Skip to content

love

Tere chehre te gall mukk jandi || punjabi shayari

Bewass murjhaye fullan varge aa
Bas kuj pla di nishani chad jandi e
Sade wal aawe nadi jehdi ishq di
Kol aun te sukk jandi e
Tenu kehni c, kehan aaya haan
Tere chehre te gall muk jandi e ❤️

ਬੇਵੱਸ ਮੁਰਝਾਏ ਫੁੱਲਾਂ ਵਰਗੇ ਆ
ਬੱਸ ਕੁੱਝ ਪਲਾਂ ਦੀ ਨਿਸ਼ਾਨੀ ਛੱਡ ਜਾਂਦੀ ਐ
ਸਾਡੇ ਵੱਲ ਆਵੇ ਨਦੀ ਜਿਹੜੀ ਇਸ਼ਕ ਦੀ 
ਕੋਲ ਆਉਣ ਤੇ ਸੁੱਕ ਜਾਂਦੀ ਐ
ਤੈਨੂੰ ਕਹਿਣੀ ਸੀ , ਕਹਿਣ ਆਇਆ ਹਾਂ
ਤੇਰੇ ਚਿਹਰੇ ਤੇ ਗੱਲ ਮੁੱਕ ਜਾਂਦੀ ਐ❤️

Dekh ke tenu dhadkan vadh jandi e || love shayari || Punjabi shayari

Vekhke tenu dhadkan vadh jandi e😍
Kaabu vich nhi rehndi aarzoo
Roohan di had tapp jandi e🥰
Yaad teri kamal di
Nede aun te nass jandi e🙃
Jandi jandi hoyi v
Tand kass jandi e❤️

ਵੇਖਕੇ ਤੈਨੂੰ ਧੜਕਣ ਵੱਧ ਜਾਂਦੀ ਐ😍
ਕਾਬੂ ਵਿੱਚ ਨਹੀਂ ਰਹਿੰਦੀ ਆਰਜ਼ੂ ,
ਰੂਹਾਂ ਦੀ ਹੱਦ ਟੱਪ ਜਾਂਦੀ ਐ🥰
ਯਾਦ ਤੇਰੀ ਕਮਾਲ ਦੀ ਐ
ਨੇੜੇ ਆਉਣ ਤੇ ਨੱਸ ਜਾਂਦੀ ਐ ,🙃
ਜਾਂਦੀ ਜਾਂਦੀ ਹੋਈ ਵੀ
ਤੰਦ ਕੱਸ ਜਾਂਦੀ ਐ❤️

Nittre pani warga mizaz || beautiful punjabi shayari

Hall ho sakdi c
Par ohne hall nhi kari
Mein khada c rubroo ho ke
Par ohne gall nhi kari
Ajj di ajj hi muka ditti
Ohne kade gall kall nhi kari
Nittre pani warga mijaz e ohda
Ohne kade kahli vich
Hall chal nhi Kari ✨

ਹੱਲ ਹੋ ਸਕਦੀ ਸੀ
ਪਰ ਉਹਨੇ ਹੱਲ ਨੀ ਕਰੀ
ਮੈਂ ਖੜਾ ਸੀ ਰੂਬਰੂ ਹੋਕੇ
ਪਰ ਉਹਨੇ ਗੱਲ ਨੀ ਕਰੀ
ਅਜ ਦੀ ਅੱਜ ਹੀ ਮੁੱਕਾ ਦਿੱਤੀ
ਉਹਨੇ ਕਦੇ ਗੱਲ ਕੱਲ ਨੀ ਕਰੀ
ਨਿੱਤਰੇ ਪਾਣੀ ਵਰਗਾ ਮਜਾਜ਼ ਐ ਉਹਦਾ 
ਉਹਨੇ ਕਦੇ ਕਾਹਲੀ ਵਿੱਚ 
ਹਲ ਚੱਲ ਨੀ ਕਰੀ✨

Tera hoya sa || love sad shayari || sad in love

Khud nu bhull ke tera hoyea saa
ilam hona tenu, tere layi royea saa
O painde ishqe de c
Jithe khoyea saa
Hun nhi reha, o gall purani c
Kade taan tera hoyea saa❤️

ਖ਼ੁਦ ਨੂੰ ਭੁੱਲਕੇ ਤੇਰਾ ਹੋਇਆ ਸਾਂ
ਇਲਮ ਹੋਣਾ ਤੈਨੂੰ, ਤੇਰੇ ਲਈ ਰੋਇਆ ਸਾਂ
ਓ ਪੈਂਡੇ ਇਸ਼ਕੇ ਦੇ ਸੀ
ਜਿੱਥੇ ਖੋਇਆ ਸਾਂ
ਹੁਣ ਨੀ ਰਿਹਾ , ਓ ਗੱਲ ਪੁਰਾਣੀ ਸੀ
ਕਦੇ ਤਾਂ ਤੇਰਾ ਹੋਇਆਂ ਸਾਂ❤️

