Skip to content

life

Rabba mereya || sad but true || life Punjabi shayari

Rabba mereya dass tu e sunani kado
Kar udeeka jawab diya akk gaye haan..!!
Sukun milda nahi kite vi rooh nu hun
Sach dassa es zindagi ton thakk gaye haan..!!

ਰੱਬਾ ਮੇਰਿਆ ਦੱਸ ਤੂੰ ਏ ਸੁਣਨੀ ਕਦੋਂ
ਕਰ ਉਡੀਕਾਂ ਜਵਾਬ ਦੀਆਂ ਅੱਕ ਗਏ ਹਾਂ..!!
ਸੁਕੂਨ ਮਿਲਦਾ ਨਹੀਂ ਕਿਤੇ ਵੀ ਰੂਹ ਨੂੰ ਹੁਣ
ਸੱਚ ਦੱਸਾਂ ਇਸ ਜ਼ਿੰਦਗੀ ਤੋਂ ਥੱਕ ਗਏ ਹਾਂ..!!

Duniya da dastoor || sad but true || Punjabi status

Duniya da Dastoor aa mitra,
jina tusi daboge tusi ona hi dbaye jaoge..🙌💯

ਦੁਨੀਆਂ ਦਾ ਦਸਤੂਰ ਆ ਮਿੱਤਰਾ,
ਜਿੰਨਾ ਤੁਸੀਂ ਦੱਬੋਗੇ ਤੁਸੀਂ ਓਨਾ ਹੀ ਦਬਾਏ ਜਾਓਗੇ..🙌💯

Apne bare mada na socho || punjabi thoughts

Apne bare kade vi mada na socho,
Kyunki upar wale ne eh sochan lyi
Rishtedaar te guandi rakhe hoye ne… 😄💯

ਆਪਣੇ ਬਾਰੇ ਕਦੇ ਵੀ ਮਾੜਾ ਨਾ ਸੋਚੋ,
ਕਿਉਂਕਿ ਉਪਰ ਵਾਲੇ ਨੇ ਇਹ ਸੋਚਣ ਲਈ,
ਰਿਸ਼ਤੇਦਾਰ ਤੇ ਗੁਆਂਢੀ ਰੱਖੇ ਹੋਏ ਨੇ…😄💯

Zindagi vich apnapan || punjabi status

Zindagi vich apnapan taan har koi jataunda hai,
Par apna hai kaun eh ta waqt hi dikhaunda hai💯✍️

ਜਿੰਦਗੀ ਵਿੱਚ ਅਪਣਾਪਨ ਤਾਂ ਹਰ ਕੋਈ ਜਤਾਉਂਦਾ ਹੈ,
ਪਰ ਆਪਣਾ ਹੈ ਕੋਣ ਇਹ ਤਾਂ ਵਕਤ ਹੀ ਦਿਖਾਉਂਦਾ ਹੈ💯✍️

Tazarbe zindagi de || punjabi status

Waqt naal hi milde aa tazarbe zindagi de
Te thokra mile bgair koi mitra siyana nhi banda💯

ਵਕਤ ਨਾਲ ਹੀ ਮਿਲਦੇ ਆ ਤਜਰਬੇ ਜਿੰਦਗੀ ਦੇ
ਤੇ ਠੋਕਰਾਂ ਮਿਲੇ ਬਗੈਰ ਕੋਈ ਮਿੱਤਰਾ ਸਿਆਣਾ ਨਹੀਂ ਬਣਦਾ💯

ਮੈਂ ਤੇ ਮਿੱਟੀ ਦਾ ਐ ਯਾਰ || Punjabi poetry

ਕਰ ਚੱਲਿਆ ਸਾਰੇ ਹੀਲੇ ਪਾਰ ,
ਅਲਿਫ਼ ਧਿਆਇਆ ਦਿਨ ਵਿੱਚ ਵਾਰੋ-ਵਾਰ ।
ਮੈਂ ਕੱਪੜ ਬਨ ਕੇ ਚੱਲਿਆ ਸੀ ਪਾਰੋ-ਪਾਰ ,
ਫਿਰ ਪਤਾ ਲੱਗਿਆ
ਮੈਂ ਤੇ ਮਿੱਟੀ ਦਾ ਐ ਯਾਰ ।

