Skip to content
Attitude Punjabi status || Sanu na sikhawi kise naal milan de salike
Pyar howe ja nafrat
Badi shiddat naal karde haan asi..!!
Sanu na sikhawi kise naal milan de salike
Pyar howe ja nafrat
Badi shiddat naal karde haan asi..!!

Title: Ghaint status || attitude Punjabi status

Best Punjabi - Hindi Love Poems, Sad Poems, Shayari and English Status


Sanu jion da dhang sikhlaya ❤️ || sacha pyar shayari || Punjabi poetry

Sanu jion da dhang sikhlaya
Pyar ikk tere ne..!!
Sada duniyan ton sath e shudaya
Pyar ikk tere ne..!!
Masat rehne da rog sanu laya
Pyar ikk tere ne..!!
Sanu kandeyan ton fullan te bithaya
Pyar ikk tere ne..!!
Sadi rooh de vich dera pakka laya
Pyar ikk tere ne..!!
Sanu yaar vich rabb dikhlaya
Pyar ikk tere ne..!!

ਸਾਨੂੰ ਜਿਉਣ ਦਾ ਢੰਗ ਸਿਖਲਾਇਆ
ਪਿਆਰ ਇੱਕ ਤੇਰੇ ਨੇ..!!
ਸਾਡਾ ਦੁਨੀਆਂ ਤੋਂ ਸਾਥ ਏ ਛੁਡਾਇਆ
ਪਿਆਰ ਇੱਕ ਤੇਰੇ ਨੇ..!!
ਮਸਤ ਰਹਿਣੈ ਦਾ ਰੋਗ ਸਾਨੂੰ ਲਾਇਆ
ਪਿਆਰ ਇੱਕ ਤੇਰੇ ਨੇ..!!
ਸਾਨੂੰ ਕੰਡਿਆਂ ਤੋਂ ਫੁੱਲਾਂ ‘ਤੇ ਬਿਠਾਇਆ
ਪਿਆਰ ਇੱਕ ਤੇਰੇ ਨੇ..!!
ਸਾਡੀ ਰੂਹ ਦੇ ਵਿੱਚ ਡੇਰਾ ਪੱਕਾ ਲਾਇਆ
ਪਿਆਰ ਇੱਕ ਤੇਰੇ ਨੇ..!!
ਸਾਨੂੰ ਯਾਰ ਵਿੱਚ ਰੱਬ ਦਿਖਲਾਇਆ
ਪਿਆਰ ਇੱਕ ਤੇਰੇ ਨੇ..!!

Title: Sanu jion da dhang sikhlaya ❤️ || sacha pyar shayari || Punjabi poetry


Jinne pasina dol ke paleya || kisan ekta zindabaad || punjabi kavita

ਪਸੀਨਾ ਡੋਲ੍ਹ ਕੇ ਜਿੰਨੇ ਪਾਲਿਆ ਸੰਸਾਰ ਨੂੰ
ਹੱਡ ਖੋਰ ਕੇ ਨਿਖਾਰਿਆ ਬਹਾਰ ਨੂੰ
ਦੇਣਾ ਦੇਹ ਨੀ ਹੋਣਾ ਤੈਥੋਂ ਬੈਂਕਾਂ ਦੇ ਕਾਗਜ਼ਾ ਨਾਲ ਵੀ
ਤੇ ਫਿਰੇ ਹੱਕਾਂ ਤੇ ਹੱਥ ਫੇਰਨ ਨੂੰ

ਕੁਮੱਤ ਦੇ ਹੱਥਾਂ ਵਿੱਚ ਹੋਵੇ ਜੇ ਡੋਰ
ਉਮੀਦ ਕਿਵੇਂ ਕਰੇ ਕੋਈ ਸਿਖਰ ਤੇ ਗੁੱਡੀ ਦੀ
ਮਨ ਦੇ ਬੋਲਾਂ ਵਿੱਚ ਕੂਟਨੀਤੀ ਤੇਰੀ
ਅੱਜ ਦੇ ਨੌਜ਼ਵਾਨ ਅੱਗੇ
ਬਹੁਤਾ ਚਿਰ ਨੀ ਟਿਕਦੀ
ਸੁੱਤੇ ਸੀ ਲੋਕ ਪਹਿਲਾਂ, ਜੁਲਮ ਕਮਾ ਲਿਆ
ਅੱਜ ਜਾਗਿਆਂ ਤੇ ਕਿਵੇਂ ਜੁਲਮ ਢਾਵੇਗਾ
ਇਤਿਹਾਸ ਦਾ ਨਵਾਂ ਪੰਨਾ ਲਿਖਣ ਲਈ
ਫਿਰ ਆਜ਼ਾਦੀ ਦਾ ਝੰਡਾ ਦਿੱਲੀ ਲਹਿਰਾਵੇਗਾ

ਕੁਰਸੀ, ਪੈਸਾ ਤੇ ਹੰਕਾਰ
ਕਦ ਤੱਕ ਟਿਕਣਗੇ
ਸੱਚ ਦੇ ਸੂਰਜ਼ ਆਖਿਰ ਨੂੰ ਚੜਣਗੇ
ਗੱਲ ਲਿਖ ਕੇ ਨੋਟ ਕਰ ਲੋ ਮੇਰੀ
ਸਰਕਾਰਾਂ ਨੂੰ ਹਿਸਾਬ ਚੁਕਾਉਣਾ ਪਉਗਾ
ਕਿਰਸਾਨ ਦੇ ਪੈਰ ਹੈਠਾਂ ਇਕ ਦਿਨ
ਸਿਰ ਝੁਕਾਉਣਾ ਪਉਗਾ

Title: Jinne pasina dol ke paleya || kisan ekta zindabaad || punjabi kavita