Naam
Tere naam naal mera naam || love Punjabi status || true love 😍
Mein tur jawa 🚶🏾♀️painde ishq de nu❤️
Befikar jehe ho hath 👐fad tera..!!
Bhull jawan jag diyan reetan nu😇
Tere naam naal😍 jod ke naam mera😘..!!
ਮੈਂ ਤੁਰ ਜਾਵਾਂ 🚶🏾♀️ਪੈਂਡੇ ਇਸ਼ਕ ਦੇ ਨੂੰ❤️
ਬੇਫ਼ਿਕਰ ਜਿਹੇ ਹੋ ਹੱਥ👐 ਫੜ੍ਹ ਤੇਰਾ..!!
ਭੁੱਲ ਜਾਵਾਂ ਜੱਗ ਦੀਆਂ ਰੀਤਾਂ ਨੂੰ😇
ਤੇਰੇ ਨਾਮ ਨਾਲ 😍ਜੋੜ ਕੇ ਨਾਮ ਮੇਰਾ😘..!!
Anokhe raahan ch pai k || love Punjabi status || Punjabi shayari
Khushiyan dard te hanju sb ikko jehe lagde ne
Sab bhull janda e anokhe raahan ch pai ke..!!
Koi puche je menu eh hunda e ki
Biyan kara ishq nu mein naam tera le ke..!!
ਖੁਸ਼ੀਆਂ ਦਰਦ ਤੇ ਹੰਝੂ ਸਭ ਇੱਕੋ ਜਿਹੇ ਲੱਗਦੇ ਨੇ
ਸਭ ਭੁੱਲ ਜਾਂਦਾ ਏ ਅਨੋਖੇ ਰਾਹਾਂ ‘ਚ ਪੈ ਕੇ..!!
ਕੋਈ ਪੁੱਛੇ ਜੇ ਮੈਨੂੰ ਇਹ ਹੁੰਦਾ ਏ ਕੀ
ਬਿਆਨ ਕਰਾਂ ਇਸ਼ਕ ਨੂੰ ਮੈਂ ਨਾਮ ਤੇਰਾ ਲੈ ਕੇ..!!
Rang mohobbat da 💕 || true love Punjabi status || pyar shayari
Teri yaad ch chalde saahan ne
Kise hor da naam nahio lena sajjna..!!
Rang chad geya gurha mohobbat da hun
Koshish karn te vi fikka nhio paina sajjna..!!
ਤੇਰੀ ਯਾਦ ‘ਚ ਚਲਦੇ ਸਾਹਾਂ ਨੇ
ਕਿਸੇ ਹੋਰ ਦਾ ਨਾਮ ਨਹੀਂਓ ਲੈਣਾ ਸੱਜਣਾ..!!
ਰੰਗ ਚੜ ਗਿਆ ਗੂੜ੍ਹਾ ਮੋਹੁੱਬਤ ਦਾ ਹੁਣ
ਕੋਸ਼ਿਸ਼ ਕਰਨ ‘ਤੇ ਵੀ ਫਿੱਕਾ ਨਹੀਂਓ ਪੈਣਾ ਸੱਜਣਾ..!!
Ehna naina nu udeek || sacha pyar Punjabi status || love Punjabi shayari
Asi taa jionde haan tuhanu dekh dekh ke
Ehna naina nu udeek rehndi tuhadi e..!!
Eh taa saah vi challan tuhada naam le le
Tuhade bina kahdi zindagi asadi e..!!
ਅਸੀਂ ਤਾਂ ਜਿਓੰਦੇ ਹਾਂ ਤੁਹਾਨੂੰ ਦੇਖ ਦੇਖ ਕੇ
ਇਹਨਾਂ ਨੈਣਾਂ ਨੂੰ ਉਡੀਕ ਰਹਿੰਦੀ ਤੁਹਾਡੀ ਏ..!!
ਇਹ ਤਾਂ ਸਾਹ ਵੀ ਚੱਲਣ ਤੁਹਾਡਾ ਨਾਮ ਲੈ ਲੈ
ਤੁਹਾਡੇ ਬਿਨਾਂ ਕਾਹਦੀ ਜ਼ਿੰਦਗੀ ਅਸਾਡੀ ਏ..!!
Dass mera ki mere ch bacheya e || true love poetry || Punjabi shayari
Eh dil v kinna bewafa e
Rehnda mere kol pr gall teri sune
Eh nazar vi tere raah takkdi e
Dekhe tenu te khwab vi tere bune
Eh saahan di ta jiwe e bani mala
Aunde jande naam eh lawe tera
Jo dhadkan chaldi mere dil di e
Us dhadkan ch dhadake dil tera
Eh bull Jo khullan bola layi
Naam tera te zikar vi tera kare
Eh hath Jo uthde dua de layi
Mange tenu te dhiyan vi tera dhare
Rag rag ch vehnda mehsus ho gya
Rom rom sab tere ch racheya e..!!
Tu hi tu Jo reh gya baki hun
Dass mera ki mere ch bacheya e..!!
ਇਹ ਦਿਲ ਵੀ ਕਿੰਨਾ ਬੇਵਫ਼ਾ ਏ
ਰਹਿੰਦਾ ਮੇਰੇ ਕੋਲ ਪਰ ਗੱਲ ਤੇਰੀ ਸੁਣੇ
ਇਹ ਨਜ਼ਰ ਵੀ ਤੇਰੇ ਰਾਹ ਤੱਕਦੀ ਏ
ਦੇਖੇ ਤੈਨੂੰ ਤੇ ਖੁਆਬ ਵੀ ਤੇਰੇ ਬੁਣੇ
ਇਹ ਸਾਹਾਂ ਦੀ ਤਾਂ ਜਿਵੇਂ ਏ ਬਣੀ ਮਾਲਾ
ਆਉਂਦੇ ਜਾਂਦੇ ਨਾਮ ਇਹ ਲਵੇ ਤੇਰਾ
ਜੋ ਧੜਕਣ ਚਲਦੀ ਮੇਰੇ ਦਿਲ ਦੀ ਏ
ਉਸ ਧੜਕਣ ‘ਚ ਧੜਕੇ ਦਿਲ ਤੇਰਾ
ਇਹ ਬੁੱਲ੍ਹ ਜੋ ਖੁੱਲਣ ਬੋਲਾਂ ਲਈ
ਨਾਮ ਤੇਰਾ ਤੇ ਜ਼ਿਕਰ ਵੀ ਤੇਰਾ ਕਰੇ
ਇਹ ਹੱਥ ਜੋ ਉੱਠਦੇ ਦੁਆ ਦੇ ਲਈ
ਮੰਗੇ ਤੈਨੂੰ ਤੇ ਧਿਆਨ ਵੀ ਤੇਰਾ ਧਰੇ
ਰਗ-ਰਗ ‘ਚ ਵਹਿੰਦਾ ਮਹਿਸੂਸ ਹੋ ਗਿਆ
ਰੋਮ-ਰੋਮ ਸਭ ਤੇਰੇ ‘ਚ ਰਚਿਆ ਏ
ਤੂੰ ਹੀ ਤੂੰ ਜੋ ਰਹਿ ਗਿਆ ਬਾਕੀ ਹੁਣ
ਦੱਸ ਮੇਰਾ ਕੀ ਮੇਰੇ ‘ਚ ਬਚਿਆ ਏ..!!