Skip to content

kadar

Beparwaah wangu || shayari sad

Oh sochdeyaa shaddan te ohde barbaad ho jawaanga me
khol pinjraa ishq da eh ambaraa ch kho jawaanga me
jinaa nu saadi kadar nahi ohna di kadar kaato kariye
eh beparwaah wangu hi ho jawanga me

ਉਹ ਸੋਚਦਿਆਂ ਛੱਡਣ ਤੇ ਓਹਦੇ ਬਰਬਾਦ ਹੋ ਜਾਵਾਂਗਾ ਮੈਂ
ਖੋਲ ਪਿੰਜਰਾ ਇਸ਼ਕ ਦਾ ਐਹ ਅੰਬਰਾਂ ਚ ਖੋ ਜਾਵਾਂਗਾ ਮੈਂ
ਜਿਨ੍ਹਾਂ ਨੂੰ ਸਾਡੀ ਕਦਰ ਨਹੀਂ ਓਹਣਾ ਦੀ ਕਦਰ ਕਾਤੋ ਕਰੀਏ
ਏਹ ਬੇਪਰਵਾਹ ਵਾਂਗੂੰ ਹੀ ਹੋ ਜਾਵਾਂਗਾ ਮੈਂ
—ਗੁਰੂ ਗਾਬਾ

jini teri kadar || heart broken love shayari

jini teri kadar kiti
tu ohna hi bekadar hunda gya
tu jina mere to door hoeyaa
me ohna hi besabar hunda gya

ਜ਼ਿਨੀ ਤੇਰੀ ਕਦਰ ਕਿਤੀ
ਤੂੰ ਓਹਨਾਂ ਹੀ ਬੇਕਦਰ ਹੁੰਦਾ ਗਿਆ
ਤੂੰ ਜਿਨਾ ਮੇਰੇ ਤੋਂ ਦੂਰ ਹੋਇਆ
ਮੈਂ ਓਹਣਾ ਹੀ ਬੇਸਬਰ ਹੁੰਦਾ ਗਿਆ

—ਗੁਰੂ ਗਾਬਾ

Hawa karda || true shayari 2 lines

jisde pyaar di kise nu kadar nai oh sazaa jarda
te jisnu pyaar milda, oh hawaa karda

ਜਿਸਦੇ ਪਿਆਰ ਦੀ ਕਿਸੇ ਨੂੰ ਕਦਰ ਨਈ ਉਹ ਸਜਾ ਜਰਦਾ
ਤੇ ਜਿਸਨੂੰ ਪਿਆਰ ਮਿਲਦਾ,  ਉਹ ਹਵਾ ਕਰਦਾ….

Darda nu pee gya || punjabi dard shayari

ਔਸ ਰਾਹ ਤੇ ਚਲਿਆ ਸੀ ਗਾਬਾ ਤੇਰੇ ਲਈ
ਜਿਸ ਰਾਹ ਤੇ ਕੰਢੇ ਪਿਆਰ ਸੀ
ਦਰਦਾਂ ਨੂੰ ਵੀ ਪੀ ਗਿਆ ਸੀ ਗਾਬਾ
ਔਹ ਵੀ ਤੇਰੇ ਲਈ ਬੇਕਾਰ ਸੀ
ਅਖਾਂ ਤੇਰੀ ਤੇ ਪੱਟੀ ਕਾਹਦੀ
ਤੇਨੂੰ ਦਿਸਦਾ ਨੀ ਪਿਆਰ ਕਿਸੇ ਦਾ
ਤੇਨੂੰ ਏਣੀ ਕਦਰ ਮਿਲੇ
ਕਰਦਾਂ ਨੀ ਜਿਨੀ ਯਾਰ ਕਿਸੇ ਦਾ

—ਗੁਰੂ ਗਾਬਾ 🌷

 

 

 

Har tha mathe teke ne || punjabi love shayari

waqt de naal me lok badalde vekhe ne
kise nu apna banaun lai
me har tha te mathe teke ne
kadar kare kadar na mile
me lok kujh idha de dekhe ne
kise nu har khushi mile
me ohde lai har thaa mathe teke ne

ਵਕ਼ਤ ਦੇ ਨਾਲ ਮੈਂ ਲ਼ੋਕ ਬਦਲਦੇ ਵੇਖੇ ਨੇ
ਕਿਸੇ ਨੂੰ ਅਪਣਾ ਬਨੋਣ ਲਈ
ਮੈਂ ਹਰ ਥਾਂ ਤੇ ਮਥੇ ਟੇਕੇ ਨੇ
ਕਦਰ ਕਰੇਂ ਕਦਰ ਨਾ ਮਿਲ਼ੇ
ਮੈਂ ਲੋਕ ਕੁਝ ਇਦਾਂ ਦੇ ਦੇਖੇਂ ਨੇ
ਕਿਸੇ ਨੂੰ ਹਰ ਖੁਸ਼ੀ ਮਿਲੇ
ਮੈਂ ਓਹਦੇ ਲਈ ਹਰ ਥਾਂ ਮਥੇ ਟੇਕੇ ਨੇ

