Skip to content

Khuab

Khaab || Punjabi shayari || sad in love

Pta tu kade nhi auna
Taan vi raha tera raah takkda
Khaban vich mil jandi e
Jad din dhalda
Bhulleya nhi raah tere pind da
Bas kadma nu picha dhakda

ਪਤਾ ਤੂੰ ਕਦੇ ਨੀ ਆਉਣਾ
ਤਾਂ ਵੀ ਰਹਾਂ ਤੇਰਾ ਰਾਹ ਤੱਕਦਾ 
ਖ਼ਾਬਾਂ ਵਿੱਚ ਮਿੱਲ ਜਾਂਦੀ ਐ
ਜਦ ਦਿਨ ਢਲਦਾ
ਭੁੱਲਿਆਂ ਨੀ ਰਾਹ ਤੇਰੇ ਪਿੰਡ ਦਾ 
ਬੱਸ ਕਦਮਾਂ ਨੂੰ ਪਿਛਾਂਹ ਧੱਕਦਾ 

Oh ❤️ || love punjabi shayari

Hzaran marzan da ilaz hai oh
Meri chupi da jwab hai oh
Har roz dekha ajeha khwab hai oh
Dabbe ehsasan di awaz hai oh
Fer kive nhi khas hai oh❤️

ਹਜ਼ਾਰਾਂ ਮਰਜ਼ਾਂ ਦਾ ਇੱਕ ਇਲਾਜ ਹੈ ਉਹ
ਮੇਰੀ ਚੁੱਪੀ ਦਾ ਜਵਾਬ ਹੈ ਉਹ
ਹਰ ਰੋਜ਼ ਦੇਖਾਂ ਅਜਿਹਾ ਖ਼ਾਬ ਹੈ ਉਹ
ਦੱਬੇ ਅਹਿਸਾਸਾਂ ਦੀ ਆਵਾਜ਼ ਹੈ ਉਹ
ਫਿਰ ਕਿਵੇਂ ਨਹੀਂ ਖ਼ਾਸ ਹੈ ਉਹ❤️

Ik din || sad but true || Punjabi status

Ik din honi kadar tenu vi
Milan lyi honi besabri tenu vi
Tenu vi Khuab mere aunge
Mere jaan ton baad mohobbat beshumar honi fer tenu vi
Tenu vi pta chalna
Kise di bekadri bare
Jado jaange khuab siweya vall tere
Fer tha samj auni kise hor di tenu vi
Rabb tenu vi Wang mere kar dewe
Jo Howe kareeb tere dil de
Rabb ohnu adhoora khuab kar dewe…

ਇੱਕ ਦਿਨ ਹੋਣੀ ਕਦਰ ਤੈਨੂੰ ਵੀ
ਮਿਲ਼ਨ ਲਈ ਹੋਣੀ ਬੇਸਬਰੀ ਤੈਨੂੰ ਵੀ
ਤੈਨੂੰ ਵੀ ਖ਼ੁਆਬ ਮੇਰੇ ਆਉਣਗੇ
ਮੇਰੇ ਜਾਣ ਤੋਂ ਬਾਅਦ ਮਹੁੱਬਤ ਬੇਸ਼ੁਮਾਰ ਹੋਣੀ ਫੇਰ ਤੈਨੂੰ ਵੀ
ਤੈਨੂੰ ਵੀ ਪਤਾ ਚੱਲਣਾ 
ਕਿਸੇ ਦੀ ਬੇਕਦਰੀ ਬਾਰੇ
ਜਦੋਂ ਜਾਣਗੇ ਖ਼ੁਆਬ ਸਿਵਿਆਂ ਵੱਲ ਤੇਰੇ
ਫੇਰ ਥਾਂ ਸਮਝ ਆਉਣੀ ਕਿਸੇ ਹੋਰ ਦੀ ਤੈਨੂੰ ਵੀ
ਰੱਬ ਤੈਨੂੰ ਵੀ ਵਾਂਗ ਮੇਰੇ ਕਰ ਦੇਵੇ
ਜੋ ਹੋਵੇ ਕ਼ਰੀਬ ਤੇਰੇ ਦਿਲ ਦੇ
ਰੱਬ ਓਹਨੂੰ ਅਧੂਰਾ ਖ਼ੁਆਬ ਕਰ ਦੇਵੇ