Oh ❤️ || love punjabi shayari

Hzaran marzan da ilaz hai oh
Meri chupi da jwab hai oh
Har roz dekha ajeha khwab hai oh
Dabbe ehsasan di awaz hai oh
Fer kive nhi khas hai oh❤️

ਹਜ਼ਾਰਾਂ ਮਰਜ਼ਾਂ ਦਾ ਇੱਕ ਇਲਾਜ ਹੈ ਉਹ
ਮੇਰੀ ਚੁੱਪੀ ਦਾ ਜਵਾਬ ਹੈ ਉਹ
ਹਰ ਰੋਜ਼ ਦੇਖਾਂ ਅਜਿਹਾ ਖ਼ਾਬ ਹੈ ਉਹ
ਦੱਬੇ ਅਹਿਸਾਸਾਂ ਦੀ ਆਵਾਜ਼ ਹੈ ਉਹ
ਫਿਰ ਕਿਵੇਂ ਨਹੀਂ ਖ਼ਾਸ ਹੈ ਉਹ❤️

Intezaar || love punjabi shayari

Muddtan to intzar c us khaas da
Kinj kara byan mohobbat de libas da
Jad vekheya taa kho gyi vich socha de
Enni der to kithe c puchan nu mein locha ve
Muddta to intzaar c us khaas da
Mil gye jwab kayi ohnu takkdeya
Mohobbat de vi jad gye ehsaas ne
Khushi jhalke akhiyan de pass jehe
Muddta to intzaar c us khaas da❤️

ਮੁੱਦਤਾਂ ਤੋਂ ਇੰਤਜ਼ਾਰ ਸੀ ਉਸ ਖ਼ਾਸ ਦਾ
ਕਿੰਝ ਕਰਾਂ ਬਿਆਨ ਮੁਹੱਬਤ ਦੇ ਲਿਬਾਸ ਦਾ
ਜਦ ਵੇਖਿਆ ਤਾਂ ਖੋ ਗਈ ਵਿਚ ਸੋਚਾਂ ਦੇ
ਇੰਨੀ ਦੇਰ ਤੋਂ ਸੀ ਕਿੱਥੇ ਪੁੱਛਣ ਨੂੰ ਮੈਂ ਲੋਚਾਂ ਵੇ
ਮੁੱਦਤਾਂ ਤੋਂ ਇੰਤਜ਼ਾਰ ਸੀ ਉਸ ਖ਼ਾਸ ਦਾ
ਮਿਲ ਗਏ ਜਵਾਬ ਕਈ ਉਹਨੂੰ ਤੱਕਦਿਆਂ
ਮੁਹੱਬਤ ਦੇ ਵੀ ਜੁੜ ਗਏ ਅਹਿਸਾਸ ਨੇ
ਖ਼ੁਸ਼ੀ ਝਲਕੇ ਅੱਖੀਆਂ ਦੇ ਪਾਸ ਜਿਹੇ
ਮੁੱਦਤਾਂ ਤੋਂ ਇੰਤਜ਼ਾਰ ਸੀ ਉਸ ਖ਼ਾਸ ਦਾ❤️

Na tere warga koi || love Punjabi shayari

Menu tu hi ik tu sajjna
Tere lyi haasa rona e..!!🤗
Na tere warga koi c
Na tere warga hona e..!!😍

ਮੈਨੂੰ ਤੂੰ ਹੀ ਇੱਕ ਤੂੰ ਸੱਜਣਾ
ਤੇਰੀ ਲਈ ਹਾਸਾ ਰੋਣਾ ਏ..!!🤗
ਨਾ ਤੇਰੇ ਵਰਗਾ ਕੋਈ ਸੀ
ਨਾ ਤੇਰੇ ਵਰਗਾ ਹੋਣਾ ਏ..!!😍

Mere to baad || sad but true || Punjabi shayari

Tu kineya nu diwaana ker dya mere to baad
Main kade tere siwa kise hor nu chah vi nhi sakeya
Tu kieya nu bhula dya mere toh baad
Aur ek Main bas ek tenu hi bhula nhi sakeya🙃

ਤੂੰ ਕਿੰਨਿਆਂ ਨੂੰ ਦੀਵਾਨਾ ਕਰ ਦਿਆ ਮੇਰੇ ਤੋਂ ਬਾਅਦ
ਮੈਂ ਤਾਂ ਕਦੇ ਤੇਰੇ ਸਿਵਾ ਕਿਸੇ ਹੋਰ ਨੂੰ ਚਾਹ਼ ਵੀ ਨਹੀਂ ਸਕਿਆ
ਤੂੰ ਕਿੰਨਿਆਂ ਨੂੰ ਭੁਲਾ ਦਿਆ ਮੇਰੇ ਤੋਂ ਬਾਅਦ
ਔਰ ਇੱਕ ਮੈਂ ਬੱਸ ਇੱਕ ਤੈਨੂੰ ਹੀ ਭੁਲਾ ਨਹੀਂ ਸਕਿਆ🙃