Skip to content

hanju

Hanju status shayari, athru, naina de pani status, sar akhiyaan da status, punjabi shayari

asin hun tere kuchh || Punjabi Heart broken shayari

Akhan vich hanju v nahi te dilon asin khush v nahi
kahda hak jamaiye ve sajjna asin hun tere kuchh nahi

ਅੱਖਾਂ ਵਿੱਚ ਹੰਜੂ ਵੀ ਨਹੀ ਤੇ ਦਿਲੋ ਅਸੀ ਖੁਸ਼ ਵੀ ਨਹੀ
ਕਾਹਦਾ ਹੱਕ ਜਮਾਈਏ ਵੇ ਸੱਜਣਾ ਅਸੀ ਹੁਣ ਤੇਰੇ ਕੁਛ ਵੀ ਨਹੀ

TU HASDA REH SAJJNA || 2 LINES PUNJABI SAD STATUS

Asin hanju pee k guzaara kar laina
tu hasda reh sajjna

ਅਸੀਂ ਹੰਝੂ ਪੀ ਕੇ ਗੁਜ਼ਾਰਾ ਕਰ ਲੈਣਾ
ਤੂੰ ਹੱਸਦਾ ਰਹਿ ਸੱਜਣਾ

meri kami da v sajjna tainu ehsaas howe by Dukhi hirda

meri kami da v sajjna tainu ehsaas howe
jadon me tere muhre aawa taan agge meri laash howe

ਮੇਰੀ ਕਮੀਂ ਦਾ ਵੀ ਸਜਣਾ ਤੈਨੂੰ ਅਹਿਸਾਸ ਹੋਵੇ
ਜਦੋਂ ਮੈਂ ਤੇਰੇ ਮੁਹਰੇ ਆਵਾਂ ਤਾਂ ਅੱਗੇ ਮੇਰੀ ਲਾਸ਼
ਹੋਵੇ 😥

Na farak tainu mere ron naal || Very sad and love punjabi shayari

Na farak tainu mere ron naal .. na farak tainu mere haun naal ..
bas farak painda ae shiva nu .. auh farak aa tainu khaun naal

💕💕ਨਾ ਫ਼ਰਕ ਤੈਨੂੰ ਮੇਰੇ ਰੋਣ ਨਾਲ😔 ….ਨਾ ਫ਼ਰਕ ਤੇੈਨੂੰ ਮੇਰੇ ਹੋਣ ਨਾਲ.😭….
ਬਸ ਫ਼ਰਕ ਪੈਂਦਾ ਐ Shiva ਨੂੰ ਔਹ ਫ਼ਰਕ ਆ ਤੈਨੂੰ ਖੋਣ ਨਾਲ🤔🤔
(chadna Ta unjh Teri marzi aa… yaari tutne di wajah koi khaas te nhi) 💕💕💕💖

Tutte dil da ki kariye || Sad punjabi shayari

Tutte dil da ki kariye
rukdi nabaz da ki kariye
teriyaan gallan teriyaan yaadan da ki kariye
ajh puchh hi lawan sach rahi c
ehna hanjuaan da ki kariye

ਟੁਟੇ ਦਿਲ ਦਾ ਕੀ ਕਰੀਏ,
ਰੁਕਦੀ ਨਬਜ਼ ਦਾ ਕੀ ਕਰੀਏ,
ਤੇਰੀਆਂ ਗੱਲਾਂ ਤੇਰੀਆਂ ਯਾਦਾਂ ਦਾ ਕੀ ਕਰੀਏ
ਅੱਜ ਪੁਛ ਹੀ ਲਵਾਂ ਸੋਚ ਰਹੀ ਸੀ
ਇਹਨਾਂ ਹੂੰਝਆਂ ਦਾ ਕੀ ਕਰੀਏ।।
ਰੀਤੀਕਾ

Vichode de raste || punjabi shayari || sad status || true lines about love

mohobbati khayalat || true lines || sad shayari 

Tur pya sajjna tu vichode de raste nu
Aukha Na kar lawi dekhi kite jiona
Le k yada de silsile ro Na dewi
Sanu pta eh tetho seh nahio hona
Tu door janda janda khud mere kol aawenga
Jado bechain jehe nain tenu sataunge
Mohobbti khyalat te dundhe jazbat mere
Tenu mere kol dekhi le k aunge..!!

Door ho k Na sochi bhulna saukha e
Tenu chain nhio ona gll eh sach e
Saahan di jagah naam mera le hou
Jad Haddan vich gya eh pyar rach e
Reh tetho v nhi hona eh pta e sanu
Sunniya rattan de hanere jad rawaunge
Mohobbti khyalat te dundhe jazbat mere
Tenu mere kol dekhi le k aunge..!!

ਤੁਰ ਪਿਆ ਸੱਜਣਾ ਤੂੰ ਵਿਛੋੜੇ ਦੇ ਰਸਤੇ ‘ਤੇ
ਔਖਾ ਨਾ ਕਰ ਲਵੀਂ ਦੇਖੀ ਕਿਤੇ ਜਿਓਣਾ..!!
ਲੈ ਕੇ ਯਾਦਾਂ ਦੇ ਸਿਲਸਿਲੇ ਰੋ ਨਾ ਦੇਵੀ
ਸਾਨੂੰ ਪਤਾ ਇਹ ਤੈਥੋਂ ਸਹਿ ਨਹੀਂਓ ਹੋਣਾ..!!
ਤੂੰ ਦੂਰ ਜਾਂਦਾ ਜਾਂਦਾ ਖੁਦ ਮੇਰੇ ਕੋਲ ਆਵੇਂਗਾ
ਜਦੋਂ ਬੇਚੈਨ ਜਿਹੇ ਨੈਣ ਤੈਨੂੰ ਸਤਾਉਣਗੇ..!!
ਮੋਹੁੱਬਤੀ ਖਿਆਲਾਤ ਤੇ ਡੂੰਘੇ ਜਜ਼ਬਾਤ ਮੇਰੇ
ਤੈਨੂੰ ਮੇਰੇ ਕੋਲ ਦੇਖੀਂ ਲੈ ਕੇ ਆਉਣਗੇ..!!

ਦੂਰ ਹੋ ਕੇ ਨਾ ਸੋਚੀਂ ਕੇ ਭੁਲਣਾ ਸੌਖਾ ਏ
ਤੈਨੂੰ ਚੈਨ ਨਹੀਂਓ ਆਉਣਾ ਗੱਲ ਇਹ ਸੱਚ ਏ..!!
ਸਾਹਾਂ ਦੀ ਜਗਾਹ ਨਾਮ ਮੇਰਾ ਲੈ ਹੋਉ
ਜੱਦ ਹੱਡਾਂ ਵਿੱਚ ਗਿਆ ਪਿਆਰ ਇਹ ਰਚ ਏ..!!
ਰਹਿ ਤੈਥੋਂ ਵੀ ਨਹੀਂ ਹੋਣਾ ਇਹ ਪਤਾ ਏ ਸਾਨੂੰ
ਸੁੰਨੀਆਂ ਰਾਤਾਂ ਦੇ ਹਨੇਰੇ ਜੱਦ ਰਵਾਉਣਗੇ..!!
ਮੋਹੁੱਬਤੀ ਖਿਆਲਾਤ ਤੇ ਡੂੰਘੇ ਜਜ਼ਬਾਤ ਮੇਰੇ
ਤੈਨੂੰ ਮੇਰੇ ਕੋਲ ਦੇਖੀਂ ਲੈ ਕੇ ਆਉਣਗੇ..!!