Skip to content

Khuda

Punjabi status || true love shayari || poetry

Hai ishq tera vi athra jeha
Menu kehre raahe pa ditta..!!
Kade lagda khuda mere kol jehe
Kade lagda mein dilon bhula ditta..!!
Hai ajab nazare ishqe de
Hanjhu haaseyan nu ikathe dikha ditta..!!
Ki samjha dass rabb paya e mein
Ja samjha rabb mein gawa ditta..!!

ਹੈ ਇਸ਼ਕ ਤੇਰਾ ਵੀ ਅੱਥਰਾ ਜਿਹਾ
ਮੈਨੂੰ ਕਿਹੜੇ ਰਾਹੇ ਪਾ ਦਿੱਤਾ..!!
ਕਦੇ ਲੱਗਦਾ ਖੁਦਾ ਮੇਰੇ ਕੋਲ ਜਿਹੇ
ਕਦੇ ਲੱਗਦਾ ਮੈਂ ਦਿਲੋਂ ਭੁਲਾ ਦਿੱਤਾ..!!
ਹੈ ਅਜਬ ਨਜ਼ਾਰੇ ਇਸ਼ਕੇ ਦੇ
ਹੰਝੂ ਹਾਸਿਆਂ ਨੂੰ ਇਕੱਠੇ ਦਿਖਾ ਦਿੱਤਾ..!!
ਕੀ ਸਮਝਾਂ ਦੱਸ ਰੱਬ ਪਾਇਆ ਏ ਮੈਂ
ਜਾਂ ਸਮਝਾਂ ਰੱਬ ਮੈਂ ਗਵਾ ਦਿੱਤਾ..!!

Ohda mera sath 😍 || sacha pyar shayari || love status

Ohda mera sath howe
Vich rishte khuda da vaas howe😇..!!
Rooh di rooh naal sohbat howe
Saadgi bhari mohobbat howe❤️..!!

ਉਹਦਾ ਮੇਰਾ ਸਾਥ ਹੋਵੇ
ਵਿੱਚ ਰਿਸ਼ਤੇ ਖੁਦਾ ਦਾ ਵਾਸ ਹੋਵੇ😇..!!
ਰੂਹ ਦੀ ਰੂਹ ਨਾਲ ਸੋਹਬਤ ਹੋਵੇ
ਸਾਦਗੀ ਭਰੀ ਮੋਹੁੱਬਤ ਹੋਵੇ❤️..!!

Lagda e dard mera || sad Punjabi shayari || sad in love

Lagda e dard mera pahuncheya e khud tak
Taan hi asmaan vi ajj futt futt ke ro reha e..!!

ਲੱਗਦਾ ਏ ਦਰਦ ਮੇਰਾ ਪਹੁੰਚਿਆ ਏ ਖੁਦਾ ਤੱਕ
ਤਾਂ ਹੀ ਆਸਮਾਨ ਵੀ ਅੱਜ ਫੁੱਟ ਫੁੱਟ ਕੇ ਰੋ ਰਿਹਾ ਏ..!!

Ikk veham 💔 || true lines || Punjabi status

Mohobbat taan sirf khuda naal paak hundi e❤️
Insan naal mohobbat taan ikk veham aa🙌
Jo dil tuttan te aap hi door ho janda🙃.!!

ਮੋਹੁੱਬਤ ਤਾਂ ਸਿਰਫ਼ ਖੁਦਾ ਨਾਲ ਪਾਕ ਹੁੰਦੀ ਏ❤️
ਇਨਸਾਨ ਨਾਲ ਮੋਹੁੱਬਤ ਤਾਂ ਇੱਕ ਵਹਿਮ ਆ🙌
ਜੋ ਦਿਲ ਟੁੱਟਣ ਤੇ ਆਪ ਹੀ ਦੂਰ ਹੋ ਜਾਂਦਾ🙃..!!

Dil nu bojh ch na banniye || sacha pyar shayari || best shayari

Jithe chain na howe sukun na mile❌
Dil nu ese bojh ch na banniye🙏..!!
Jis ch rabb🙇‍♀️ aa ke khud vaas kare😍
Pyar💓 ohi mukammal manniye😇..!!

ਜਿੱਥੇ ਚੈਨ ਨਾ ਹੋਵੇ ਸੁਕੂਨ ਨਾ ਮਿਲੇ❌
ਦਿਲ ਨੂੰ ਐਸੇ ਬੋਝ ‘ਚ ਨਾ ਬੰਨੀਏ🙏..!!
ਜਿਸ ‘ਚ ਰੱਬ🙇‍♀️ ਆ ਕੇ ਖੁਦ ਵਾਸ ਕਰੇ😍
ਪਿਆਰ💓 ਓਹੀ ਮੁਕੰਮਲ ਮੰਨੀਏ😇.!!

