Skip to content

sad

Zindagi vich kai kirdaar || Sad and zindagi shayari punjabi

ਜਿੰਦਗੀ ਵਿੱਚ ਕਈ ਕਿਰਦਾਰ ਆਉਣੇ ਆ
ਤੇਰੇ ਲਈ ਲੈ ਕੇ ਸਬਕ ਹਜਾਰ ਆਉਣੇ ਆ
ਗਲਤੀ ਨਾ ਕਰੋ ਛੇਤੀ ਭਰੋਸਾ ਕਰਨ ਦੀ
ਬਾਹਰੋਂ ਹਮਦਰਦ ਅੰਦਰੋਂ ਨਫਰਤ ਦੇ ਬਜਾਰ ਆਉਣੇ ਆ।
zindagi vich kai kirdaar aune aa
tere lai le k sabak hazaar aaune aa
galti na karo cheti bharosa karan di
bahron hamdard andron nafrat de bazaar aune aa

Yaad Teri taan ajj v rwaundi e || sad shayari || punjabi poetry || soulful true shayari

yaad Teri || punjabi true shayari || poetry

Jagah dasde koi esi jithe mil jayenga tu
Akh dekhe bina tenu sukun Na paundi e..!!
Dass bhulla tenu te bhulla Kive
Parshaai har kise ch Teri nazar aundi e..!!
Kive hor kise de hoyie dass sajjna
Jadd Surat Teri hi ikk dil nu bhaundi e..!!
Koi labbeya Na tere jeha takke mein hzara
Rooh tadaf ch Teri bda kurlaundi e..!!
Tera masum jeha chehra yaad e menu
Teri judaai sachi bda tadfaundi e..!!
Kive kise nu paun di khwahish kra mein
Eh dhadkan ajj v taa tenu hi chahundi e..!!
Hassde hassde Ron lagg jayida e hun
Eh akh Na raataan nu hun saundi e..!!
Ki dass mein kra hun khush hon layi
Yaad Teri taa menu ajj v rwaundi e..!!

ਜਗ੍ਹਾ ਦੱਸਦੇ ਕੋਈ ਐਸੀ ਜਿੱਥੇ ਮਿਲ ਜਾਏਂਗਾ ਤੂੰ
ਅੱਖ ਦੇਖੇ ਬਿਨਾਂ ਤੈਨੂੰ ਸੁਕੂਨ ਨਾ ਪਾਉਂਦੀ ਏ..!!
ਦੱਸ ਭੁੱਲਾਂ ਤੈਨੂੰ ਤੇ ਭੁੱਲਾਂ ਕਿਵੇਂ..??
ਪਰਸ਼ਾਈਂ ਹਰ ਕਿਸੇ ‘ਚ ਤੇਰੀ ਨਜ਼ਰ ਆਉਂਦੀ ਏ..!!
ਕਿਵੇਂ ਹੋਰ ਕਿਸੇ ਦੇ ਹੋਈਏ ਦੱਸ ਸੱਜਣਾ
ਜੱਦ ਸੂਰਤ ਤੇਰੀ ਹੀ ਇੱਕ ਦਿਲ ਨੂੰ ਭਾਉਂਦੀ ਏ..!!
ਕੋਈ ਲੱਭਿਆ ਨਾ ਤੇਰੇ ਜਿਹਾ ਤੱਕੇ ਮੈਂ ਹਜ਼ਾਰਾਂ
ਰੂਹ ਤੜਫ਼ ‘ਚ ਤੇਰੀ ਬੜਾ ਕੁਰਲਾਉਂਦੀ ਏ..!!
ਤੇਰਾ ਮਾਸੂਮ ਜਿਹਾ ਚਹਿਰਾ ਯਾਦ ਏ ਮੈਨੂੰ
ਤੇਰੀ ਜੁਦਾਈ ਸੱਚੀ ਬੜਾ ਤੜਫਾਉਂਦੀ ਏ..!!
ਕਿਵੇਂ ਕਿਸੇ ਨੂੰ ਪਾਉਣ ਦੀ ਖਵਾਹਿਸ਼ ਕਰਾਂ ਮੈਂ
ਇਹ ਧੜਕਣ ਅੱਜ ਵੀ ਤਾਂ ਤੈਨੂੰ ਹੀ ਚਾਹੁੰਦੀ ਏ..!!
ਹੱਸਦੇ ਹੱਸਦੇ ਰੋਣ ਲੱਗ ਜਾਈਦਾ ਏ ਹੁਣ
ਇਹ ਅੱਖ ਨਾਂ ਰਾਤਾਂ ਨੂੰ ਹੁਣ ਸਾਉਂਦੀ ਏ..!!
ਕੀ ਦੱਸ ਮੈਂ ਕਰਾਂ ਹੁਣ ਖੁਸ਼ ਹੋਣ ਲਈ
ਯਾਦ ਤੇਰੀ ਤਾਂ ਮੈਨੂੰ ਅੱਜ ਵੀ ਰਵਾਉਂਦੀ ਏ..!!

