਤਿੱਖੀ
ਦੂਜਾ ਅਜਬ ਅਵੱਲਾ ਓਹਦਾ ਨੱਖਰਾ ਜਿਹਾ
ਤਾਰ ਦਿਲ ਦੀ ਜੁੜੀ ਏ ਮੇਰੀ ਜਿਹਦੇ ਦਿਲ ਨਾਲ
ਮੇਰਾ ਯਾਰ ਏ ਦੁਨੀਆਂ ਤੋਂ ਵੱਖਰਾ ਜਿਹਾ..!!
ਮੁੱਖ ਸੱਜਣਾ ਦਾ ਦੇਖ ਖੁਸ਼ ਹੋ ਜਾਂਦੇ ਹਾਂ
ਓਹਨੂੰ ਦਰਦ ‘ਚ ਦੇਖੀਏ ਤਾਂ ਰੋ ਜਾਂਦੇ ਹਾਂ
ਇੱਕ ਸਾਹਾਂ ‘ਚ ਬੈਠਾ ਉਹ ਸਾਹ ਬਣਕੇ
ਦੂਜਾ ਬੁੱਲਾਂ ਤੇ ਰਹਿੰਦਾ ਨਾਮ ਓਹਦਾ ਤਿੰਨ ਅੱਖਰਾ ਜਿਹਾ
ਤਾਰ ਦਿਲ ਦੀ ਜੁੜੀ ਏ ਮੇਰੀ ਜਿਹਦੇ ਦਿਲ ਨਾਲ
ਮੇਰਾ ਯਾਰ ਏ ਦੁਨੀਆਂ ਤੋਂ ਵੱਖਰਾ ਜਿਹਾ..!!
Tera chup rehna || Punjabi shayari || dard shayari || shayari status
Langhe din Na jadd tu Na aas pass howe
Chehra khilda nhi mera jadd tu udaas howe
Teri dekh berukhi dil tutt jeha janda e
Tutte dil nu penda fir tera gam sehna
Tera Russ Jana chal mein seh v lwa
Par Metho sehan nahio hunda tera chup rehna..!!
ਲੰਘੇ ਦਿਨ ਨਾ ਜੱਦ ਤੂੰ ਨਾ ਆਸ ਪਾਸ ਹੋਵੇਂ
ਚਿਹਰਾ ਖਿਲਦਾ ਨਹੀਂ ਮੇਰਾ ਜਦ ਤੂੰ ਉਦਾਸ ਹੋਵੇਂ
ਤੇਰੀ ਦੇਖ ਬੇਰੁਖ਼ੀ ਦਿਲ ਟੁੱਟ ਜਿਹਾ ਜਾਂਦਾ ਏ
ਟੁੱਟੇ ਦਿਲ ਨੂੰ ਪੈਂਦਾ ਫਿਰ ਤੇਰਾ ਗ਼ਮ ਸਹਿਣਾ
ਤੇਰਾ ਰੁੱਸ ਜਾਣਾ ਚੱਲ ਮੈਂ ਸਹਿ ਵੀ ਲਵਾਂ
ਪਰ ਮੈਥੋਂ ਸਹਿਣ ਨਹੀਂਓ ਹੁੰਦਾ ਤੇਰਾ ਚੁੱਪ ਰਹਿਣਾ..!!