Nanka Pind Amloh || Punjabi Kavita on Life
#ਨਾਨਕਾਅਮਲੋਹ ⠀
⠀
ਨਾਨਕਾ ਪਿੰਡ ਮੇਰਾ ਅਮਲੋਹ ਏ ⠀
ਬਚਪਨ ਮੇਰਾ ਜਿਥੇ ਫਲੋ ਏ ⠀
ਏਸ ਦੁਨੀਆ ਵਿਚ ਬਹੁਤ ਪਿਆਰ ਮਿਲਿਆ ਏ ⠀
ਪਰ ਨਾਨਕੇ ਵਰਗਾ ਪਿਆਰ ਨਾ ਮਿਲਿਆ ਏ ⠀
⠀
ਘਰ ਤੋਂ ਮਾਂ ਨਾਲ ਤੁਰਦਾ ਸੀ ⠀
ਫਤਿਹਗੜ੍ਹ ਵਾਲੀ ਬਸ ਦੀ ਉਡੀਕ ਕਰਦਾ ਸੀ ⠀
ਫੇਰ ਫਤਿਹਗੜ੍ਹ ਤੋਂ ਸਿੱਧੀ ਬੱਸ ਅਮਲੋਹ ਦੀ ਫੜਦਾ ਸੀ ⠀
ਬੱਸ ਅੱਡੇ ਤੋਂ ਤੁਰ ਕੇ ਨਾਨਕੇ ਘਰੇ ਜਾਂਦਾ ਹੁੰਦਾ ਸੀ ⠀
⠀
ਘਰ ਪਹੁੰਚਣ ਲਈ ਕਿੰਨਾ ਖੁਸ਼ ਹੁੰਦਾ ਸੀ ⠀
ਰਾਹ ਖਤਮ ਹੋਣ ਲਈ ਖੁਦ ਨੂੰ ਕਹਿੰਦਾ ਹੁੰਦਾ ਸੀ ⠀
ਕਿੰਨਾ ਚਾਅ ਮੈਨੂੰ ਚੜਿਆ ਹੁੰਦਾ ਸੀ ⠀
ਨਾਨਾ ਨਾਨੀ ਨੂੰ ਮਿਲਣੇ ਦੀ ਉਡੀਕ ਨਿੱਤ ਰਹਿੰਦੀ ਹੁੰਦੀ ਸੀ ⠀
⠀
ਖੁਸ਼ੀਆਂ ਦੇ ਵੇਹੜੇ ਮੈਨੂੰ ਦਿਸਦੇ ਸੀ ⠀
ਨਾਨਕੇ ਘਰ ਜਦ ਮੈਂ ਵੜ੍ਹਦਾ ਸੀ ⠀
ਸਾਰਿਆਂ ਦੇ ਗੱਲ੍ਹ ਲੱਗ ਖੁਸ਼ ਹੁੰਦਾ ਸੀ ⠀
ਲੱਗਦਾ ਸੀ ਸਵਰਗ ਵਿਚ ਆਗਿਆ ⠀
ਫੁੱਲਾਂ ਨਾਲ ਭਰੇ ਬਾਗਾਂ ਵਿਚ ਮੈਂ ਛਾਗਿਆ ⠀
⠀
ਮਾਮਾ ਮਾਮੀ ਮੇਰਾ ਬਹੁਤ ਕਰਦੇ ਹੁੰਦੇ ਸੀ ⠀
ਆਪਣੇ ਪੁੱਤਰਾਂ ਵਾਂਗੂ ਪਿਆਰ ਕਰਦੇ ਰਹਿੰਦੇ ਸੀ ⠀
ਮਾਮੀ ਮੇਰੀ ਚੁੱਲ੍ਹੇ ਤੇ ਰੋਟੀ ਬਣਾਉਂਦੀ ਰਹਿੰਦੀ ਸੀ ⠀
ਮਾਮਾ ਮੇਰੇ ਨਾਲ ਹੱਸਦਾ ਖੇੜਦਾ ਰਹਿੰਦਾ ਸੀ ⠀
⠀
ਪਿਆਰ ਬਾਹਲਾ ਭਾਈ ਤੇ ਭੈਣਾਂ ਨਾਲ ⠀
ਰਿਸ਼ਤਾ ਏ ਸੱਚਾ ਮੇਰਾ ਇਹਨਾਂ ਨਾਲ⠀
ਇਕੱਠੇ ਹੱਸਦੇ ਖੇਡਦੇ ਰਹਿੰਦੇ ਸੀ ⠀
ਵੇਹੜੇ ਵਿਚ ਰੌਣਕ ਲਾ ਕੇ ਰੱਖਦੇ ਰਹਿੰਦੇ ਸੀ ⠀
⠀
ਟੀ.ਵੀ ਵੇਖਣ ਦਾ ਵੀ ਬਹੁਤ ਸ਼ੋਂਕ ਹੁੰਦਾ ਸੀ ⠀