Rabb vi muskuraunda howe || true love shayari || Punjabi poetry

Milap sada howe khuda di marzi
Sadi pawegi preet ohda hi waak howe..!!
Jhuth dhokhe te fareb ton kohan door
Rishta behadd sada paak howe..!!
Sawar howe vich khuaban da kaafla
Supneya naal sajji ikk rath howe..!!
Sama te pal dowein ruke jehe laggan
Hathan ch mere tera hath howe..!!
Chehkde panchi di trah khamb la ke
Sachiyan preetan vall udaan howe..!!
Ikk tu howe ikk mein howan
Es duniyan ton pare sada jahan howe..!!
Makhmali mausam saintan maar ke
Pyar de ranga ch dubaunda howe..!!
Sanu dowan nu dekh hoye ikatheyan
Rabb vi sachi muskuraunda howe..!!

ਮਿਲਾਪ ਸਾਡਾ ਹੋਵੇ ਮਰਜ਼ੀ ਖੁਦਾ ਦੀ
ਸਾਡੀ ਪਵੇਗੀ ਪ੍ਰੀਤ ਓਹਦਾ ਹੀ ਵਾਕ ਹੋਵੇ..!!
ਝੂਠ ਧੋਖੇ ਤੇ ਫ਼ਰੇਬ ਤੋਂ ਕੋਹਾਂ ਦੂਰ
ਰਿਸ਼ਤਾ ਬੇਹੱਦ ਸਾਡਾ ਪਾਕ ਹੋਵੇ..!!
ਸਵਾਰ ਹੋਵੇ ਵਿੱਚ ਖ਼ੁਆਬਾਂ ਦਾ ਕਾਫ਼ਲਾ
ਸੁਪਨਿਆਂ ਨਾਲ ਸੱਜੀ ਇੱਕ ਰੱਥ ਹੋਵੇ..!!
ਸਮਾਂ ਤੇ ਪਲ ਵੀ ਇਹ ਰੁਕੇ ਜਿਹੇ ਲੱਗਣ
ਹੱਥਾਂ ‘ਚ ਮੇਰੇ ਤੇਰਾ ਹੱਥ ਹੋਵੇ..!!
ਚਹਿਕਦੇ ਪੰਛੀ ਦੀ ਤਰ੍ਹਾਂ ਖੰਭ ਲਾ ਕੇ
ਸੱਚੀਆਂ ਪ੍ਰੀਤਾਂ ਵੱਲ ਉਡਾਣ ਹੋਵੇ..!!
ਇੱਕ ਤੂੰ ਹੋਵੇਂ ਇੱਕ ਮੈਂ ਹੋਵਾਂ
ਇਸ ਦੁਨੀਆਂ ਤੋਂ ਪਰ੍ਹੇ ਸਾਡਾ ਜਹਾਨ ਹੋਵੇ..!!
ਮਖ਼ਮਲੀ ਮੌਸਮ ਸੈਨਤਾਂ ਮਾਰ ਕੇ
ਪਿਆਰ ਦੇ ਰੰਗਾਂ ‘ਚ ਡੁਬਾਉਂਦਾ ਹੋਵੇ..!!
ਸਾਨੂੰ ਦੋਵਾਂ ਨੂੰ ਦੇਖ ਹੋਏ ਇਕੱਠਿਆਂ
ਰੱਬ ਵੀ ਸੱਚੀ ਮੁਸਕੁਰਾਉਂਦਾ ਹੋਵੇ..!!

Ishq layi mar || two line shayari || Punjabi status

Beshakk jee ishq layi te ishq layi mar
Par ishq je eh karna taa khuda naal kar..!!

ਬੇਸ਼ੱਕ ਜੀਅ ਇਸ਼ਕ ਲਈ ਤੇ ਇਸ਼ਕ ਲਈ ਮਰ
ਪਰ ਇਸ਼ਕ ਜੇ ਇਹ ਕਰਨਾ ਤਾਂ ਖੁਦਾ ਨਾਲ ਕਰ..!!

Jion da dhang jinne sikhlaya e || Punjabi true love shayari || Punjabi status

Ibadat kar us sohne yaar di
Jinne jion da dhang sikhlaya e..!!
Kan kan vich vaas e us khuda da
Teri akhiyan nu dikhlaya e..!!

ਇਬਾਦਤ ਕਰ ਉਸ ਸੋਹਣੇ ਯਾਰ ਦੀ
ਜਿੰਨੇ ਜਿਉਣ ਦਾ ਢੰਗ ਸਿਖਲਾਇਆ ਏ..!!
ਕਣ ਕਣ ਵਿੱਚ ਵਾਸ ਏ ਉਸ ਖ਼ੁਦਾ ਦਾ
ਤੇਰੀ ਅੱਖੀਆਂ ਨੂੰ ਦਿਖਲਾਇਆ ਏ..!!