Punjabi Status
Punjabi status, ਪੰਜਾਬੀ ਸਟੇਟਸ, best punjabi status, two line punjabi status, punjabi status for whatsapp, latest punjabi status, dard punjabi status in gurmukhi, very sad punjabi status.
Latest Punjabi sad love shayari will be updated under this section. You can find here all the latest Sad Punjabi Shayari in Gurmukhi and English script. You can comment, Like, and share these latest Punjabi status with your friends.
jad khadha me ehde aghe
ਸ਼ੀਸ਼ਾ
ਜਦ ਖੜਾ ਮੈਂ ਇਹਦੇ ਅੱਗੇ
ਕਰੇ ਇਕ ਸਵਾਲ ਮੈਨੂੰ
ਕੀ ਸਿੱਖਿਆ ਅੱਜ ਤਕ ਤੂੰ
ਇਹ ਦੁਨੀਆਦਾਰੀ ਤੋ-
ਕੁਝ ਅਪਣੇ ਰੰਗ ਦਿਖਾ ਗਏ
ਕੁਝ ਬੇਗ਼ਾਨੇ ਹੋ ਕੇ ਵੀ ਆਪਣਾ ਫਰਜ ਨੀਵਾ ਗਏ
ਤੂੰ ਨਿਬੌਨਦਾ ਰਹਿ ਗਿਆ ਉਹ ਰਿਸ਼ਤੇ
ਜਿਹੜੇ ਭਰੀ ਮਹਿਫ਼ਿਲ ਚ ਤੇਰਾ ਮਜਾਕ ਬਣਾ ਗਏ!
ਸੰਬਲ ਜਾ ਹੁਣ ਵੀ ਇਨਾ ਦੋਗਲੇ ਲੋਕਾਂ ਤੋ
ਪਾਉਣੀ ਹੈ ਮੰਜਿਲ ਜੇ ਤੂ ਅੱਗੇ ਵੱਧ ਬਿਨਾਂ ਕਿਸੇ ਦੀ ਮਦਦ ਤੋ
ਕਰ ਹੋਂਸਲਾ ਤੇ ਸੁਰੂਆਤ ਕਰ ਨਵੀ
- ਦਿਲ ਖੋਲ ਕੇ ਜੀਅ ਤੇ ਨਾ ਕਰ ਪਰਵਾਹ ਇਨਾ ਦੀ
Je nahi nibhdi kise naal akha || sad shayari
ਜੇ ਨਹੀ ਨਿਭਦੀ ਕਿਸੇ ਨਾਲ ਅੱਖਾਂ ਚਾਰ ਨਾ ਕਰਿਉ
ਜੇ ਕਰੋ ਤਾਂ ਕਰੋ ਸੱਚਾ ਐਵੇ ਵਿਖਾਵੇ ਦਾ ਪਿਆਰ ਨਾ ਕਰਿਉ
ਇੱਕੋ ਯਾਰ ਹੁੰਦਾ ਏ ਰੱਬ ਵਰਗਾ
ਥਾਂ ਥਾਂ ਤੇ ਇਹ ਵਪਾਰ ਨਾ ਕਰਿਉ
ਇੱਕ ਵਾਰ ਹੈ ਮਿਲਦੀ ਜਿੰਦਗੀ ਪਿਆਰ ਵੀ ਇੱਕ ਵਾਰ ਹੀ ਹੁੰਦਾ ਏ
ਸੋਹਣੀਆਂ ਸ਼ਕਲਾ ਵੇਖ ਹਰ ਇੱਕ ਨੂੰ ਇਜਹਾਰ ਨਾ ਕਰਿਉ
ਭਾਈ ਰੂਪੇ ਵਾਲਿਆ ਜੇ ਲਾਈ ਏ ਤੇ ਤੋੜ ਨਿਭਾਈ
ਨਹੀ ਤਾਂ ਗੁਰਲਾਲ ਕਿਸੇ ਨੂੰ ਐਵੇਂ ਇਸ਼ਕ ਬਿਮਾਰ ਨਾ ਕਰਿਉ
Sache pyaar de na te mazaak || sad shayari
ਇੱਥੇ ਪਿਆਰ ਦੇ ਨਾ ਤੇ ਮਜਾਕ ਹੈ ਉੱਡਦਾ
ਸੱਚੇ ਪਿਆਰ ਪੱਲੇ ਅਕਸਰ ਪਵੇ ਰੋਣਾ
ਅਖੀਰ ਉਮਰਾਂ ਲਈ ਰੋਣਾ ਪੱਲੇ ਪੈ ਜਾਂਦਾ
ਬੱਚਿਆ ਵਾਂਗ ਪਾਲਿਆ ਪਿਆਰ ਜਦੋ ਪਵੇ ਖੋਹਣਾ
ਐਨਾ ਨੇੜੇ ਹੋ ਕੇ ਵੀ ਯਾਰਾਂ ਸਾਡੀ ਉਕਾਤ ਪਿੱਤਲ ਵਰਗੀ
ਕਦੇ ਤੇਰੀਆਂ ਨਜਰਾਂ ਨਹੀ ਬਣ ਸਕਦੇ ਸੋਨਾ
ਮੇਰੀ ਯਾਦ ਤਾਂ ਕਦੇ ਆਊ ਜਰੂਰ ਤੈਨੂੰ
ਪਰ ਉਸ ਦਿਨ ਮੈਂ ਤੇਰੇ ਕੋਲ ਨਹੀ ਹੋਣਾ
ਪ੍ਰੀਤ ਪਿਆਰ ਮੇਰੇ ਦਾ ਅਹਿਸਾਸ ਤਾਂ ਜਰੂਰ ਹੋਊ
ਭਾਈ ਰੂਪੇ ਵਾਲੇ ਨੇ ਜਦ ਮੌਤ ਦੀ ਗੂੜੀ ਨੀਂਦ ਸੌਣਾਂ