Jhuth
* ਮਹੁੱਬਤ ਦੇ ਜਨਾਜ਼ੇ * || mohobbat de janaje || punjabi shayari
ਮਹੁੱਬਤ ਦੇ ਉਠਦੇ ਨੇ ਜਨਾਜ਼ੇ
ਅੱਜ ਕੱਲ ਕੰਧਿਆ ਤੇ
ਵਫਾ ਦੀ ਉਮੀਦ ਭਰੋਸਾ ਕਾਤੋਂ ਕਰਦੇ ਨੇ
ਲੋਕ ਅੱਜ ਕੱਲ ਬੰਦਿਆਂ ਤੇ
ਮੈਂ ਗਲ਼ ਗਲ਼ ਤੇ ਸੁਣੀਂ ਏ
ਮੁਹੋਂ ਗਲ਼ ਵਫ਼ਾਦਾਰੀ ਦੀ
ਝੂਠਿਆਂ ਸੋਹਾਂ ਖਾ ਦਗ਼ਾ ਦੇਂਦੇ ਨੇ
ਲੋਕ ਮਹੁੱਬਤ ਯਾਰੀ ਦੀ
ਵਫਾ ਵਫਾ ਕਰਦੇ ਨੇ
ਲੋਕ ਏਥੇ ਸਾਰੇ ਗ਼ਦਾਰ ਨੇ
ਨੋਟਾਂ ਤੋਂ ਆ ਰਿਸ਼ਤੇ
ਨੋਟਾਂ ਨੂੰ ਵੇਖ ਹੁੰਦੇ ਏਥੇ ਪਿਆਰ ਨੇ
ਮੈਂ ਪੜ੍ਹਣੀਆਂ ਸਿਖਿਆ ਨਜ਼ਰਾਂ ਤੇ ਚੇਹਰੇ
ਮੈਨੂੰ ਫੇਰ ਵੀ ਚਲਾਕੀ ਸਮਝ ਨਾ ਆਏ
ਲੋਕਾਂ ਨੂੰ ਬੱਸ ਵੇਹਮ ਏਹ ਹੈ
ਕੀ ਮੈਨੂੰ ਕੁਝ ਸਮਝ ਨਾ ਆਏ
Tu sach kiha c || Punjabi status
Tu sach keha c har ik bol
Mera jhuth c har ik bol
Tu vaade sache kite
Mein tere lyi kuj kar na sakeya
Tu bewafai kiti nhi
Te mein bewafa ho Na sakeya❣️
ਤੂੰ ਸੱਚ ਕਿਹਾ ਸੀ ਹਰ ਇੱਕ ਬੋਲ
ਮੇਰਾ ਝੂਠ ਸੀ ਹਰ ਇੱਕ ਬੋਲ
ਤੂੰ ਵਾਦੇ ਸੱਚੇ ਕੀਤੇ
ਮੈਂ ਤੇਰੇ ਲਈ ਕੁਝ ਕਰ ਨਾ ਸਕਿਆ
ਤੂੰ ਬੇਵਫਾਈ ਕੀਤੀ ਨਹੀਂ
ਤੇ ਮੈਂ ਬੇਵਫਾ ਹੋ ਨਾ ਸਕਿਆ❣️
Ajj da pyar || sad but true lines || Punjabi status
Mnu ki pta c ke sare mtlb layi e yaari launde a
Jihnu pehla putt-putt krde a bad ch ohna nu hi butt bnaunde a
Lakh lahnta a ehna te ke eh kise hor nu kidda apni ungla te nachaunde aa👎
ਮੈਨੂੰ ਕੀ ਪਤਾ ਸੀ ਕਿ ਸਾਰੇ ਮਤਲਬ ਲਈ ਯਾਰੀ ਲਾਉਂਦੇ ਆ
ਜਿਹਨੂੰ ਪਹਿਲਾਂ ਪੁੱਤ ਪੁੱਤ ਕਰਦੇ ਆ ਬਾਅਦ ‘ਚ ਓਹਨਾ ਨੂੰ ਹੀ ਬੁੱਤ ਬਣਾਉਂਦੇ ਆ
ਲੱਖ ਲਾਹਨਤਾਂ ਏ ਇਹਨਾਂ ‘ਤੇ ਕਿ ਇਹ ਕਿਸੇ ਹੋਰ ਨੂੰ ਕਿੱਦਾਂ ਆਪਣੀ ਉਂਗਲਾਂ ‘ਤੇ ਨਚਾਉਂਦੇ ਆ👎
Sohaan khaan vala c tu || sad Punjabi status
Kyi vaar aayeyan pind tere mein
Te tenu mera zara vi khayal nhi
Vadh sohaa khaan valeya ch c tu
Te menu shad de hoye tenu sohaa da zra vi aayeya lihaaz nhi
Kade maada nhi chaheya c tera
Tenu vadh chahun ton bgair
Rabb to kuj nhi mangeya c kade mein
Tenu paun ton bgair
Hun chit karda e mein teri
Har ikk tasveer nu jala deya
Jis gabe nu hoyia c ishq tere ton
Us gabe nu maar deya
