dukh
dukh punjabi status, dukh bhare, gam bhare status, punjabi sad status, dukhaan wale lafz
Mere sajjna di sifat || Punjabi love poetry || girl Punjabi shayari
Naram bulliyan ton suna nahio honi
Ji sifat mere sajjna di..!!
Ehna akhran de lot nahio auni
Ji sifat mere sajjna di..!!
Noor mukh da byan kive karda
Maat pawe suraj di laali nu
Kadam jad oh zameen utte dharda
Jaan dewe ehnu banjar jallhi nu
Lafaz saste jihna Saar nahio pauni
Ji sifat mere sajjna di..!!
Ehna akhran de lot nahio auni
Ji sifat mere sajjna di..!!
Husan chose jiwe pani diyan boonda
soohe laal mukhde ton
Takk jadon da leya e ehna akhiyan
Ji naate tutte dukhde ton
Dil ch vasse Jo oh ehna nahio pauni
Ji sifat mere sajjna di..!!
Ehna akhran de lot nahio auni
Ji sifat mere sajjna di..!!
ਨਰਮ ਬੁੱਲ੍ਹੀਆਂ ਤੋਂ ਸੁਣਾ ਨਹੀਂਓ ਹੋਣੀ
ਜੀ ਸਿਫ਼ਤ ਮੇਰੇ ਸੱਜਣਾ ਦੀ..!!
ਇਹਨਾਂ ਅੱਖਰਾਂ ਦੇ ਲੋਟ ਨਹੀਂਓ ਆਉਣੀ
ਜੀ ਸਿਫ਼ਤ ਮੇਰੇ ਸੱਜਣਾ ਦੀ..!!
ਨੂਰ ਮੁੱਖ ਦਾ ਬਿਆਨ ਕਿਵੇਂ ਕਰਦਾਂ
ਮਾਤ ਪਾਵੇ ਸੂਰਜ ਦੀ ਲਾਲੀ ਨੂੰ
ਕਦਮ ਜਦ ਉਹ ਜ਼ਮੀਨ ਉੱਤੇ ਧਰਦਾ
ਜਾਨ ਦੇਵੇ ਇਹਨੂੰ ਬੰਜਰ ਜਾਲ੍ਹੀ ਨੂੰ
ਲਫ਼ਜ਼ ਸਸਤੇ ਜਿੰਨਾਂ ਸਾਰ ਨਹੀਂਓ ਪਾਉਣੀ
ਜੀ ਸਿਫ਼ਤ ਮੇਰੇ ਸੱਜਣਾ ਦੀ..!!
ਇਹਨਾਂ ਅੱਖਰਾਂ ਦੇ ਲੋਟ ਨਹੀਂਓ ਆਉਣੀ
ਜੀ ਸਿਫ਼ਤ ਮੇਰੇ ਸੱਜਣਾ ਦੀ..!!
ਹੁਸਨ ਚੋਵੇ ਜਿਵੇਂ ਪਾਣੀ ਦੀਆਂ ਬੂੰਦਾਂ
ਸੂਹੇ ਲਾਲ ਮੁੱਖੜੇ ਤੋਂ
ਤੱਕ ਜਦੋਂ ਦਾ ਲਿਆ ਏ ਇਹਨਾਂ ਅੱਖੀਆਂ
ਜੀ ਨਾਤੇ ਟੁੱਟੇ ਦੁਖੜੇ ਤੋਂ
ਦਿਲ ‘ਚ ਵੱਸੇ ਜੋ ਉਹ ਇਹਨਾਂ ਨਹੀਂਓ ਗਾਉਣੀ
ਜੀ ਸਿਫ਼ਤ ਮੇਰੇ ਸੱਜਣਾ ਦੀ..!!
ਇਹਨਾਂ ਅੱਖਰਾਂ ਦੇ ਲੋਟ ਨਹੀਂਓ ਆਉਣੀ
ਜੀ ਸਿਫ਼ਤ ਮੇਰੇ ਸੱਜਣਾ ਦੀ..!!
