Skip to content

Sacha Pyar Punjabi Shayari

sacha pyar status in punjabi, mera sacha pyar, pyar in punjabi, sacha pyar

Jad Sacha Pyar hunda hai taan, Shayari apne aap andron nikaldi hai te fir sathon us person ton ilawa kujh hor nahi dikahi dinda.

Ohnu khohne ton dariye || true love punjabi shayari || ghaint shayari

Ohnu khohne ton tauba😱 asi jhatt dariye
Jog yaar da lagga ji dasso ki kariye😍..!!
Ban kamle jehe haase kade hauke bhariye🤦‍♀️
Marz pyar ❤️da lagga ji dsso ki kariye🙈..!!

ਉਹਨੂੰ ਖੋਹਣੇ ਤੋ ਤੌਬਾ😱 ਅਸੀਂ ਝੱਟ ਡਰੀਏ
ਜੋਗ ਯਾਰ ਦਾ ਲੱਗਾ ਜੀ ਦੱਸੋ ਕੀ ਕਰੀਏ😍..!!
ਬਣ ਕਮਲੇ ਜਿਹੇ ਹਾਸੇ ਕਦੇ ਹੌਕੇ ਭਰੀਏ🤦‍♀️
ਮਰਜ਼ ਪਿਆਰ ❤️ਦਾ ਲੱਗਾ ਜੀ ਦੱਸੋ ਕੀ ਕਰੀਏ🙈..!!

Oh kithe jag da dar rakhde || true lines

Oh kithe jag da dar rakhde
Jo dard vi has k chunde ne..!!
Pyar jinna de haddi racheya
Oh na kise di sunde ne..!!

ਉਹ ਕਿੱਥੇ ਜੱਗ ਦਾ ਡਰ ਰੱਖਦੇ
ਜੋ ਦਰਦ ਵੀ ਹੱਸ ਕੇ ਚੁਣਦੇ ਨੇ..!!
ਪਿਆਰ ਜਿਨ੍ਹਾਂ ਦੇ ਹੱਡੀਂ ਰਚਿਆ
ਉਹ ਨਾ ਕਿਸੇ ਦੀ ਸੁਣਦੇ ਨੇ..!!

Tu hi dikhe char chuphere || true love shayari

Ajab tera ishq e te
Ajab ehde nzare😍..!!
Mein dekha char chuphere
Menu tu hi dikhe sare😇..!!

ਅਜਬ ਤੇਰਾ ਇਸ਼ਕ ਏ ਤੇ
ਅਜਬ ਇਹਦੇ ਨਜ਼ਾਰੇ😍..!!
ਮੈਂ ਦੇਖਾਂ ਚਾਰ ਚੁਫੇਰੇ
ਮੈਂਨੂੰ ਤੂੰ ਹੀ ਦਿਖੇੰ ਸਾਰੇ😇..!!

Ishq || true line shayari || punjabi shayari

E khuda eh ishq da ki nazara e
Kise layi e gunah te kise jano pyara e..!!

ਏ ਖੁਦਾ ਇਹ ਇਸ਼ਕ ਦਾ ਕੀ ਨਜ਼ਾਰਾ ਏ
ਕਿਸੇ ਲਈ ਏ ਗੁਨਾਹ ਤੇ ਕਿਸੇ ਜਾਨੋਂ ਪਿਆਰਾ ਏ..!!

Saah saare tere naam || true love shayari but sad

Ohnu kinjh dilawa yakeen pyaar mere te
kinjh kalle kale hanju naal tutte khaab mere aa
naam baah te likhiyaa jo mitt chaleyaa e
saah saare de saare laaye naam tere aa

ਉਹਨੂੰ ਕਿੰਝ ਦਿਲਾਵਾ ਯਕੀਨ ਪਿਆਰ ਮੇਰੇ ਤੇ
ਕਿੰੰਝ ਕੱਲੇ ਕੱਲੇ ਹੰਝੂ ਨਾਲ ਟੁੱਟੇ ਖ਼ਾਬ ਮੇਰੇ ਆ
ਨਾਮ ਬਾਂਹ ਤੇ ਲਿੱਖਿਆ ਜੋ ਮਿੱਟ ਚੱਲਿਆ ਏ
ਸਾਹ ਸਾਰੇ ਦੇ ਸਾਰੇ ਲਾਏ ਨਾਮ ਤੇਰੇ ਆ

Tere naina de samundar ch || 2 lines sad alone shayari

Tere naina de samundar ch
dil mera gote khaanda reha
nazdeek si kinara fir v
jaan bujh dub jaanda reha

ਤੇਰੇ ਨੈਣਾ ਦੇ ਸਮੁੰਦਰ ‘ਚ
ਦਿਲ ਮੇਰਾ ਗੋਤੇ ਖਾਂਦਾ ਰਿਹਾ
ਨਜਦੀਕ ਸੀ ਕਿਨਾਰਾ ਫਿਰ ਵੀ,,
ਜਾਣ ਬੁੱਝ ਡੁੱਬ ਜਾਂਦਾ ਰਿਹਾ

Sanu ohna vicho na jaan || true love shayari

Sanu ohna vicho sajjna na jaan
Jo naata jod akk jandiyan..!!
Sade dil diyan ramzan pchan
Jo sidha tere takk jandiyan❤️..!!

ਸਾਨੂੰ ਉਹਨਾਂ ਵਿੱਚੋਂ ਸੱਜਣਾ ਨਾ ਜਾਣ
ਜੋ ਨਾਤਾ ਜੋੜ ਅੱਕ ਜਾਂਦੀਆਂ..!!
ਸਾਡੇ ਦਿਲ ਦੀਆਂ ਰਮਜ਼ਾਂ ਪਛਾਣ
ਜੋ ਸਿੱਧਾ ਤੇਰੇ ਤੱਕ ਜਾਂਦੀਆਂ❤️..!!