teriyaa akhaa de vich dekhan nu ji karda tasveer meri
tainu paa na sakeyaa eh boori taqdeer meri
ਤੇਰੀਆ ਅੱਖਾ ਦੇ ਵਿੱਚ ਦੇਖਣ ਨੂੰ ਜੀਅ ਕਰਦਾ ਤਸਵੀਰ ਮੇਰੀ,
ਤੈਨੂੰ ਪਾਅ ਨਾ ਸਕਿਆ ਇਹ ਸੀ ਬੁਰੀ ਤਕਦੀਰ ਮੇਰੀ।
..ਕੁਲਵਿੰਦਰਔਲਖ
teriyaa akhaa de vich dekhan nu ji karda tasveer meri
tainu paa na sakeyaa eh boori taqdeer meri
ਤੇਰੀਆ ਅੱਖਾ ਦੇ ਵਿੱਚ ਦੇਖਣ ਨੂੰ ਜੀਅ ਕਰਦਾ ਤਸਵੀਰ ਮੇਰੀ,
ਤੈਨੂੰ ਪਾਅ ਨਾ ਸਕਿਆ ਇਹ ਸੀ ਬੁਰੀ ਤਕਦੀਰ ਮੇਰੀ।
..ਕੁਲਵਿੰਦਰਔਲਖ
Tere bina na manzilan sohndiyan ne
Lagge safar gumnaam raahan jeha..!!
Pal laggan jive hunde ghanteyan jehe
Ikk din vi sanu baaraan maaha jeha..!!
ਤੇਰੇ ਬਿਨਾਂ ਨਾ ਮੰਜ਼ਿਲਾਂ ਸੋਂਹਦੀਆਂ ਨੇ
ਲੱਗੇ ਸਫ਼ਰ ਗੁਮਨਾਮ ਰਾਹਾਂ ਜਿਹਾ..!!
ਪਲ ਲੱਗਣ ਜਿਵੇਂ ਹੁੰਦੇ ਘੰਟਿਆਂ ਜਿਹੇ
ਇੱਕ ਦਿਨ ਵੀ ਸਾਨੂੰ ਬਾਰਾਂ ਮਾਹਾਂ ਜਿਹਾ..!!
ਨਸ਼ੀਬ ਸਾਡੇ ਲਿਖੇ ਹੀ ਨਹੀਂ ਸੀ ਇੱਕ ਹੋਂਣ ਦੇ
ਏਹਨੂੰ ਸਾਡੀ ਬਦਕਿਸਮਤੀ ਕਹਾਂ ਜਾਂ ਫੇਰ ਕੁਝ ਹੋਰ
ਕਿਨੂੰ ਮਿਲਾਉਣਾ ਤੇ ਕਿਨੂੰ ਅਲੱਗ ਕਰਨਾ ਏਹ ਤਾਂ
ਰੱਬ ਦੀ ਮਰਜ਼ੀ ਆ ਤੇ ਰੱਬ ਦੀ ਮਰਜ਼ੀ ਅਗੇ ਕਿਦਾਂ ਜ਼ੋਰ
ਤੂੰ ਹੁਣ ਰੋਈ ਨਾ ਸਭ ਤਕਦੀਰ ਦੇ ਖੇਲ ਸੀ
ਤੇਰਾਂ ਮੇਰਾ ਲਗਦਾ ਮੈਨੂੰ ਬਾਹਲ਼ਾ ਔਖਾ ਹੋਣਾ ਮੈਲ਼ ਸੀ
ਕੀ ਪਤਾ ਇਦਾਂ ਹੀ ਅਲੱਗ ਹੋਣਾ ਲਿਖਿਆ ਸੀ ਹਥਾਂ ਦੀਆਂ ਲਕੀਰਾਂ ਵਿਚ
ਕੋਈ ਜ਼ੋਰ ਨਹੀਂ ਰਿਹਾ ਤਾਹੀਂ ਇਸ਼ਕ ਜੂਆ ਤੇ ਪੀਰਾਂ ਵਿੱਚ
ਦਿਲ ਦੀ ਧੜਕਣ ਵਿ ਹੁਣ ਸ਼ਾਂਤ ਆ ਮੇਰੀ
ਤੇ ਸੁਣਾਈ ਨਹੀਂ ਦਿੰਦਾ ਕੋਈ ਸੋਰ
ਕਿਨੂੰ ਮਿਲਾਉਣਾ ਤੇ ਕਿਨੂੰ ਅਲੱਗ ਕਰਨਾ ਏਹ ਤਾਂ
ਰੱਬ ਦੀ ਮਰਜ਼ੀ ਆ ਤੇ ਰੱਬ ਦੀ ਮਰਜ਼ੀ ਅਗੇ ਕਿਦਾਂ ਜ਼ੋਰ
ਤੂੰ ਏਹ ਨਾ ਸੋਚੀਂ ਕਿ ਤੈਨੂੰ ਮੈਂ ਯਾਦ ਕਰਾਂਗਾ
ਤੂੰ ਏਹ ਨਾ ਸੋਚੀਂ ਕਿ ਤੇਰੇ ਲਈ ਰੱਬ ਅਗੇ ਫਰਿਆਦ ਕਰਾਂਗਾ
ਮੈਂ ਪਹਿਲਾਂ ਹੀ ਜਲਾਂ ਦਏ ਖ਼ਤ ਸਾਰੇ ਤੇਰੇ
ਬੱਸ ਹੁਣ ਕੁਝ ਤੇਰੀ ਫੋਟੂਆਂ ਹੀ ਪਈ ਆ ਮੈਂ ਬੇਸ਼ਰਮ ਬਣ ਓਹਣਾ ਨਾਲ ਹੀ ਬਾਤ ਕਰਾਂਗਾ
ਮੈਂ ਦਿਮਾਗ ਨੂੰ ਸਮਝਾਉਣ ਦੀ ਵੀ ਕੋਸ਼ਿਸ਼ ਕੀਤੀ
ਪਰ ਕੀ ਕਰਿਏ ਜੇ ਇਸ਼ਕ ਦੀ ਟੁਟੀ ਹੋਵੇ ਡੋਰ
ਕਿਨੂੰ ਮਿਲਾਉਣਾ ਤੇ ਕਿਨੂੰ ਅਲੱਗ ਕਰਨਾ ਏਹ ਤਾਂ
ਰੱਬ ਦੀ ਮਰਜ਼ੀ ਆ ਤੇ ਰੱਬ ਦੀ ਮਰਜ਼ੀ ਅਗੇ ਕਿਦਾਂ ਜ਼ੋਰ
—ਗੁਰੂ ਗਾਬਾ 🌷