Beautiful punjabi poem || ronde chehre || sad life || true shayari

Ronde chehre || punjabi poetry || life shayari

Mil k ikk din sb ne vichadna e bs ehi zindgi da dstur hoyia e
Thokran lggiyan ne hr Dr te ja ja k
Kise nu apna smjn da sathon ksur hoyia e
Eh zalim duniya vishvash de kabil nhii..
Even esde jaal ch Na fs jaai tu dil Mere duniya khushi dekh sadi Eve andaaje lgondi e..            Eh nhi jandi ehna hasseyan pishe ne luke ronde chehre..!!

Koi har sahi Galt sme ch sath dewe
Esa lbeya nhio koi sanu es jagg te
Sada koi Na hon te bs ohi ikk sada hai
Fakhar kriye ta taa kriye us sache rbb te
Samne sada hon da dawa ohi kr jande ne
Pith pishe gllan sadiyan hon krde jehre
Duniya khushi dekh sadi andaaje lgondi e..    Eh nhi jandi ehna hasseyan pishe ne luke ronde chehre..!!

Mrr mrr k dujeya nu Jo khush krde ne..
Aksr luk luk ohna nu hi ronde dekheya e
Jo muh utte mithe bn bn k rehnde ne
Dil vich khot ohnu hi paunde dekheya e
Koi nhio lenda ethe saar ronde dilan di
Na hi kdr paunda oh jis lyi hon hnju kere
Duniya khushi dekh sadi andaaje lgondi e
Eh nhi jandi ehna hasseyan pishe ne luke ronde chehre..!!

ਮਿਲ ਕੇ ਇੱਕ ਦਿਨ ਸਭ ਨੇ ਵਿਛੜਨਾ ਏ ਬਸ ਇਹੀ ਜ਼ਿੰਦਗੀ ਦਾ ਦਸਤੂਰ ਹੋਇਆ ਏ
ਠੋਕਰਾਂ ਲੱਗੀਆਂ ਨੇ ਹਰ ਦਰ ਤੇ ਜਾ ਜਾ ਕੇ
ਕਿਸੇ ਨੂੰ ਆਪਣਾ ਸਮਝਣ ਦਾ ਸਾਥੋਂ ਕਸੂਰ ਹੋਇਆ ਏ
ਇਹ ਜ਼ਾਲਿਮ ਦੁਨੀਆ ਵਿਸ਼ਵਾਸ ਦੇ ਕਾਬਿਲ ਨਹੀਂ
ਐਵੇਂ ਇਸਦੇ ਜਾਲ ‘ਚ ਨਾ ਫਸ ਜਾਈਂ ਤੂੰ ਦਿਲ ਮੇਰੇ
ਦੁਨੀਆਂ ਖੁਸ਼ੀ ਦੇਖ ਸਾਡੀ ਐਵੇਂ ਅੰਦਾਜ਼ੇ ਲਗਾਉਂਦੀ ਏ
ਇਹ ਨਹੀਂ ਜਾਣਦੀ ਇਹਨਾਂ ਹਾਸਿਆਂ ਪਿੱਛੇ ਨੇ ਲੁਕੇ ਰੋਂਦੇ ਚਹਿਰੇ..!!

ਕੋਈ ਹਰ ਸਹੀ ਗ਼ਲਤ ਸਮੇਂ ‘ਚ ਸਾਥ ਦੇਵੇ
ਐਸਾ ਲੱਭਿਆ ਨਹੀਂਓ ਸਾਨੂੰ ਕੋਈ ਇਸ ਜੱਗ ਤੇ
ਸਾਡਾ ਕੋਈ ਨਾ ਹੋਣ ਤੇ ਬਸ ਓਹੀ ਇੱਕ ਸਾਡਾ ਏ
ਫ਼ਖਰ ਕਰੀਏ ਤਾਂ ਕਰੀਏ ਉਸ ਸੱਚੇ ਰੱਬ ਤੇ
ਸਾਹਮਣੇ ਸਾਡਾ ਹੋਣ ਦਾ ਦਾਅਵਾ ਓਹੀ ਕਰ ਜਾਂਦੇ ਨੇ
ਪਿੱਠ ਪਿੱਛੇ ਗੱਲਾਂ ਸਾਡੀਆਂ ਹੋਣ ਕਰਦੇ ਜਿਹੜੇ
ਦੁਨੀਆਂ ਖੁਸ਼ੀ ਦੇਖ ਸਾਡੀ ਅੰਦਾਜ਼ੇ ਲਗਾਉਂਦੀ ਏ
ਇਹ ਨਹੀਂ ਜਾਣਦੀ ਇਹਨਾਂ ਹਾਸਿਆਂ ਪਿੱਛੇ ਨੇ ਲੁਕੇ ਰੋਂਦੇ ਚਹਿਰੇ..!!