Move on || Punjabi sad shayari || broken status

ਕਿ ਮੂਵ ਓਨ ਹੋਗੀ ਚੱਲ ਵਧਾਈ ਹੋਵੇ
ਮੇਰੀ ਕਹੀ ਹੋਈ ਕੋਈ ਗੱਲ ਜ਼ਹਿਨ ਵਿੱਚ ਆਈ ਹੇਵੇ
ਮੈਨੂੰ ਦੱਸੀ ਜ਼ਰੂਰ ਜੇ ਸਾਹਾ ਵਿੱਚ ਦਰਾਹੀ  ਹੋਵੇ,
ਜਿਹੜਾ ਆਵ ਦੀਆਂ ਗੱਲਾਂ ਵਿੱਚ ਲਾਕੇ ਤੈਨੂੰ ਮੇਰੇ ਕੋਲੋ ਖੋਹ ਕੇ  ਲੈ ਗਿਆ
ਕੋਈ ਪਿਆਰ ਦਾ ਧੰਦਾ ਤਾ ਨਹੀਂ??
ਮੈਂ ਜਾਣਦਾ ਚੰਗੀ ਤਰਾਂ ਉਹ ਕੋਈ ਬੁਹਤਾ ਚੰਗਾ ਬੰਦਾ ਤਾਂ ਨਹੀਂ !
ਜਿਹੜੇ ਬੁਣੇ ਸੀ ਮੈਂ ਖੁਆਬ ਉਹ ਉਧੇੜ ਰਿਹਾ ਹੈ ਨਾ
ਅੱਜ-ਕੱਲ ਤੇਰੇ ਜਿਸਮ ਨਾਲ ਉਹ ਖੇਡ ਰਿਹਾ ਹੈ ਨਾ
ਕਿ ਅੱਜ-ਕੱਲ ਤੇਰੇ ਜਿਸਮ ਨਾਲ ਉਹ ਖੇਡ ਰਿਹਾ ਹੈ ਨਾ…
ਹਾਂ ਲਵ ਯੁ ਲਵ ਯੁ ਕਹਿੰਦਾ ਹੋਓ       
ਹਾਂ ਲਵ ਯੁ ਲਵ ਯੁ ਕਹਿੰਦਾ ਹੋਓ,     
ਪਰ ਫਿਕਰ ਮੇਰੇ ਵਾਂਗੂ ਤੇਰੇ ਨੈਣਾ ਵਿੱਚ ਰੋਂਦਾ ਹੈ ਕੇ ਨਹੀਂ
ਮੇਰੇ ਵਾਂਗੂ ਤੈਨੂੰ ਗਾਲਾਂ ਕੱਢ ਕੱਢ ਕੇ ਰੋਟੀ ਖਵਾਉਦਾ ਹੈ ਕਿ ਨਹੀਂ ?
ਮੈਂ ਸੁਣਿਆ ਕੇ ਗੇੜੇ ਵਿੱਚ ਹੋਟਲ ਦੇ ਬਹੁਤ ਲਵਾਉਂਦਾ ਏ ਤੇਰੇ ਪਰ ਮੇਰੇ ਵਾਂਗੂ ਕਦੇ ਗੁਰੂਘਰੇ ਗੇੜੇ ਲਵਾਉਦਾ ਹੈ ਕਿ ਨਹੀਂ ?
ਜਿਹੜੇ ਬੁਣੇ ਮੈਂ ਉਹ ਖੁਆਬ ਉਧੇੜ ਰਿਹਾ ਹੈ ਨਾ
ਅੱਜ-ਕੱਲ ਤੇਰੇ ਜਿਸਮ ਨਾਲ ਉਹ ਖੇਡ ਰਿਹਾ ਹੈ ਨਾ
ਕੇ ਅੱਜ-ਕੱਲ ਤੇਰੇ ਜਿਸਮ ਨਾਲ ਉਹ ਖੇਡ ਰਿਹਾ ਹੈ ਨਾ…….; 

Rang Mohabbtaan Waale || love Punjabi status

Ess duniya – jahaan ch vekhe ne
main bde rang mohabbatan wale ji,❤
meri vi te jholi paa dwo
do pal mohabbatan wale ji…🙈
hove koi dil ton sohna,
te ohdi seerat pyaari hove,🤗
ohde sunpneya da howan main hi Ranjha
Oh meri raani hove,😇
naa pain judaiyan dohaan ch,
Bhawein shhoti jyi khaani hove,✌
ho naa jawan choor banann ton pehlaan, 
mere khaab mohabbatan wale ji…😍
Ess duniya – jahaan ch vekhe ne
main bde rang mohabbatan wale ji…❤