ਓਦੋਂ ਦੂਰਦਰਸ਼ਨ ਦੇ ਜਮਾਨੇ ਹੁੰਦੇ ਸੀ ⠀
ਅੰਨਟੀਨੇ ਨੂੰ ਏਧਰ ਉਧਰ ਘੁਮਾਦੇ ਰਹਿੰਦੇ ਸੀ ⠀
ਓਦੋਂ ਦਿਨ ਕੁਝ ਇਸ ਤਰਾਂ ਪੁਰਾਣੇ ਚਲਦੇ ਹੁੰਦੇ ਸੀ ⠀
⠀
ਨਾਨਾ ਮੇਰਾ ਬਾ-ਕਮਾਲ ਇੰਸਾਨ ਸੀ ⠀
ਖੇਤੀ ਦਾ ਓਹਨੂੰ ਬਾਹਲਾ ਸ਼ੋਂਕ ਸੀ ⠀
ਦੂਰ ਦੂਰ ਤਕ ਓਹਦੀ ਮੋਰੱਬਿਆਂ ਚ ਜਮੀਨ ਸੀ ⠀
ਅਮਲੋਹ, ਭਾਦਸੋਂ, ਗੋਬਿੰਦਗੜ੍ਹ ਓਹਦੇ ਕੋਲ ਸੀ ⠀
ਖੰਨਾ, ਪਟਿਆਲੇ ਤੱਕ ਓਹਦੀ ਉੱਚੀ ਪਹੁੰਚ ਸੀ ⠀
⠀
ਨਾਨੀ ਪੁਰਾਣੀ ਕਹਾਣੀ ਸੁਣਨਾਦੀ ਰਹਿੰਦੀ ਸੀ ⠀
ਮਾਂ ਮੇਰੀ ਦਾ ਹਾਲ ਚਾਲ ਪੁੱਛਦੀ ਰਹਿੰਦੀ ਸੀ ⠀
ਮੈਂ ਗੱਲਾਂ ਸੁਣਦਾ ਸੁਣਦਾ ਸੌ ਜਾਂਦਾ ਹੁੰਦਾ ਸੀ ⠀
ਪਤਾ ਨੀ ਲੱਗਦਾ ਕਦ ਸਵੇਰ ਹੋ ਜਾਂਦੀ ਸੀ ⠀
⠀
ਗਲ੍ਹੀ ਕਿਨਾਰੇ ਇਕ ਬਾਬਾ ਰਹਿੰਦਾ ਹੁੰਦਾ ਸੀ ⠀
ਹਰ ਕੋਈ ਉਸਤੋਂ ਡਰਦਾ ਹੁੰਦਾ ਸੀ ⠀
ਜਦ ਵੀ ਓਹਦੇ ਘਰ ਅੱਗੋਂ ਲੰਘਦਾ ਹੁੰਦਾ ਸੀ ⠀
ਡੋਲ੍ਹ ਬਾਬਾ ਕਹਿ ਹੋਰਾਂ ਵਾੰਗੂ ਛੇੜਦਾ ਰਹਿੰਦਾ ਸੀ⠀
ਸ਼ਾਇਦ…….⠀
ਜਦ ਅਸੀਂ ਇਕ ਦੂਜੇ ਤੋਂ ਡਰਦੇ ਰਹਿੰਦੇ ਸੀ ⠀
ਬੜਿਆਂ ਦਾ ਵੀ ਸਤਿਕਾਰ ਕਰਦੇ ਰਹਿੰਦੇ ਸੀ ⠀
⠀
ਨਾਨਕੇ ਪਿੰਡ ਦੀਆਂ ਉਹ ਗ੍ਹਲਿਆਂ ⠀
ਯਾਦਾਂ ਜ੍ਹਿਨਾਂ ਨਾਲ ਸੀ ਮੇਰੀ ਜੁੜੀਆਂ ⠀
ਅੱਜ ਵੀ ਚੇਤੇ ਆਉਂਦੀਆਂ ਜਿਹੜੀਆਂ ⠀
ਸਾਇਕਲ ਤੇ ਲਾਈਆਂ ਸੀ ਓਦੋਂ ਮੈਂ ਗੇੜੀਆਂ ⠀
⠀
ਖੈਰ…..⠀
ਦਿਨ ਲੰਘਦੇ ਗਏ ਬਚਪਨ ਵੀ ਲੰਘਦਾ ਗਿਆ ⠀
ਮੈਂ ਬੜਾ ਹੋਇਆ ਪੜ੍ਹਾਈ ਆਪਣੀ ਵਿੱਚ ਖੋਂਦਾ ਗਿਆ ⠀
ਅੱਜ ਉਹ ਦਿੰਨਾ ਨੂੰ ਯਾਦ ਕਰਦਾ ਰਹਿੰਦਾ ਏ ⠀
ਕਲਮ ਚੁੱਕ ਮੈਂ ਉਹ ਦਿਨਾਂ ਬਾਰੇ ਲਿਖਦਾ ਰਹਿੰਦਾ ਏ ⠀
@jitesh1313