Skip to content

Duniya

Duniya Punjabi shayari, world shayari in punjabi, sansaar shayari, lok shayari,

Dil hattda nahi piche || true love shayari || SACHI shayari

Tu Rahe nazra de sahmne ibadat karda rhe teri
Dil hattda nahi piche roka toka de naal..!!
Allag jeha rishta e duniya to sada
Evein tulna Na kreya kar loka de naal.!!

ਤੂੰ ਰਹੇ ਨਜ਼ਰਾਂ ਦੇ ਸਾਹਮਣੇ ਇਬਾਦਤ ਕਰਦਾ ਰਹੇ ਤੇਰੀ
ਦਿਲ ਹੱਟਦਾ ਨਹੀਂ ਪਿੱਛੇ ਰੋਕਾਂ ਟੋਕਾਂ ਦੇ ਨਾਲ..!!
ਅਲੱਗ ਜਿਹਾ ਰਿਸ਼ਤਾ ਏ ਦੁਨੀਆਂ ਤੋਂ ਸਾਡਾ
ਐਵੇਂ ਤੁਲਨਾ ਨਾ ਕਰਿਆ ਕਰ ਲੋਕਾਂ ਦੇ ਨਾਲ..!!

Sohni hoyi zindagi tere aun naal || sacha pyar shayari || true love

Hoyian rooh nu khushiyan Tenu chahun naal sajjna..!!
Sohni hoyi zindagi tere aun naal sajjna..!!
ki karna eh duniya de sath ton। hun
Asi ta zinda haan ikk tere hon naal sajjna..!!

ਹੋਈਆਂ ਰੂਹ ਨੂੰ ਖੁਸ਼ੀਆਂ ਤੈਨੂੰ ਚਾਹੁਣ ਨਾਲ ਸੱਜਣਾ..!!
ਸੋਹਣੀ ਹੋਈ ਜ਼ਿੰਦਗੀ ਤੇਰੇ ਆਉਣ ਨਾਲ ਸੱਜਣਾ..!!
ਕੀ ਕਰਨਾ ਇਹ ਦੁਨੀਆਂ ਦੇ ਸਾਥ ਤੋਂ ਹੁਣ
ਅਸੀਂ ਤਾਂ ਜ਼ਿੰਦਾ ਹਾਂ ਇੱਕ ਤੇਰੇ ਹੋਣ ਨਾਲ ਸੱਜਣਾ..!!

Je tu mil jawe sajjna ve || Punjabi shayari images || true love

Punjabi shayari images. True love shayari images. Best shayari images.
Jo akhiyan di tangh ch rehndi e
Nahi bhulde Surat pyari nu..!!
Je tu mil jawe sajjna ve
Mein bhulja duniya sari nu..!!


Nahi bhulde Surat pyari nu || love shayari 😍 || Punjabi status

Jo akhiyan di tangh ch rehndi e
Nahi bhulde Surat pyari nu..!!
Je tu mil jawe sajjna ve
Mein bhulja duniya sari nu..!!

ਜੋ ਅੱਖੀਆਂ ਦੀ ਤਾਂਘ ‘ਚ ਰਹਿੰਦੀ ਏ
ਨਹੀਂ ਭੁੱਲਦੇ ਸੂਰਤ ਪਿਆਰੀ ਨੂੰ..!!
ਜੇ ਤੂੰ ਮਿਲ ਜਾਵੇਂ ਸੱਜਣਾ ਵੇ
ਮੈਂ ਭੁੱਲਜਾ ਦੁਨੀਆ ਸਾਰੀ ਨੂੰ..!!

Kisnu bayan kariye || true lines || dard shayari

Kive kahiye Kisnu byan kariye
Duniya di samjh to pare ne eh Dard awalle..!!

ਕਿਵੇਂ ਕਹੀਏ ਕਿਸਨੂੰ ਬਿਆਨ ਕਰੀਏ
ਦੁਨੀਆਂ ਦੀ ਸਮਝ ਤੋਂ ਪਰੇ ਨੇ ਇਹ ਦਰਦ ਅਵੱਲੇ..!!

Kyu mohobbat karna gunah e || sad shayari || sachii shayari

Dil ch beintehaa mohobbat e us layi
Bullan te fir vi naa e..!!
Kyu duniya pyar valeya nu milan nahi dindi
Kyu mohobbat karna gunah e..!!

ਦਿਲ ‘ਚ ਬੇਇੰਤੇਹਾ ਮੋਹੁੱਬਤ ਏ ਉਸ ਲਈ
ਬੁੱਲਾਂ ‘ਤੇ ਫਿਰ ਵੀ ਨਾਂਹ ਏ..!!
ਕਿਉਂ ਦੁਨੀਆਂ ਪਿਆਰ ਵਾਲਿਆਂ ਨੂੰ ਮਿਲਣ ਨਹੀਂ ਦਿੰਦੀ
ਕਿਉਂ ਮੋਹੁੱਬਤ ਕਰਨਾ ਗੁਨਾਹ ਏ..!!

