Skip to content

gam

Asi chahuna te chahuna Tuhanu || best Punjabi poetry || Punjabi love shayari

Sadi akhan ne peyasiyan deed teri nu
Ghutt sabran da piyaja ve udeek meri nu
Sade dil de boohe vi hun khulle rehnde ne
Nain thakkde nahi yara nale sille rehnde ne
Sade din sadiyan de vang langhde ne hun
Khayal sade vi tuhade ton sangde ne hun
Rog chandre jehe dil ne la rakhe ne
Tuhade gama naal rishte nibha rakhe ne
Sathon tusi na Jane bhulaye sajjna
Sadi rooh de vich dere tusa laye sajjna
Bhull Jana asi jagg tuhanu sab mann ke
Asi chahuna te chahuna Tuhanu rabb mann ke..!!

ਸਾਡੀ ਅੱਖਾਂ ਨੇ ਪਿਆਸੀਆਂ ਦੀਦ ਤੇਰੀ ਨੂੰ
ਘੁੱਟ ਸਬਰਾਂ ਦਾ ਪਿਆ ਜਾ ਵੇ ਉਡੀਕ ਮੇਰੀ ਨੂੰ
ਸਾਡੇ ਦਿਲ ਦੇ ਬੂਹੇ ਵੀ ਹੁਣ ਖੁੱਲ੍ਹੇ ਰਹਿੰਦੇ ਨੇ
ਨੈਣ ਥੱਕਦੇ ਨਹੀਂ ਯਾਰਾ ਨਾਲੇ ਸਿੱਲ੍ਹੇ ਰਹਿੰਦੇ ਨੇ
ਸਾਡੇ ਦਿਨ ਸਦੀਆਂ ਦੇ ਵਾਂਗ ਲੰਘਦੇ ਨੇ ਹੁਣ
ਖਿਆਲ ਸਾਡੇ ਵੀ ਤੁਹਾਡੇ ਤੋਂ ਸੰਗਦੇ ਨੇ ਹੁਣ
ਰੋਗ ਚੰਦਰੇ ਜਿਹੇ ਦਿਲ ਨੇ ਲਾ ਰੱਖੇ ਨੇ
ਤੁਹਾਡੇ ਗਮਾਂ ਨਾਲ ਰਿਸ਼ਤੇ ਨਿਭਾ ਰੱਖੇ ਨੇ
ਸਾਥੋਂ ਤੁਸੀਂ ਨਾ ਜਾਣੇ ਭੁਲਾਏ ਸੱਜਣਾ
ਸਾਡੀ ਰੂਹ ਵਿੱਚ ਡੇਰੇ ਤੁਸਾਂ ਲਾਏ ਸੱਜਣਾ
ਭੁੱਲ ਜਾਣਾ ਅਸੀਂ ਜੱਗ ਤੁਹਾਨੂੰ ਸਭ ਮੰਨ ਕੇ
ਅਸੀਂ ਚਾਹੁਣਾ ਤੇ ਚਾਹੁਣਾ ਤੁਹਾਨੂੰ ਰੱਬ ਮੰਨ ਕੇ..!!

Akhiyan nam kar hass layida || Punjabi sad shayari || true lines

Akhiyan nam kar hass layida🙂
Asi gama de lekhe laye hoye haan💔..!!
Chedeya na kar darda nu sade🙏
Kismat de pehla hi sataye hoye haan🙌..!!

ਅੱਖੀਆਂ ਨਮ ਕਰ ਹੱਸ ਲਈਦਾ🙂
ਅਸੀਂ ਗ਼ਮਾਂ ਦੇ ਲੇਖੇ ਲਾਏ ਹੋਏ ਹਾਂ💔..!!
ਛੇੜਿਆ ਨਾ ਕਰ ਦਰਦਾਂ ਨੂੰ ਸਾਡੇ🙏
ਕਿਸਮਤ ਦੇ ਪਹਿਲਾਂ ਹੀ ਸਤਾਏ ਹੋਏ ਹਾਂ🙌..!!

Badle sajjan 💔 || sad Punjabi shayari || sad but true

Jo kehnde c doori bhora seh nahi sakde
Tere gam yara sir mathe lai nahi sakde..!!
Asi ohna nu vi badalde dekheya e
Jo kehnde c tuhade bina reh nahi sakde💔..!!

ਜੋ ਕਹਿੰਦੇ ਸੀ ਦੂਰੀ ਭੋਰਾ ਸਹਿ ਨਹੀਂ ਸਕਦੇ
ਤੇਰੇ ਗ਼ਮ ਯਾਰਾ ਸਿਰ ਮੱਥੇ ਲੈ ਨਹੀਂ ਸਕਦੇ
ਅਸੀਂ ਉਹਨਾਂ ਨੂੰ ਵੀ ਬਦਲਦੇ ਦੇਖਿਆ ਏ
ਜੋ ਕਹਿੰਦੇ ਸੀ ਤੁਹਾਡੇ ਬਿਨਾਂ ਰਹਿ ਨਹੀਂ ਸਕਦੇ💔..!!

Tudwa ke naate khushiyan ton 🙂 || sad but true lines || sad status

Tudwa ke naate khushiyan khede ton🙌
Gama de mausam naal jode gaye haan☹️..!!
Samet rahe c pehla hi bikhre hoyeyan nu🙂
Tuttna nahi c chahunde bas tode gaye haan💔..!!