ਮਰ ਮਰ ਕੇ ਦੂਜਿਆਂ ਨੂੰ ਜੋ ਖੁਸ਼ ਕਰਦੇ ਨੇ
ਅਕਸਰ ਲੁਕ ਲੁਕ ਉਹਨਾਂ ਨੂੰ ਹੀ ਰੋਂਦੇ ਦੇਖਿਆ ਏ
ਜੋ ਮੂੰਹ ਉੱਤੇ ਮਿੱਠੇ ਬਣ ਬਣ ਰਹਿੰਦੇ ਨੇ
ਦਿਲ ਵਿੱਚ ਖੋਟ ਉਹਨਾਂ ਨੂੰ ਹੀ ਪਾਉਂਦੇ ਦੇਖਿਆ ਏ
ਕੋਈ ਨਹੀਂਓ ਲੈਂਦਾ ਇੱਥੇ ਸਾਰ ਰੋਂਦੇ ਦਿਲਾਂ ਦੀ
ਨਾਂ ਹੀ ਕਦਰ ਪਾਉਂਦਾ ਉਹ ਜਿਸ ਲਈ ਹੋਣ ਹੰਝੂ ਕੇਰੇ
ਦੁਨੀਆਂ ਖੁਸ਼ੀ ਦੇਖ ਸਾਡੀ ਅੰਦਾਜ਼ੇ ਹੀ ਲਗਾਉਂਦੀ ਏ
ਇਹ ਨਹੀਂ ਜਾਣਦੀ ਇਹਨਾਂ ਹਾਸਿਆਂ ਪਿੱਛੇ ਨੇ ਲੁਕੇ ਰੋਂਦੇ ਚਹਿਰੇ..!!

Asi pa k yaar gwa Bethe || best punjabi shayari || alone and sad shayari

Niyani umar c meri || true love || sad love shayari 

Anjan pyar to niyani umar c meri
Asi dil tere naal la baithe..!!
Jithe hanjuyan de jhund vassde ne
Ohna mehfila ch pair asi pa baithe..!!
Bhora khbr na ishqe de drdan ch
Eve anjan ik Surat nu chah baithe..!!
Loki yaar pon nu firde ne
Asi pa k yaar gwa baithe..!!

ਅਣਜਾਣ ਪਿਆਰ ਤੋਂ ਨਿਆਣੀ ਉਮਰ ਸੀ ਮੇਰੀ
ਅਸੀਂ ਦਿਲ ਤੇਰੇ ਨਾਲ ਲਾ ਬੈਠੇ..!!
ਜਿੱਥੇ ਹੰਝੂਆਂ ਦੇ ਝੁੰਡ ਵੱਸਦੇ ਨੇ
ਉਹਨਾਂ ਮਹਿਫ਼ਿਲਾਂ ‘ਚ ਪੈਰ ਅਸੀਂ ਪਾ ਬੈਠੇ..!!
ਭੋਰਾ ਖ਼ਬਰ ਨਾ ਇਸ਼ਕੇ ਦੇ ਦਰਦਾਂ ਦੀ
ਐਵੇਂ ਅਣਜਾਣ ਇੱਕ ਸੂਰਤ ਨੂੰ ਚਾਹ ਬੈਠੇ..!!
ਲੋਕੀਂ ਯਾਰ ਪਾਉਣ ਨੂੰ ਫਿਰਦੇ ਨੇ
ਅਸੀਂ ਪਾ ਕੇ ਯਾਰ ਗਵਾ ਬੈਠੇ..!!

Tenu pyar kitta e asi || sad love shayari

Sanu kri na begana love shayari:

Tenu pyar kitta e asi haddan tapp k..
Sanu Kari na begana hatha cho hath shdd k..!!
Tere naal rehna chaunde aan sari zindgi..
Dekhi door na kar dewi sanu dilon kdd k..!!

ਤੈਨੂੰ ਪਿਆਰ ਕੀਤਾ ਏ ਅਸੀਂ ਹੱਦਾਂ ਟੱਪ ਕੇ
ਸਾਨੂੰ ਕਰੀਂ ਨਾ ਬੇਗਾਨਾ ਹੱਥਾਂ ‘ਚੋੰ ਹੱਥ ਛੱਡ ਕੇ..!!
ਤੇਰੇ ਕੋਲ ਰਹਿਣਾ ਚਾਹੁੰਦੇ ਆਂ ਸਾਰੀ ਜ਼ਿੰਦਗੀ
ਦੇਖੀਂ ਦੂਰ ਨਾ ਕਰ ਦੇਵੀਂ ਸਾਨੂੰ ਦਿਲੋਂ ਕੱਢ ਕੇ..!!

Kuj nhi bachda yaar valeyan da||dard shayari

Kive tadaf tadaf k mrde ne..
Kuj nhi bachda ethe yaar valeya da..!!
Sach dssa ro pyi ajj mein v..
Dekh k haal pyar valeya da..!!

ਕਿਵੇਂ ਤੜਫ਼ ਤੜਫ਼ ਕੇ ਮਰਦੇ ਨੇ..
ਕੁਝ ਨਹੀਂ ਬਚਦਾ ਇੱਥੇ ਯਾਰ ਵਾਲਿਆਂ ਦਾ..!!
ਸੱਚ ਦੱਸਾਂ ਰੋ ਪਈ ਅੱਜ ਮੈਂ ਵੀ..
ਦੇਖ ਕੇ ਹਾਲ ਪਿਆਰ ਵਾਲਿਆਂ ਦਾ..!!