Skip to content

Sacha Pyar Punjabi Shayari

sacha pyar status in punjabi, mera sacha pyar, pyar in punjabi, sacha pyar

Jad Sacha Pyar hunda hai taan, Shayari apne aap andron nikaldi hai te fir sathon us person ton ilawa kujh hor nahi dikahi dinda.

Pal vi tu metho door nahi || love shayari || sachi shayari

Pal vi tu metho dur nahi hunda
Subah shaam khayal rehnda e tera..!!
Rabb hi rakha es masum jaan da
Pta nahi mohobbat ch ki banna e mera..!!

ਪਲ ਵੀ ਤੂੰ ਮੈਥੋਂ ਦੂਰ ਨਹੀਂ ਹੁੰਦਾ
ਸੁਬਾਹ ਸ਼ਾਮ ਖ਼ਿਆਲ ਰਹਿੰਦਾ ਏ ਤੇਰਾ..!!
ਰੱਬ ਹੀ ਰਾਖਾ ਇਸ ਮਾਸੂਮ ਜਾਨ ਦਾ
ਪਤਾ ਨਹੀਂ ਮੋਹੁੱਬਤ ‘ਚ ਕੀ ਬਣਨਾ ਏ ਮੇਰਾ..!!

Keh nhi hunda || true love shayari || sachii shayari

Jhalle jehe haan sathon dass vi nhi hona
Utto judaai da dard v Hun seh nahi hunda..!!
Akhan chon padhle pyar mera sajjna
lafzaan ch sathon hun keh nahi hunda..!!

ਝੱਲੇ ਜਿਹੇ ਹਾਂ ਸਾਥੋਂ ਦੱਸ ਵੀ ਨਹੀਂ ਹੋਣਾ
ਉੱਤੋਂ ਜੁਦਾਈ ਦਾ ਦਰਦ ਵੀ ਹੁਣ ਸਹਿ ਨਹੀਂ ਹੁੰਦਾ..!!
ਅੱਖਾਂ ਚੋਂ ਪੜ੍ਹ ਲੈ ਪਿਆਰ ਮੇਰਾ ਸੱਜਣਾ
ਲਫ਼ਜ਼ਾਂ ‘ਚ ਸਾਥੋਂ ਹੁਣ ਕਹਿ ਨਹੀਂ ਹੁੰਦਾ..!!

Tenu ishq bayan kar ta rahe haan || love shayari || best shayari

Tenu ishq byan kar ta rahe haan
par bina byan kitteya..!! 

ਤੈਨੂੰ ਇਸ਼ਕ ਬਿਆਨ ਕਰ ਤਾਂ ਰਹੇ ਹਾਂ
ਪਰ ਬਿਨਾਂ ਬਿਆਨ ਕੀਤਿਆਂ..!!

Chain Na mile || Punjabi shayari || true lines

Chain Na mile din rain Na mile
Ki kar ditta ishq halatan ne..!!
Menu pagl karke rakhta e
ehna athre jehe jajbata ne..!!

ਚੈਨ ਨਾ ਮਿਲੇ ਦਿਨ ਰੈਨ ਨਾ ਮਿਲੇ
ਕੀ ਕਰ ਦਿੱਤਾ ਇਸ਼ਕ ਹਾਲਾਤਾਂ ਨੇ..!!
ਮੈਨੂੰ ਪਾਗਲ ਕਰਕੇ ਰੱਖ ਦਿੱਤਾ ਏ
ਇਹਨਾਂ ਅੱਥਰੇ ਜਿਹੇ ਜਜ਼ਬਾਤਾਂ ਨੇ..!!

Rabb aap Milan jiwe aunda e 😍|| true love shayari || roohaniyat shayari

Kive kaha ohna pala di kahani mein
Jad dhrt-akash do roohan nu milaunda e..!!
Oh mulakat e ishq ruhaniyat di
Rabb aap miln jiwe aunda e..!!

ਕਿਵੇਂ ਕਹਾਂ ਉਹਨਾਂ ਪਲਾਂ ਦੀ ਕਹਾਣੀ ਮੈਂ
ਜਦ ਧਰਤ-ਅਕਾਸ਼ ਦੋ ਰੂਹਾਂ ਨੂੰ ਮਿਲਾਉਂਦਾ ਏ..!!
ਉਹ ਮੁਲਾਕਾਤ ਏ ਇਸ਼ਕ ਰੂਹਾਨੀਅਤ ਦੀ
ਰੱਬ ਆਪ ਮਿਲਣ ਜਿਵੇਂ ਆਉਂਦਾ ਏ..!!

Dil diyan dil vich || beautiful Punjabi shayari || best shayari

Akhan nam hundiya ne bullan te khushi hundi e
Ohde khayalan da swaad injh chakh lende haan..!!
Na uston keh hunda e Na menu kehna aunda e
Dil diyan dil vich hi rakh lende haan..!!

ਅੱਖਾਂ ਨਮ ਹੁੰਦੀਆਂ ਨੇ ਬੁੱਲਾਂ ਤੇ ਖੁਸ਼ੀ ਹੁੰਦੀ ਏ
ਓਹਦੇ ਖਿਆਲਾਂ ਦਾ ਸੁਆਦ ਇੰਝ ਚੱਖ ਲੈਂਦੇ ਹਾਂ..!!
ਨਾ ਉਸ ਤੋਂ ਕਹਿ ਹੁੰਦਾ ਏ ਨਾ ਮੈਨੂੰ ਕਹਿਣਾ ਆਉਂਦਾ ਏ
ਦਿਲ ਦੀਆਂ ਦਿਲ ਵਿੱਚ ਹੀ ਰੱਖ ਲੈਂਦੇ ਹਾਂ..!!

Bas tenu hi takkna || two line shayari || love status

Takkna te bas Hun tenu hi takkna
Zid hi fad lyi e akhiyan ne..!!

ਤੱਕਣਾ ਤੇ ਬਸ ਹੁਣ ਤੈਨੂੰ ਹੀ ਤੱਕਣਾ
ਜ਼ਿੱਦ ਹੀ ਫੜ ਲਈ ਏ ਅੱਖੀਆਂ ਨੇ..!!