ਤੁੜਵਾ ਕੇ ਨਾਤੇ ਖੁਸ਼ੀਆਂ ਖੇੜੇ ਤੋਂ🙌
ਗ਼ਮਾਂ ਦੇ ਮੌਸਮ ਨਾਲ ਜੋੜੇ ਗਏ ਹਾਂ☹️..!!
ਸਮੇਟ ਰਹੇ ਸੀ ਪਹਿਲਾਂ ਹੀ ਬਿਖਰੇ ਹੋਇਆਂ ਨੂੰ🙂
ਟੁੱਟਣਾ ਨਹੀਂ ਸੀ ਚਾਹੁੰਦੇ ਬਸ ਤੋੜੇ ਗਏ ਹਾਂ💔..!!

Rowan akhan 💔 || sad Punjabi status || heart broken

Sutteya e zindagi chon kadd ke
Rooh vich pehla jadh ke ve💔..!!
Shaddeya e bekadar jehe ho ke
Hath mera tu fadh ke ve😢..!!
Tenu taan koi fark na sajjna
Shadd tur gaya tu ladh ke ve☹️..!!
Methon tu ziddan pugayian
Har vari adh adh ke ve😫..!!
Adh mareya di halat ch hoye asi
Hizran tereyan ch sadh ke ve😥..!!
Rowan akhan ajj vi kamliyan
Teriyan gallan puraniyan padh ke ve😭..!!

ਸੁੱਟਿਆ ਏ ਜ਼ਿੰਦਗੀ ‘ਚੋਂ ਕੱਢ ਕੇ
ਰੂਹ ਵਿੱਚ ਪਹਿਲਾਂ ਜੜ੍ਹ ਕੇ ਵੇ💔..!!
ਛੱਡਿਆ ਏ ਬੇਕਦਰ ਜਿਹੇ ਹੋ ਕੇ
ਹੱਥ ਮੇਰਾ ਤੂੰ ਫੜ੍ਹ ਕੇ ਵੇ😢..!!
ਤੈਨੂੰ ਤਾਂ ਕੋਈ ਫ਼ਰਕ ਨਾ ਸੱਜਣਾ
ਛੱਡ ਤੁਰ ਗਿਆ ਤੂੰ ਲੜ ਕੇ ਵੇ☹️..!!
ਮੈਥੋਂ ਤੂੰ ਜਿੱਦਾਂ ਪੁਗਾਈਆਂ
ਹਰ ਵਾਰੀ ਅੜ੍ਹ ਅੜ੍ਹ ਕੇ ਵੇ😫..!!
ਅੱਧ ਮਰਿਆ ਦੀ ਹਾਲਤ ‘ਚ ਹੋਏ ਅਸੀਂ
ਹਿਜ਼ਰਾਂ ਤੇਰਿਆਂ ‘ਚ ਸੜ ਕੇ ਵੇ😥..!!
ਰੋਵਣ ਅੱਖਾਂ ਅੱਜ ਵੀ ਕਮਲੀਆਂ
ਤੇਰੀਆਂ ਗੱਲਾਂ ਪੁਰਾਣੀਆਂ ਪੜ੍ਹ ਕੇ ਵੇ😭..!!

Mere dil diyan peedhan || sad but true shayari || true love

Tenu pta taan hai ke menu udeekan teriyan
Mere hizran da anand kyu maanda e..!!
Mere dil diyan peedhan nu sajjna mere
Dass tere ton vadh kon jaanda e..!!

ਤੈਨੂੰ ਪਤਾ ਤਾਂ ਹੈ ਕਿ ਮੈਨੂੰ ਉਡੀਕਾਂ ਤੇਰੀਆਂ
ਮੇਰੇ ਹਿਜ਼ਰਾਂ ਦਾ ਅਨੰਦ ਕਿਉਂ ਮਾਣਦਾ ਏ..!!
ਮੇਰੇ ਦਿਲ ਦੀਆਂ ਪੀੜਾਂ ਨੂੰ ਸੱਜਣਾ ਮੇਰੇ
ਦੱਸ ਤੇਰੇ ਤੋਂ ਵੱਧ ਕੌਣ ਜਾਣਦਾ ਏ..!!

Kon samjhawe || Punjabi status || love shayari

Kade shudaai bane tere gama ch
Kade ikalla beh muskawe..!!
Dil nu lagge marz pyar de
Dass kon samjhawe..!!

ਕਦੇ ਸ਼ੁਦਾਈ ਬਣੇ ਤੇਰੇ ਗ਼ਮਾਂ ‘ਚ
ਕਦੇ ਇਕੱਲਾ ਬਹਿ ਮੁਸਕਾਵੇ..!!
ਦਿਲ ਨੂੰ ਲੱਗੇ ਮਰਜ਼ ਪਿਆਰ ਦੇ
ਦੱਸ ਕੌਣ ਸਮਝਾਵੇ..!!

Parwah na tenu peedhan di || Punjabi status || sad shayari

Na parwah tenu peedhan di
Tere gam ch pahunchiyan jo sikhra ne..!!
Na tenu bhora kadar sadi
Na tenu zara vi fikra ne..!!

ਨਾ ਪਰਵਾਹ ਤੈਨੂੰ ਪੀੜਾਂ ਦੀ
ਤੇਰੇ ਗ਼ਮ ‘ਚ ਪਹੁੰਚੀਆਂ ਜੋ ਸਿਖਰਾਂ ਨੇ..!!
ਨਾ ਤੈਨੂੰ ਭੋਰਾ ਕਦਰ ਸਾਡੀ
ਨਾ ਤੈਨੂੰ ਜ਼ਰਾ ਵੀ ਫ਼ਿਕਰਾਂ ਨੇ..!!