Mithe bola nu bol maar gya
Bahla siyana c tu
Bahla jhuth tu boleya
Vadh sohaan Khan valeya ch c tu💔
ਕਈ ਵਾਰ ਆਇਆਂ ਪਿੰਡ ਤੇਰੇ ਮੈਂ
ਤੇ ਤੈਨੂੰ ਮੇਰਾ ਜ਼ਰਾ ਵੀ ਖ਼ਿਆਲ ਨਹੀਂ
ਵੱਧ ਸੋਹਾਂ ਖਾਣ ਵਾਲਿਆਂ ‘ਚ ਸੀ ਤੂੰ
ਤੇ ਮੈਨੂੰ ਛੱਡਦੇ ਹੋਏ ਤੈਨੂੰ ਸੋਹਾਂ ਦਾ ਜ਼ਰਾ ਵੀ ਆਇਆ ਲਿਹਾਜ਼ ਨਹੀਂ
ਕਦੇ ਮਾਡ਼ਾ ਨਹੀਂ ਚਾਹਿਆ ਸੀ ਤੇਰਾ
ਤੈਨੂੰ ਵੱਧ ਚਾਹੁਣ ਤੋਂ ਬਗੈਰ
ਰੱਬ ਤੋਂ ਕੁਝ ਨਹੀਂ ਮੰਗਿਆ ਸੀ ਕਦੇ ਮੈਂ
ਤੈਨੂੰ ਪਾਉਣ ਤੋਂ ਬਗੈਰ
ਹੁਣ ਚਿਤ ਕਰਦਾ ਏ ਮੈਂ ਤੇਰੀ
ਹਰ ਇੱਕ ਤਸਵੀਰ ਨੂੰ ਜਲਾ ਦਿਆਂ
ਜਿਸ ਗਾਬੇ ਨੂੰ ਹੋਇਆ ਸੀ ਇਸ਼ਕ ਤੇਰੇ ਤੋਂ
ਓਸ ਗਾਬੇ ਨੂੰ ਮਾਰ ਦਿਆਂ
ਮਿੱਠੇ ਬੋਲਾਂ ਨੂੰ ਬੋਲ ਮਾਰ ਗਿਆ
ਬਾਹਲਾ ਸਿਆਣਾਂ ਸੀ ਤੂੰ
ਬਾਹਲਾ ਝੁਠ ਤੂੰ ਬੋਲਿਆ
ਵੱਧ ਸੋਹਾਂ ਖਾਣ ਵਾਲਿਆਂ ‘ਚ ਸੀ ਤੂੰ💔
Chal challiye dila || Punjabi poetry || Punjabi status
Chal challiye dila us paar asi
Jithe labh sakiye sacha yaar asi
Jithe jhuth da pasara miteya howe
Labh sakiye pyar beshumar asi..!!
Jithe jharne hon mithe pani de
Jithe milap hon roohan de hani de
Jithe payiye khushiyan hazar asi
Chal challiye dila us paar asi..!!
Jithe mohobbtan vale full khilan
Jithe pyar naal bhije dil milan
Jithe sukun payiye har vaar asi
Chal challiye dila us paar asi..!!
Jithe sach ho ke na veham howe
Jithe nazuk dilan vich reham howe
Hun hor nahi karna intezaar asi
Chal challiye dila us paar asi..!!
ਚੱਲ ਚੱਲੀਏ ਵੇ ਦਿਲਾ ਉਸ ਪਾਰ ਅਸੀਂ
ਜਿੱਥੇ ਲੱਭ ਸਕੀਏ ਸੱਚਾ ਯਾਰ ਅਸੀਂ
ਜਿੱਥੇ ਝੂਠ ਦਾ ਪਸਾਰਾ ਮਿਟਿਆ ਹੋਵੇ
ਲੱਭ ਸਕੀਏ ਪਿਆਰ ਬੇਸ਼ੁਮਾਰ ਅਸੀਂ..!!
ਜਿੱਥੇ ਝਰਨੇ ਹੋਣ ਮਿੱਠੇ ਪਾਣੀ ਦੇ
ਜਿੱਥੇ ਮਿਲਾਪ ਹੋਣ ਰੂਹਾਂ ਦੇ ਹਾਣੀ ਦੇ
ਜਿੱਥੇ ਪਾਈਏ ਖੁਸ਼ੀਆਂ ਹਜ਼ਾਰ ਅਸੀਂ
ਚੱਲ ਚੱਲੀਏ ਦਿਲਾ ਉਸ ਪਾਰ ਅਸੀਂ..!!
ਜਿੱਥੇ ਮੋਹੁੱਬਤਾਂ ਵਾਲੇ ਫੁੱਲ ਖਿਲਣ
ਜਿੱਥੇ ਪਿਆਰ ਨਾਲ ਭਿੱਜੇ ਦਿਲ ਮਿਲਣ
ਜਿੱਥੇ ਸੁਕੂਨ ਪਾਈਏ ਹਰ ਵਾਰ ਅਸੀਂ
ਚੱਲ ਚੱਲੀਏ ਦਿਲਾ ਉਸ ਪਾਰ ਅਸੀਂ..!!
ਜਿੱਥੇ ਸੱਚ ਹੋ ਕੇ ਨਾ ਵਹਿਮ ਹੋਵੇ
ਜਿੱਥੇ ਨਾਜ਼ੁਕ ਦਿਲਾਂ ਵਿੱਚ ਰਹਿਮ ਹੋਵੇ
ਹੁਣ ਹੋਰ ਨਹੀਂ ਕਰਨਾ ਇੰਤਜ਼ਾਰ ਅਸੀਂ
ਚੱਲ ਚੱਲੀਏ ਦਿਲਾ ਉਸ ਪਾਰ ਅਸੀਂ..!!