—ਗੁਰੂ ਗਾਬਾ 🌷

Kadar ni karda || Maut shayari punjabi

Intezaar kar rahe haa maut da
hun ithe mera ji nahi lagda
kariye v ki ithe dardaa ch reh ke
jadon saadi koi ithe kadar ni karda

ਇੰਤਜ਼ਾਰ ਕਰ ਰਹੇ ਹਾਂ ਮੋਤ ਦਾ
ਹੁਣ ਇਥੇ ਮੇਰਾ ਜੀ ਨਹੀਂ ਲੱਗਦਾ
ਕਰਿਏ ਵੀ ਕੀ ਇਥੇ ਦਰਦਾਂ ਚ ਰਹੇ ਕੇ
ਜਦੋਂ ਸਾਡੀ ਕੋਈ ਇਥੇ ਕਦਰ ਨੀ ਕਰਦਾ
—ਗੁਰੂ ਗਾਬਾ 🌷

Pyar bathera karda e || Punjabi poetry

Gall sun lai sohneya sajjna ve
Koi hai jo tere te marda e
Anjan tu ohdi chahat ton
Tenu pyar bathera karda e
Thoda dubb tan sahi ohdi nazran ch
Kade rul taan sahi ohdi kadran ch
Tere utton dil jo harda e
Tere layi hi jionda marda e
Ohnu dekh kade aase paase ve
Ban hnju ban ohde haase ve
Tere gama nu khush ho jo jarda e
Tenu khohan ton bahla darda e
Kade mil taan sahi ohnu ikalleyan nu
Ghatt karde dard awalleyan nu
Tere layi jo hauke bharda e
Tenu pyar bathera karda e..!!

ਗੱਲ ਸੁਣ ਲੈ ਸੋਹਣਿਆ ਸੱਜਣਾ ਵੇ
ਕੋਈ ਹੈ ਜੋ ਤੇਰੇ ‘ਤੇ ਮਰਦਾ ਏ
ਅਣਜਾਣ ਤੂੰ ਉਹਦੀ ਚਾਹਤ ਤੋਂ
ਤੈਨੂੰ ਪਿਆਰ ਬਥੇਰਾ ਕਰਦਾ ਏ
ਥੋੜਾ ਡੁੱਬ ਤਾਂ ਸਹੀ ਉਹਦੀ ਨਜ਼ਰਾਂ ‘ਚ
ਕਦੇ ਰੁਲ ਤਾਂ ਸਹੀ ਉਹਦੀ ਕਦਰਾਂ ‘ਚ
ਤੇਰੇ ਉੱਤੋਂ ਦਿਲ ਜੋ ਹਰਦਾ ਏ
ਤੇਰੇ ਲਈ ਹੀ ਜਿਉਂਦਾ ਮਰਦਾ ਏ
ਉਹਨੂੰ ਦੇਖ ਕਦੇ ਆਸੇ-ਪਾਸੇ ਵੇ
ਬਣ ਹੰਝੂ ਬਣ ਉਹਦੇ ਹਾਸੇ ਵੇ
ਤੇਰੇ ਗਮਾਂ ਨੂੰ ਖੁਸ਼ ਹੋ ਜੋ ਜਰਦਾ ਏ
ਤੈਨੂੰ ਖੋਹਣ ਤੋਂ ਬਾਹਲਾ ਡਰਦਾ ਏ
ਕਦੇ ਮਿਲ ਤਾਂ ਸਹੀ ਉਹਨੂੰ ਇਕੱਲਿਆਂ ਨੂੰ
ਘੱਟ ਕਰਦੇ ਦਰਦ ਅਵੱਲਿਆਂ ਨੂੰ
ਤੇਰੇ ਲਈ ਜੋ ਹੌਕੇ ਭਰਦਾ ਏ
ਤੈਨੂੰ ਪਿਆਰ ਬਥੇਰਾ ਕਰਦਾ ਏ..!!

Bina matlab ton pyaar || sad and love shayari maa baap

Kade ohna di kadar karke dekho
jo tuhaanu bina matlab ton pyaar karde ne

ਕਦੇ ਉਹਨਾਂ ਦੀ ਕਦਰ ਕਰਕੇ ਦੇਖੋ
ਜੋ ਤਹਾਨੂੰ ਬਿਨਾਂ ਮਤਲਬ ਤੋਂ ਪਿਆਰ ਕਰਦੇ ਨੇਂ