Aise lai me marna chahunda || Punjabi sad Poetry
ਇਸੇ ਲਈ ਮੈਂ ਮਰਨਾ ਚਾਹੁੰਨਾ,
ਨਾ ਹੋਵੇ ਕੋਈ ਨੁਕਸਾਨ ਮੇਰਾ
ਨਾ ਹੋਵੇ ਕੋਈ ਦਰਦ ਜਿਹੜਾ
ਐਹੋ ਜਿਹਾ ਕੰਮ ਕਰਨਾ ਚਾਹੁੰਨਾ
ਇਸ ਲਈ ਮੈ ਮਰਨਾ ਚਾਹੁੰਨਾ
ਬਣ ਤਸਵੀਰ ਖੁਸ਼ੀ ਭਰੇ ਚਿਹਰੇ ਨਾਲ
ਇਕ ਸੁੰਨੀ ਕੰਧ ਦਾ ਸ਼ਿੰਗਾਰ ਬਣ ਨਾ ਚਾਹੁੰਨਾ
ਨਾ ਕੋਈ ਦੇਖੇ ਦੁੱਖ ਮੇਰਾ
ਨਾ ਦੇਖੇ ਮੇਰੇ ਦਿਲ ਦੀ ਤਪਸ਼ ਨੂੰ
ਕੁਝ ਇਸ ਤਰ੍ਹਾਂ ਇਹ ਸਭ ਕੁਝ ਢੱਕਨਾ ਚਾਹੁੰਨਾ
ਏਸੇ ਲਈ ਮੈਂ ਮਰਨਾ ਚਾਹੁੰਨਾਂ
ਬਣ ਹਰਮਨ-ਪਿਆਰਾ ਹਰ ਇੱਕ ਦਾ
ਜੋ ਵੀ ਦੇਖੇ ਕਹੇ ਮੈ ਤਾਂ ਸੀ ਹਰਇਕ ਦਾ
ਮੈਂ ਵੀ ਤਾਂ ਸਭ ਕੁਝ ਦੇਖਨਾ ਚਾਹੰਨਾ
ਜਿਉਂਦੇ ਜੀ ਨਾ ਸੁਣੇ ਕੋਈ ਦਰਦ ਭਰੀ ਦਾਸਤਾਨ
ਫਿਰ ਅੰਦਾਜੇ ਲਾਉਣ ਵਾਲਿਆਂ ਦੀਆਂ
ਕਹਾਣੀਆਂ ਮੈਂ ਸੁਣਨਾ ਚਾਹੁੰਨਾ
ਏਸੇ ਲਈ ਮੈਂ ਮਰਨਾ ਚਾਹੁੰਨਾਂ
ਅਹਿਸਾਨ ਬਣ ਜਾਂਦੇ ਨੇ ਕਦੇ ਕਦੇ
ਕਹਿੰਦੇ ਜ਼ਿੰਦਗੀ ਭਰ ਜੋ ਕੀਤੇ ਕਿਸੇ ਲਈ ਕੰਮ
ਨਾ ਆਉਂਦੇ ਗਿਣਤੀ ਵਿੱਚ ਉਹ ਸਾਲਾਂ ਸਾਲ ਸਿਤਮ
ਇਕ ਵਾਰ ਜੋ ਹੋ ਜਾਂਦੇ ਨੇ ਅੱਖੀਆਂ ਤੋਂ ਓਝਲ
ਕਹਿੰਦੇ ਤਾਂ ਇਹ ਸਭ ਫਿਰ ਆਉਂਦਾ ਚੇਤਾ ਜਰੂਰ ਹੋਣਾ
ਮੈਂ ਵੀ ਤਾਂ ਸਭ ਕੁਝ ਯਾਦ ਕਰਾਉਣਾ ਚਾਹੁਣਾ
ਇਸੇ ਲਈ ਮੈਂ ਮਰਨਾ ਚਾਹੁੰਨਾਂ
ਬਣ ਤਸਵੀਰ ਕੰਧ ਤੇ ਖੜਨਾ ਚਾਹੁੰਦਾ
ਚਾਹੇ ਵੇਖੇ ਨਾ ਮੇਰੇ ਵੱਲ ਕੋਈ ਪਰ
ਖੁੱਲ੍ਹੀਆਂ ਅੱਖਾਂ ਨਾਲ ਹਰ ਇੱਕ ਦਾ ਚਿਹਰਾ
ਮੈਂ ਪੂਰਾ ਪੜਨਾ ਚਾਹੁਣਾ
ਸ਼ਾਇਦ ਇਸੇ ਲਈ ਮੈਂ ਮਰਨਾ ਚਾਹੁੰਨਾ
ਜੋ ਦੇ ਨਾ ਸਕਿਆ ਮੈਂ ਜ਼ਿੰਦਗੀ ਭਰ
ਉਹ ਸਭ ਇਕ ਪਲ ਵਿਚ ਦੇਣਾ ਚਾਹੁੰਨਾ
ਵੇਖ ਵੇਖ ਜੋ ਸੜਦੀਆ ਰਹੀਆਂ ਅੱਖਾਂ
ਉਹਨਾਂ ਨੂੰ ਸਕੂਨ ਮੈਂ ਦੇਣਾ ਚਾਹੁੰਨਾ
ਹਾਂ ਇਸ ਲਈ ਮੈਂ ਮਰਨਾ ਚਾਹੁੰਨਾਂ
ਦੂਰ ਕਿਤੇ ਜਾ ਜੀਊਣਾ ਚਾਹੁਣਾ
ਇਸੇ ਲਈ ਮੈਂ ਮਰਨਾ ਚਾਹੁੰਨਾ
ਤੇਰਾ ਸੰਧੂ