#ਬਾਰਾਂਮਾਹ
ਸਾਲ ਦੇ ਬਾਰਾਂ ਮਹੀਨੇ ਆਏ
ਕਿੰਨੀਆਂ ਰੁੱਤਾਂ ਬਦਲ ਕੇ ਜਾਏ
#ਚੇਤ
ਲੰਘ ਗਈਆਂ ਨੇ ਰੁਤਾਂ
ਚੜਿਆ ਏ ਮਹੀਨਾ ਚੇਤ ਦਾ
ਹਵਾ ਜੋ ਪੂਰੇ ਦੀ ਚਲੀ ਆਈ
ਰੁੱਤ ਏ ਬਹਾਰ ਦੀ ਆਈ
#ਵੈਸਾਖ
ਦੂਜਾ ਮਹੀਨਾ ਵੈਸਾਖੀ ਹੋਈ
ਚੜੇ ਵੈਸਾਖ ਧੁਪਾਂ ਲੱਗਣ
ਕਣਕਾਂ ਫੇਰ ਪੱਕਣ ਤੇ ਆਈ
ਆ ਗਿਆ ਦੁਬਾਰਾ ਓਹੀ ਵੇਲਾ
ਮੁੜ ਭਰ ਜਾਣਾ ਖੁਸ਼ੀਆਂ ਦਾ ਮੇਲਾ
#ਜੇਠ
ਚੜੇ ਜੇਠ ਰੁੱਖਾਂ ਨੂੰ ਮਾਣੇ ਨਾ
ਕਹੀ, ਕੁਹਾੜੀ ਨੂੰ ਪਛਾਣੇ ਨਾ
ਜੇਠ ਮਹੀਨਾ ਲੋਆਂ ਵਗਣ
ਤੱਤੇ ਤੱਤੇ ਰਾਹ ਤੱਪਣ
#ਹਾੜ੍ਹ
ਚੜਿਆ ਮਹੀਨਾ ਹਾੜ
ਤੱਪਦੇ ਦਿਸਣ ਪਹਾੜ
ਜਿਥੋਂ ਏ ਸੂਰਜ ਚਾੜਿਆ
ਸੁਕਿਆਂ ਨੂੰ ਏ ਸਾੜਿਆ
#ਸੌਣ
ਬੂੰਦਾਂ ਬੂੰਦਾਂ ਧਰਤੀ ਤੇ ਜਦੋਂ ਡਿੱਗਣ
ਹਰ ਕੋਈ ਵੇਹੜੇ ਜਾ-ਜਾ ਕੇ ਪਿਜੱਣ
ਖਾਲੀ ਖੂਹ ਖਾਲੀ ਨੇ ਜੋ ਦਰਿਆ
ਸਬ ਪਾਣੀ ਨਾਲ ਜਾ ਭਰਿਆ
ਪੰਛੀ,ਜਾਨਵਰ,ਇੰਸਾਨ ਸਬ ਖੁਸ਼ ਹੁੰਦੇ ਨੇ
ਜਦੋਂ ਤਪਦੀ ਧਰਤੀ ਤੋਂ ਦੂਰ ਹੁੰਦੇ ਨੇ
#ਭਾਦੋਂ
ਮਹੀਨਾ ਭਾਦੋਂ ਦਾ ਆਇਆ
ਗਿੱਧੜ-ਗਿੱਧੜੀ ਦਾ ਵਿਆਹ ਹੋਇਆ
ਪਿਆਰ ਕੁਦਰਤ ਦਾ ਇਕ ਜੁਟ ਹੋ ਜਾਣਾ
ਤੇਜ ਧੁਪਾਂ ਵਿੱਚ ਜਦੋਂ ਮੀਂਹ ਪੈ ਜਾਣਾ
#ਅੱਸੂ
ਮਹੀਨਾ ਅੱਸੂ ਦਾ ਆਇਆ
ਗੀਤ ਰੱਬ ਦੇ ਘਰ ਦਾ ਗਾਇਆ
ਏਸ ਮਹੀਨੇ ਰੱਖਾ ਮੈਂ ਨਰਾਤੇ
ਏਸ ਬਹਾਨੇ ਮਿਲਾ ਰੱਬ ਨੂੰ ਜਾ ਕੇ
#ਕੱਤਕ
ਮਹੀਨੇ ਕੱਤਕ ਦੇ ਤਿਓਹਾਰ ਆਇਆ
ਖੁਸ਼ੀਆਂ ਦੇ ਇਹ ਰੰਗ ਲੈ ਆਇਆ
ਠੰਡ ਦਾ ਇਹ ਮਹੀਨਾ ਆਇਆ
ਮੌਸਮਾਂ ਦਾ ਬਦਲਾਅ ਆਇਆ
#ਮੱਘਰ
ਮੌਸਮ ਸਿਆਲ ਦਾ ਆਇਆ
ਅੰਗ ਸੰਗ ਬੈਠਣ ਲਾਇਆ
ਦੁੱਖ ਸੁਖ ਸੁਣਾਨ ਲਾਇਆ
ਧੁੰਧਲਾ ਇਹ ਮੌਸਮ ਆਇਆ
ਅੰਦਰੋਂ ਮਘਣ ਅਤੇ ਮਿਲਾਪ ਦਾ ਮਹੀਨਾ ਆਇਆ
#ਪੋਹ
ਚੜ੍ਹਿਆ ਮਹੀਨਾ ਪੋਹ
ਦੁਖਾਂ ਨਾਲ ਭਰਿਆ ਸੀ ਜੋਹ
ਸਰਦ ਕਕਰਿਲਿਆਂ ਸੀ ਰਾਤਾਂ
ਮਹਿੰਗੇ ਮੁੱਲ ਪਈਆਂ ਨੇ ਪਰਭਾਤਾਂ
#ਮਾਘ
ਪੋਹ ਦੀ ਆਖਰੀ ਰਾਤ
ਮਨਾਉਣੀ ਏ ਏਕ ਸਾਥ
ਤਿਓਹਾਰ ਲੋਹੜੀ ਦਾ ਜੋ ਮਨਾਉਣਾ
ਗੀਤ ਸਾਰਿਆਂ ਨੇ ਖੁਸ਼ੀ-ਖੁਸ਼ੀ ਗਾਉਣਾ
ਮਾਘ ਦੀ ਸੰਗਰਾਂਦ ਪਹਿਲੀ
ਗੁਰੂ ਘਰ ਖੁਸ਼ੀ-ਖੁਸ਼ੀ ਜਾਣਾ
#ਫੱਗਣ
ਪਤਝੜ ਵਾਪਿਸ ਚਲੀ ਏ
ਬਸੰਤ ਮੁੜ ਦੁਬਾਰਾ ਆਈ ਹੈ
ਅਖਰੀਲਾ ਮਹੀਨਾ ਸਾਲ ਦਾ ਏ
ਬਹੁਤੀ ਬਰਸਾਤ ਨਾ ਭਾਲ ਦਾ ਏ
ਛੱਡ ਚਲਿਆ ਜਿੰਮੇਵਾਰੀ ਏ
ਚੇਤ ਹੁਣ ਫੇਰ ਤੇਰੀ ਬਾਰੀ ਏ
ਜਿਤੇਸ਼ਤਾਂਗੜੀ