Naam
Hoye haal bure || true love shayari || Punjabi status
Dass kon pyar Eda kar jau tenu
Dikhe kol tu Bethe hoye ikalleya de..!!
Tera naam likh likh ke hi hassi jande aa
Hoye haal bure sade jhalleya de..!!
ਦੱਸ ਕੌਣ ਪਿਆਰ ਏਦਾਂ ਕਰ ਜਾਊ ਤੈਨੂੰ
ਦਿਖੇੰ ਕੋਲ ਤੂੰ ਬੈਠੇ ਹੋਏ ਇਕੱਲਿਆਂ ਦੇ..!!
ਤੇਰਾ ਨਾਮ ਲਿਖ ਲਿਖ ਕੇ ਹੱਸੀ ਜਾਂਦੇ ਹਾਂ
ਹੋਏ ਹਾਲ ਬੁਰੇ ਸਾਡੇ ਝੱਲਿਆਂ ਦੇ..!!
Sade din vi firan gawache jehe || Punjabi poetry || Punjabi status
Sade din vi firan gawache jahe
Hun Raatan vi jaag jaag langhdiyan ne..!!
Ehna nazran nu lag gaya nasha tera
Didar tera nit rabb ton mangdiyan ne..!!
Tera naam jad yaad aunda bulliyan nu
Evein soch soch tenu eh sangdiyan ne..!!
Barsat de mausm di shaitani ta dekh
Boonda jaan jaan moohre aa ke khangdiyan ne..!!
Tere rehan basere ton aun hawawan Jo
Sanu Jan Jan ched ke langhdiyan ne..!!
Samjha ke rakh ehna nu sajjna ve
Evein jaan suli te tangdiyan ne..!!
ਸਾਡੇ ਦਿਨ ਵੀ ਫਿਰਨ ਗਵਾਚੇ ਜਿਹੇ
ਹੁਣ ਰਾਤਾਂ ਵੀ ਜਾਗ ਜਾਗ ਲੰਘਦੀਆਂ ਨੇ..!!
ਇਹਨਾਂ ਨਜ਼ਰਾਂ ਨੂੰ ਲੱਗ ਗਿਆ ਨਸ਼ਾ ਤੇਰਾ
ਦੀਦਾਰ ਤੇਰਾ ਨਿੱਤ ਰੱਬ ਤੋਂ ਮੰਗਦੀਆਂ ਨੇ..!!
ਤੇਰਾ ਨਾਮ ਜੱਦ ਯਾਦ ਆਉਂਦਾ ਬੁੱਲ੍ਹੀਆਂ ਨੂੰ
ਐਵੇਂ ਸੋਚ ਸੋਚ ਤੈਨੂੰ ਇਹ ਸੰਗਦੀਆਂ ਨੇ..!!
ਬਰਸਾਤ ਦੇ ਮੌਸਮ ਦੀ ਸ਼ੈਤਾਨੀ ਤਾਂ ਦੇਖ
ਬੂੰਦਾਂ ਜਾਣ ਜਾਣ ਮੂਹਰੇ ਆ ਕੇ ਖੰਘਦੀਆਂ ਨੇ..!!
ਤੇਰੇ ਰਹਿਣ ਬਸੇਰੇ ਤੋਂ ਆਉਣ ਹਵਾਵਾਂ ਜੋ
ਸਾਨੂੰ ਜਾਣ ਜਾਣ ਛੇੜ ਕੇ ਲੰਘਦੀਆਂ ਨੇ..!!
ਸਮਝਾ ਕੇ ਰੱਖ ਇਹਨਾਂ ਨੂੰ ਸੱਜਣਾ ਵੇ
ਐਵੇਂ ਜਾਨ ਸੂਲੀ ਤੇ ਟੰਗਦੀਆਂ ਨੇ..!!
Ishqe de ranga vich khedna e mein || true love shayari || sacha pyar
Ishqe de ranga ch khedna e mein
Dua rabb ton har raza ch vi tu howe..!!
Mein jitta teri zindagi hou naam mere
Mein hara te saza ch vi tu Howe..!!
ਇਸ਼ਕੇ ਦੇ ਰੰਗਾਂ ‘ਚ ਖੇਡਣਾ ਏ ਮੈਂ
ਦੁਆ ਰੱਬ ਤੋਂ ਹਰ ਰਜ਼ਾ ‘ਚ ਵੀ ਤੂੰ ਹੋਵੇਂ..!!
ਮੈਂ ਜਿੱਤਾਂ ਤੇਰੀ ਜ਼ਿੰਦਗੀ ਹੋਊ ਨਾਮ ਮੇਰੇ
ਮੈਂ ਹਾਰਾਂ ‘ਤੇ ਸਜ਼ਾ ‘ਚ ਵੀ ਤੂੰ ਹੋਵੇਂ..!!
Bhulle khud nu || sacha pyar shayari || Punjabi status
Bhulle khud nu hoye gumnaam asi..!!
Laiye naam tera subah shaam asi..!!
Shukrana ke sanu mileya e tu
Eh zindagi likhayi tere naam asi..!!
ਭੁੱਲੇ ਖੁਦ ਨੂੰ ਹੋਏ ਗੁਮਨਾਮ ਅਸੀਂ..!!
ਲਈਏ ਨਾਮ ਤੇਰਾ ਸੁਬਾਹ ਸ਼ਾਮ ਅਸੀਂ..!!
ਸ਼ੁਕਰਾਨਾ ਕਿ ਸਾਨੂੰ ਮਿਲਿਆਂ ਏਂ ਤੂੰ
ਇਹ ਜ਼ਿੰਦਗੀ ਲਿਖਾਈ ਤੇਰੇ ਨਾਮ ਅਸੀਂ..!!