Punjabi Status
Punjabi status, ਪੰਜਾਬੀ ਸਟੇਟਸ, best punjabi status, two line punjabi status, punjabi status for whatsapp, latest punjabi status, dard punjabi status in gurmukhi, very sad punjabi status.
Latest Punjabi sad love shayari will be updated under this section. You can find here all the latest Sad Punjabi Shayari in Gurmukhi and English script. You can comment, Like, and share these latest Punjabi status with your friends.
Khud nu hi sazawan dittiyan || sad punjabi status
Bhull aapa dujeyan nu gal laya
Jo sikdeyan nu asi shawan dittiyan.!!
Fer khud ton hi asi bewafa ho gaye
Te khud nu hi asi ne szawan dittiyan💔..!!
ਭੁੱਲ ਆਪਾ ਦੂਜਿਆਂ ਨੂੰ ਗਲ ਲਾਇਆ
ਜੋ ਸਿਕਦਿਆਂ ਨੂੰ ਅਸੀਂ ਛਾਵਾਂ ਦਿੱਤੀਆਂ..!!
ਫਿਰ ਖੁਦ ਤੋਂ ਹੀ ਅਸੀਂ ਬੇਵਫ਼ਾ ਹੋ ਗਏ
ਤੇ ਖੁਦ ਨੂੰ ਹੀ ਅਸੀਂ ਨੇ ਸਜ਼ਾਵਾਂ ਦਿੱਤੀਆਂ💔..!!
udeek de parindeyaa nu || punjabi kavita
“ਉੱਜੜੇ ਘਰ ਭਾਲਦੇ ਫਿਰਨ ਬਸਿੰਦਿਆਂ ਨੂੰ
ਮੁੜੇ ਨਾ ਰੋਟੀ ਲੲੀ ਗੲੇ ਲਾ ਕੇ ਜਿੰਦਿਆਂ ਨੂੰ
ਗਰੀਬੀ ਮਹਿੰਗਾਈ ਕਿੰਨੀ ਓਹਲੇ ਰੱਖ ਲੲੀ ਏ
ਸ਼ਰਮ ਨਾ ਆਂਦੀ ਖ਼ਬਰ ਦੇਸ਼ ਖੁਸ਼ਹਾਲ ਦਿੰਦਿਆ ਨੂੰ
ਖੂਨ ਸਿਹਾਈ ਨਾਲ ਤੂੰ ਮੁਹੱਬਤ ਨੂੰ ਚਿੱਠੀ ਲਿਖੀ
ਕੁਝ ਨਹੀ ਮਿਲਿਆ ਨਫ਼ਰਤ ਚ ਖੂਨ ਵਹਾਉਦਿਆਂ ਨੂੰ
ਹਵਾ ਧੁੱਪਾਂ ਵਰਖਾ ਦੇ ਚੱਲ ਟਿਕਾਨੇ ਲੱਭਦੇ ਆ
ਛੱਡਿਆ ਵੀ ਕਰ ਸਦਾ ਲੈਣ ਦੇਣ ਦੇ ਧਿੰਦਿਆ ਨੂੰ
ਮਰ ਕੇ ਕਬਰ ਕੁ ਜਿੰਨੀ ਤੇਰੇ ਹਿੱਸੇ ਥਾਂ ਆਂਉਣੀ
ਦੱਸੋ ਜਰਾ ਜਾਇਦਾਦ ਦੇ ਹੰਕਾਰ ਚ ਰਹਿੰਦਿਆਂ ਨੂੰ
ਖੋਲਦੇ ਪਿੰਜਰਾ ਜਾਲਮਾ ਉਡਾ ਦੇ ਪੰਛੀਆਂ ਨੂੰ
ਮਹਿਸੂਸ ਕੀਤਾ ਮੈਂ ਰੁੱਖ ਉਡੀਕ ਦੇ ਪਰਿੰਦਿਆਂ ਨੂੰ,
ਹਰਸ✍️
Nindak hi tuhade || truth life shayari punjabi
Jekr tuhadi nindaa ho rahi ee taa isdi parwaah bilkul naa karo
kyuki hado wadh change lokaa nu es vich di ho ke langhnaa hi painda
nindak hi akeer vich tuhade parshanshak bande ne
ਜੇਕਰ ਤੁਹਾਡੀ ਨਿੰਦਾ ਹੋ ਰਹੀ ਏ ਤਾਂ ਇਸਦੀ ਪਰਵਾਹ ਬਿਲਕੁਲ ਨਾ ਕਰੋ
ਕਿਉਂਕਿ ਹੱਦੋ ਵੱਧ ਚੰਗੇ ਲੋਕਾਂ ਨੂੰ ਇਸ ਵਿੱਚ ਦੀ ਹੋ ਕੇ ਲੰਘਣਾ ਹੀ ਪੈਦਾ
ਨਿੰਦਕ ਹੀ ਅਖੀਰ ਵਿੱਚ ਤੁਹਾਡੇ ਪ੍ਰਸੰਸਕ ਬਣਦੇ ਨੇ।
ਹਰਸ✍️
Paani || water || punjabi poetry || save earth save life
“ਗੰਗਾ,ਗਿਰਜੇ, ਮੱਕੇ ਉੱਤੇ ਲਾਈ ਰੱਖਦੇਓ ਮੇਲ
ਪਾਣੀ ਰੁੱਖਾਂ ਦੇ ਬਚਾਅ ਨੂੰ ਕੱਢਿਆ ਕਰੋ ਵਿਹਲ਼
ਪਾਣੀ ਰੁੱਖਾਂ ਹਵਾ ਕਰਕੇ ਹੀ ਜੀਵਨ ਧਰਤੀ ਉੱਤੇ
ਰੋਜੇ ਹਵਨ ਚਿਲਿਆਂ ਨਾਲ ਜੀਵਨ ਦਾ ਕੀ ਮੇਲ
ਨਾ ਕਰ ਹਵਾ ਖ਼ਰਾਬ ਤੇ ਫੇ ਕਿੱਥੋ ਲਿਆਉਣੀ
ਸਾਹ ਨਾ ਆਂਉਦਾ ਉੱਥੇ ਮੰਗਲ ਚੰਨ ਵੀ ਤਾਂ ਫੇਲ
ਉਪਜਾਉ ਦੀ ਕੀਮਤ ਸਮਝ ਤੂੰ ਥਲਾਂ ਨੂੰ ਹੀ ਦੇਖ
ਜਿੱਥੇ ਨਹੀ ਪਾਣੀ ਉੱਥੇ ਚਿਰਾਗਾਂ ਵਿਚ ਨਾ ਤੇਲ
ਧੀਆਂ ਮਾਰੀ ਜਾਣਓ ਤੇ ਰੁੱਖ ਵੀ ਵੱਢੀ ਜਾਣੇਓ
ਤੇ ਪਾਣੀ ਖਰਾਬ ਕਰਨਾਂ ਤੁਸੀ ਸਮਝੋ ਨਾ ਏ ਖੇਲ,
“ਹਰਸ✍️”