Mera yaar e duniya to vakhra jeha || Punjabi poetry || Punjabi kavita || love poetry

Moh paya ik ohde naal duniya nu bhull ke
Mili zindagi nu zindagi jide utte dull ke
Oh Sajjan rehnde bekhabar chahat to sadi
Chakki fira ohda pyar dil ch athra jeha
taar dil di judi e meri jide dil naal
Mera yaar e duniya to vakhra jeha..!!

Kado hassna ya Rona uston Sikh lende haan
Kitti har gall ohdi dil te likh lende haan
Ik bhulaundi e hosh ohdi nazar tikhi
Duja ajab awalla ohda nakhra jeha
taar dil di judi e meri jide dil naal
Mera yaar e duniya to vakhra jeha..!!

Mukh sajjna da dekh khush ho jande haan
Ohnu dard ch dekhiye ta ro jande haan
Ikk sahan ch betha oh saah ban ke
Duja bullan te rehnda naam ohda tin akhra jeha
taar dil di judi e meri jide dil naal
Mera yaar e duniya to vakhra jeha..!!

ਮੋਹ ਪਾਇਆ ਇੱਕ ਓਹਦੇ ਨਾਲ ਦੁਨੀਆਂ ਨੂੰ ਭੁੱਲ ਕੇ
ਮਿਲੀ ਜ਼ਿੰਦਗੀ ਨੂੰ ਜ਼ਿੰਦਗੀ ਜਿਹਦੇ ਉੱਤੇ ਡੁੱਲ ਕੇ
ਉਹ ਸੱਜਣ ਰਹਿੰਦੇ ਬੇਖਬਰ ਚਾਹਤ ਤੋਂ ਸਾਡੀ
ਚੱਕੀ ਫਿਰਾਂ ਪਿਆਰ ਓਹਦਾ ਦਿਲ ‘ਚ ਅੱਥਰਾ ਜਿਹਾ
ਤਾਰ ਦਿਲ ਦੀ ਜੁੜੀ ਏ ਮੇਰੀ ਜਿਹਦੇ ਦਿਲ ਨਾਲ
ਮੇਰਾ ਯਾਰ ਏ ਦੁਨੀਆਂ ਤੋਂ ਵੱਖਰਾ ਜਿਹਾ..!!

ਕਦੋਂ ਹੱਸਣਾ ਜਾਂ ਰੋਣਾ ਉਸ ਤੋਂ ਸਿੱਖ ਲੈਂਦੇ ਹਾਂ
ਕੀਤੀ ਹਰ ਗੱਲ ਉਸਦੀ ਦਿਲ ਤੇ ਲਿਖ ਲੈਂਦੇ ਹਾਂ
ਇੱਕ ਭੁਲਾਉਂਦੀ ਏ ਹੋਸ਼ ਓਹਦੀ ਨਜ਼ਰ ਤਿੱਖੀ
ਦੂਜਾ ਅਜਬ ਅਵੱਲਾ ਓਹਦਾ ਨੱਖਰਾ ਜਿਹਾ
ਤਾਰ ਦਿਲ ਦੀ ਜੁੜੀ ਏ ਮੇਰੀ ਜਿਹਦੇ ਦਿਲ ਨਾਲ
ਮੇਰਾ ਯਾਰ ਏ ਦੁਨੀਆਂ ਤੋਂ ਵੱਖਰਾ ਜਿਹਾ..!!

ਮੁੱਖ ਸੱਜਣਾ ਦਾ ਦੇਖ ਖੁਸ਼ ਹੋ ਜਾਂਦੇ ਹਾਂ
ਓਹਨੂੰ ਦਰਦ ‘ਚ ਦੇਖੀਏ ਤਾਂ ਰੋ ਜਾਂਦੇ ਹਾਂ
ਇੱਕ ਸਾਹਾਂ ‘ਚ ਬੈਠਾ ਉਹ ਸਾਹ ਬਣਕੇ
ਦੂਜਾ ਬੁੱਲਾਂ ਤੇ ਰਹਿੰਦਾ ਨਾਮ ਓਹਦਾ ਤਿੰਨ ਅੱਖਰਾ ਜਿਹਾ
ਤਾਰ ਦਿਲ ਦੀ ਜੁੜੀ ਏ ਮੇਰੀ ਜਿਹਦੇ ਦਿਲ ਨਾਲ
ਮੇਰਾ ਯਾਰ ਏ ਦੁਨੀਆਂ ਤੋਂ ਵੱਖਰਾ ਜਿਹਾ..!!