Skip to content

Aadat jahi ho gayi e || punjabi sad shayari || true shayari || heart broken

pathar lok || punjabi shayari || true shayari

Es pathrr lokan di duniya vich
Pathrr dilan naal mulakat di hun aadat jahi ho gayi e..!!
Bedard lok rula k chale jande ne har roj
Ehna hnjuyan de sath di hun aadat jahi ho gayi e..!!
Mooh te apna apna kehn Vale praya kr jande ne
Ehna jhutheyan di aadat di hun aadat jahi ho gayi e..!!
Pyar sache de rishte nu mtlbi kr ditta jagg ne
Ishq ch hon vali jhuthi ibadat di hun aadat jahi ho gayi e..!!
Dilon pyar da dawa kr dhokha de jande ne..
Kakhan vang rulan di hun aadat jahi ho gayi e..!!
Vishvaas de naam te sab lutt lendi e duniya..
Lutereyan ch jhulan di hun aadat jahi ho gayi e..!!
Mile gmaa te khud hi mallam lagaai jande aa
Fatt dil de sioon di hun aadat jahi ho gayi e..!!
Duniya de sahmne hass hass k dikhauna te andro ikalleya Mar Mar k rona..
Bs Eda hun jioon di aadat jahi ho gayi e..!!

ਇਸ ਪੱਥਰ ਲੋਕਾਂ ਦੀ ਦੁਨੀਆਂ ਵਿੱਚ
ਪੱਥਰ ਲੋਕਾਂ ਨਾਲ ਮੁਲਾਕਾਤ ਦੀ ਹੁਣ ਆਦਤ ਜਿਹੀ ਹੋ ਗਈ ਏ..!!
ਬੇਦਰਦ ਲੋਕ ਰੁਲਾ ਕੇ ਚਲੇ ਜਾਂਦੇ ਨੇ ਹਰ ਰੋਜ਼
ਇਹਨਾਂ ਹੰਝੂਆਂ ਦੇ ਸਾਥ ਦੀ ਹੁਣ ਆਦਤ ਜਹੀ ਹੋ ਗਈ ਏ..!!
ਮੂੰਹ ਤੇ ਆਪਣਾ ਆਪਣਾ ਕਹਿਣ ਵਾਲੇ ਪਰਾਇਆ ਕਰ ਜਾਂਦੇ ਨੇ
ਇਹਨਾਂ ਝੂਠਿਆਂ ਦੀ ਆਦਤ ਦੀ ਹੁਣ ਆਦਤ ਜਹੀ ਹੋ ਗਈ ਏ..!!
ਪਿਆਰ ਸੱਚੇ ਦੇ ਰਿਸ਼ਤੇ ਨੂੰ ਮਤਲਬੀ ਕਰ ਦਿੱਤਾ ਏ ਜੱਗ ਨੇ
ਇਸ਼ਕ ‘ਚ ਹੋਣ ਵਾਲੀ ਝੂਠੀ ਇਬਾਦਤ ਦੀ ਹੁਣ ਆਦਤ ਜਹੀ ਹੋ ਗਈ ਏ..!!
ਦਿਲੋਂ ਪਿਆਰ ਦਾ ਦਾਅਵਾ ਕਰ ਧੋਖਾ ਦੇ ਜਾਂਦੇ ਨੇ
ਕੱਖਾਂ ਵਾਂਗ ਰੁਲਣ ਦੀ ਹੁਣ ਆਦਤ ਜਹੀ ਹੋ ਗਈ ਏ..!!
ਵਿਸ਼ਵਾਸ ਦੇ ਨਾਮ ਤੇ ਸਭ ਲੁੱਟ ਲੈਂਦੀ ਏ ਦੁਨੀਆਂ
ਲੁਟੇਰਿਆਂ ‘ਚ ਝੂਲਣ ਦੀ ਹੁਣ ਆਦਤ ਜਹੀ ਹੋ ਗਈ ਏ..!!
ਮਿਲੇ ਗਮਾਂ ‘ਤੇ ਖੁਦ ਹੀ ਮੱਲਮ ਲਗਾਈ ਜਾਂਦੇ ਆਂ
ਫੱਟ ਦਿਲ ਦੇ ਸਿਊਣ ਦੀ ਆਦਤ ਜਹੀ ਹੋ ਗਈ ਏ..!!
ਦੁਨੀਆਂ ਦੇ ਸਾਹਮਣੇ ਹੱਸ ਹੱਸ ਕੇ ਦਿਖਾਉਣਾ ਤੇ ਅੰਦਰੋਂ ਇਕੱਲਿਆਂ ਮਰ ਮਰ ਕੇ ਰੋਣਾ
ਬਸ ਏਦਾਂ ਹੁਣ ਜਿਊਣ ਦੀ ਆਦਤ ਜਹੀ ਹੋ ਗਈ ਏ..!!

