Shayari | Latest Shayari on Hindi, Punjabi and English
Je nahi nibhdi kise naal akha || sad shayari
ਜੇ ਨਹੀ ਨਿਭਦੀ ਕਿਸੇ ਨਾਲ ਅੱਖਾਂ ਚਾਰ ਨਾ ਕਰਿਉ
ਜੇ ਕਰੋ ਤਾਂ ਕਰੋ ਸੱਚਾ ਐਵੇ ਵਿਖਾਵੇ ਦਾ ਪਿਆਰ ਨਾ ਕਰਿਉ
ਇੱਕੋ ਯਾਰ ਹੁੰਦਾ ਏ ਰੱਬ ਵਰਗਾ
ਥਾਂ ਥਾਂ ਤੇ ਇਹ ਵਪਾਰ ਨਾ ਕਰਿਉ
ਇੱਕ ਵਾਰ ਹੈ ਮਿਲਦੀ ਜਿੰਦਗੀ ਪਿਆਰ ਵੀ ਇੱਕ ਵਾਰ ਹੀ ਹੁੰਦਾ ਏ
ਸੋਹਣੀਆਂ ਸ਼ਕਲਾ ਵੇਖ ਹਰ ਇੱਕ ਨੂੰ ਇਜਹਾਰ ਨਾ ਕਰਿਉ
ਭਾਈ ਰੂਪੇ ਵਾਲਿਆ ਜੇ ਲਾਈ ਏ ਤੇ ਤੋੜ ਨਿਭਾਈ
ਨਹੀ ਤਾਂ ਗੁਰਲਾਲ ਕਿਸੇ ਨੂੰ ਐਵੇਂ ਇਸ਼ਕ ਬਿਮਾਰ ਨਾ ਕਰਿਉ