ਰਾਹੀਂ ਮੈਂ ਰਾਹ ਦਾ ,
ਤੁਰਦਾ ਜਾਵਾਂ ਸਾਰ ।
ਨੱਕੋ-ਨੱਕ ਚੜੇ ਹੋਏ ਨੇ ,
ਏਥੇ ਪੈਸੇ ਦੇ ਖੁਮਾਰ ।
ਤੁਰਦੇ-ਤੁਰਦੇ ਪਤਾ ਲੱਗਿਆ ,
ਮੈਂ ਤੇ ਮਿੱਟੀ ਦਾ ਆ ਯਾਰ ।

ਇੱਕ-ਇੱਕ ਕਰਕੇ ਨਾਮ ਵੀ ਗਾ ਲਏ ,
ਆਪਣੇ ਜਿੱਤੋਂ ਸਾਰੇ ਰੱਬ ਧਿਆ ਲਏ ।
ਧੋ ਕੇ ਦੇਹ ਨੂੰ ਚੱਲਿਆ ਫਿਰਦਾ ,
ਮੰਨ ਤੇ ਵੀ ਪੋਚਾ ਮਾਰ ।
ਤੁਰਦੇ-ਤੁਰਦੇ ਪਤਾ ਚੱਲਿਆ ,
ਮੈਂ ਤੇ ਮਿੱਟੀ ਦਾ ਐ ਯਾਰ ।

Full nazaare || zindagi || life Punjabi status

Beshak zindagi ch bade pwade ne
Par eh rang na labhne dubare ne
Kuj kam kite bde khrab te kuj saware ne
Par zindagi de laine full nazare ne🤞

ਬੇਸ਼ੱਕ ਜ਼ਿੰਦਗੀ ਚ ਬੜੇ ਪਵਾੜੇ ਨੇ 
ਪਰ ਇਹ ਰੰਗ ਨਾ ਲੱਭਣੇ ਦੁਬਾਰੇ ਨੇ
ਕੁਝ ਕੰਮ ਕੀਤੇ ਖ਼ਰਾਬ ਤੇ ਕੁੱਝ ਸਵਾਰੇ ਨੇ
ਪਰ ਜ਼ਿੰਦਗੀ ਦੇ ਲੈਣੇ FULL ਨਜ਼ਾਰੇ ਨੇ🤞

Ajj kal de lok || Punjabi shayari

ਸੁੱਕ ਗਏ ਰੁੱਖਾਂ ਦੇ ਪੱਤੇ

ਟੁੱਟ ਗਏ ਨੇ ਖ਼ੁਆਬ ਜੀ

ਜਿਨ੍ਹਾਂ ਨੂੰ ਤੂੰ ਰੁਹੋ ਮਾਰਿਆ 

ਉਹ ਵੀ ਲੈਂਦੇ ਤੇਰੇ ਖ਼ੁਆਬ ਜੀ

 

ਇੱਕ ਤੇਰੀ ਮਹੁੱਬਤ ਕਰਕੇ

ਦਿਵਾਨੇ ਸੂਲ਼ੀ ਉੱਤੇ ਚੜ੍ਹ ਗਏ

ਦੋਲਤ ਵਾਹ ਕੀ ਨਾਂ ਤੇਰਾ

ਤੇਰੇ ਲਈ ਤਾਂ ਆਪਣੇ ਆਪਣੀਆਂ ਤੋਂ ਲੱੜ ਮਰ ਗਏ

 

ਇੱਕ ਤੈਨੂੰ ਹੀ ਪਾਉਣ ਦੀ ਭੁੱਖ

ਮਿਟਦੀ ਨਾ ਤੈਨੂੰ ਪਾਕੇ ਬਈ

ਮੈਂ ਵੇਖ ਲਿਆ ਕਮਾਲ ਤੇਰਾ

ਅੱਜ ਕੱਲ ਦੇ ਲੋਕਾਂ ਨੂੰ ਅਜ਼ਮਾ ਕੇ ਬਈ