Tenu kiwe bhulawa ‘maa’ mein tere karke aa,,
Sab rishte jhuthe ne ek sacha rishta Tera ‘maa’,,
Ajjkal har riste ch wadh gya swarth,,
Ikk tera rista nirswarth meri ‘maa’…❤️
ਤੈਨੂੰ ਕਿਵੇਂ ਭੁਲਾਵਾਂ ‘ਮਾਂ’ ਮੈਂ ਤੇਰੇ ਕਰਕੇ ਹਾਂ„
ਸੱਭ ਰਿਸ਼ਤੇ ਝੂਠੇ ਨੇ ਇਕ ਸੱਚਾ ਰਿਸ਼ਤਾ ਤੇਰਾ ‘ਮਾਂ’„
ਅੱਜਕਲ੍ਹ ਹਰ ਰਿਸ਼ਤੇ ‘ਚ ਵੜ ਗਿਆ ਸੁਆਰਥ„
ਇਕ ਤੇਰਾ ਰਿਸ਼ਤਾ ਨਿਰਸੁਆਰਥ ਮੇਰੀ ‘ਮਾਂ’..❤️
ਪਤਾ ਨਹੀਂ ਕਿਉਂ post ਤੇ comment like ਹੁੰਦੇ।।
ਮੰਨਿਆ ਕਿ ਲਫ਼ਜ਼ ਕੁੱਝ wrong ਤੇ ਕੁੱਝ right ਹੁੰਦੇ।।
ਮਤਲਬਖੋਰ ਬਣੀ ਏ ਯਾਰੋ ਇਹ ਕੁੱਲ ਦੁਨੀਆਂ,,
ਸਮਾਂ ਵਿਚਾਰਕੇ ਨੇ ਬੜੇ ਲੋਕੀ ਵੇਖੇ side ਹੁੰਦੇ।।
ਸਮੇਂ ਸਿਰ ਨਾ ਕਿਸੇ ਨੂੰ ਏਥੇ ਕਦੇ ਮਿਲੇ ਰੋਟੀ,,
ਪੈਸੇ ਵਿੱਚ ਨੇ ਕਈ ਤਾਂ ਜਮ੍ਹਾਂ ਹੀ ਟਾਇਟ ਹੁੰਦੇ।।
“ਹਰਸ” ਛੁਪਾ ਲੈ,ਭਾਵੇ ਰੱਖ ਲੱਖ ਪਰਦੇ,,
ਹੱਥ ਜੇਬ ਨੂੰ ਪਾਉਣ ਵਾਲੇ ਪੁੱਤ ਨਲਾਇਕ ਹੁੰਦੇ।।
“ਹਰਸ” ਚੇਹਰੇ ਤੋਂ ਪਰਖ ਨਾ ਦਿਲਾਂ ਦੀ ਰੌਸ਼ਨੀ,,
ਬਿਨ੍ਹਾਂ ਡੋਰ ਤੋਂ ਨਾ ਕੰਟਰੋਲ,ਹਵਾ ਚ’ਕਾਇਟ ਹੁੰਦੇ।।