Title: Aadat jahi ho gayi e || punjabi sad shayari || true shayari || heart broken

Best Punjabi - Hindi Love Poems, Sad Poems, Shayari and English Status


Chehre te haasa || 2 lines punjabi status

chehre te haasa dil vich chor e
gal taa koi hor e

ਚਿਹਰੇ ਤੇ ਹਾਸਾ ਦਿਲ ਵਿੱਚ ਚੋਰ ਏ
ਗੱਲ ਤਾਂ ਕੋਈ ਹੋਰ ਏ

Title: Chehre te haasa || 2 lines punjabi status


Menu badleya dekh pachtawi na 🙏 || sad but true lines || poetry

Tenu mohobbat meri diyan samjha na
Evein daag kojha koi lawi na
Hun nafrat je ho gayi tere naal
Menu badleya dekh pachtawi na..!!
Menu pathar dil tu keh chaddeya
Hun bolan ton piche ho jawi na
Dil sach much pathar ho gaya je
Menu badleya dekh pachtawi na..!!
Tenu lagge menu koi farak nahi
Hun befikri dekh ghabrawi na
Je farak pauna vi mein shad ditta
Menu badleya dekh pachtawi na..!!
Tenu bahute chubde bol mere
Hun bolan nu dil te lawi na
Mein shant ho Jana kaali raat vang
Menu badleya dekh pachtawi na..!!

ਤੈਨੂੰ ਮੋਹੁੱਬਤ ਮੇਰੀ ਦੀਆਂ ਸਮਝਾਂ ਨਾ
ਐਵੇਂ ਦਾਗ ਕੋਝਾ ਕੋਈ ਲਾਵੀਂ ਨਾ
ਹੁਣ ਨਫ਼ਰਤ ਜੇ ਹੋ ਗਈ ਤੇਰੇ ਨਾਲ
ਮੈਨੂੰ ਬਦਲਿਆ ਦੇਖ ਪਛਤਾਵੀਂ ਨਾ..!!
ਮੈਨੂੰ ਪੱਥਰ ਦਿਲ ਤੂੰ ਕਹਿ ਛੱਡਿਆ
ਹੁਣ ਬੋਲਾਂ ਤੋਂ ਪਿੱਛੇ ਹੋ ਜਾਵੀਂ ਨਾ
ਦਿਲ ਸੱਚ ਮੁੱਚ ਪੱਥਰ ਹੋ ਗਿਆ ਜੇ
ਮੈਨੂੰ ਬਦਲਿਆ ਦੇਖ ਪਛਤਾਵੀਂ ਨਾ..!!
ਤੈਨੂੰ ਲੱਗੇ ਮੈਨੂੰ ਕੋਈ ਫ਼ਰਕ ਨਹੀਂ
ਹੁਣ ਬੇਫ਼ਿਕਰੀ ਦੇਖ ਘਬਰਾਵੀਂ ਨਾ
ਜੇ ਫ਼ਰਕ ਪਾਉਣਾ ਵੀ ਮੈਂ ਛੱਡ ਦਿੱਤਾ
ਮੈਨੂੰ ਬਦਲਿਆ ਦੇਖ ਪਛਤਾਵੀਂ ਨਾ..!!
ਤੈਨੂੰ ਬਹੁਤੇ ਚੁੱਭਦੇ ਬੋਲ ਮੇਰੇ
ਹੁਣ ਬੋਲਾਂ ਨੂੰ ਦਿਲ ‘ਤੇ ਲਾਵੀਂ ਨਾ
ਮੈਂ ਸ਼ਾਂਤ ਹੋ ਜਾਣਾ ਕਾਲੀ ਰਾਤ ਵਾਂਗ
ਮੈਨੂੰ ਬਦਲਿਆ ਦੇਖ ਪਛਤਾਵੀਂ ਨਾ..!!

Title: Menu badleya dekh pachtawi na 🙏 || sad but true lines || poetry