ਇਸ ਦੁਨੀਆਂ ਜਹਾਨ ‘ਚ ਵੇਖਣੇ ਨੇ
ਮੈਂ ਬੜੇ ਰੰਗ ਮੋਹੁੱਬਤਾਂ ਵਾਲੇ ਜੀ❤
ਮੇਰੀ ਵੀ ਤੇ ਝੋਲੀ ਪਾ ਦਵੋ
ਦੋ ਪਲ ਮੋਹੁੱਬਤਾਂ ਵਾਲੇ ਜੀ🙈
ਹੋਵੇ ਕੋਈ ਦਿਲ ਤੋਂ ਸੋਹਣਾ
ਤੇ ਉਹਦੀ ਸੀਰਤ ਪਿਆਰੀ ਹੋਵੇ🤗
ਓਹਦੇ ਸੁਪਨਿਆਂ ਦਾ ਹੋਵਾਂ ਮੈਂ ਹੀ ਰਾਂਝਾ
ਉਹ ਮੇਰੀ ਰਾਣੀ ਹੋਵੇ😇
ਨਾ ਪੈਣ ਜੁਦਾਈਆਂ ਦੋਹਾਂ ‘ਚ
ਭਾਵੇਂ ਛੋਟੀ ਜਿਹੀ ਕਹਾਣੀ ਹੋਵੇ✌
ਹੋ ਨਾ ਜਾਵਣ ਚੂਰ ਬਣਨ ਤੋਂ ਪਹਿਲਾਂ
ਮੇਰੇ ਖ਼ੁਆਬ ਮੋਹੁੱਬਤਾਂ ਵਾਲੇ ਜੀ😍
ਇਸ ਦੁਨੀਆਂ ਜਹਾਨ ‘ਚ ਵੇਖਣੇ ਨੇ
ਮੈਂ ਬੜੇ ਰੰਗ ਮੋਹੁੱਬਤਾਂ ਵਾਲੇ ਜੀ❤

Main Kehnda Riha Ohnu Apne DIl diyan || heart broken status

Main Kehnda Riha Ohnu Apne Dil Diyan❤
Par Ohne Khaab Pyar Da Buneya Nahi,😞
Main Kiha Ek Var Maf Karde,🙏
Ohne Tarla Koi Suneya Nahi,🤐
Main Kar Dita Sab Kuj Ohde Hawale,🍂
Par Ohne Dil Ton Dost Chuneya Nahi,🙌
Main Keh Ditta ‘Tere Bina Main Mar Challeya’😶
Oh Hass Ke Kehndi,
‘Kee Kiha?? Mainu Suneya Nahi.’💔

ਮੈਂ ਕਹਿੰਦਾ ਰਿਹਾ ਉਹਨੂੰ ਆਪਣੇ ਦਿਲ ਦੀਆਂ❤
ਪਰ ਉਹਨੇ ਖ਼ੁਆਬ ਪਿਆਰ ਦਾ ਬੁਣਿਆ ਨਹੀਂ😞
ਮੈਂ ਕਿਹਾ ਇੱਕ ਵਾਰ ਮਾਫ ਕਰਦੇ🙏
ਓਹਨੇ ਤਰਲਾ ਕੋਈ ਸੁਣਿਆ ਨਹੀਂ🤐
ਮੈਂ ਕਰ ਦਿੱਤਾ ਸਭ ਕੁਝ ਉਹਦੇ ਹਵਾਲੇ🍂
ਪਰ ਉਹਨੇ ਦਿਲ ਤੋਂ ਦੋਸਤ ਚੁਣਿਆ ਨਹੀਂ🙌
ਮੈਂ ਕਹਿ ਦਿੱਤਾ “ਤੇਰੇ ਬਿਨਾਂ ਮੈਂ ਮਰ ਚੱਲਿਆ”😶
ਉਹ ਹੱਸ ਕੇ ਕਹਿੰਦੀ,
“ਕੀ ਕਿਹਾ?? ਮੈਨੂੰ ਸੁਣਿਆ ਨਹੀਂ.’💔

Sath janda e parchawa || sad but true lines || Punjabi status

Ehna jazbata nu kive marwawa
Ehna khuaba nu kive marwawa
Marde vele v sath Chadd jande ne
Sath janda e madiya takk parchawa🙌

ਇਹਨਾਂ ਜਜ਼ਬਾਤਾ ਨੂੰ ਕਿਵੇਂ ਮਰਵਾਵਾਂ
ਇਹਨਾਂ ਖੁਆਬਾਂ ਨੂੰ ਕਿਵੇਂ ਮਰਵਾਵਾਂ
ਮਰਦੇ ਵੇਲੇ ਵੀ ਸਾਥ ਛੱਡ ਜਾਂਦੇ ਨੇ
ਸਾਥ ਜਾਂਦਾ ਈ ਮੜੀਆ ਤਕ ਪਰਛਾਵਾ🙌

Howe tu mere kol || PUNJABI status || love shayari

Howe tu mere kol,
Par eh khuaab na Howe❤️
De ja gma di dwai,
Par eh sharab na Howe😊
Pucha tenu ek sawaal,
Tere kol jwab na Howe😶
Kinna time tu mere kol,
Eh hisaab na Howe🤗
Howe tu mere kol,
Par eh khuaab na howe 😍

ਹੋਵੇ ਤੂੰ ਮੇਰੇ ਕੋਲ,
ਪਰ ਇਹ ਖੁਆਬ ਨਾ ਹੋਵੇ।❤
ਦੇ ਜਾ ਗਮਾਂ ਦੀ ਦਵਾਈ,
ਪਰ ਇਹ ਸ਼ਰਾਬ ਨਾ ਹੋਵੇ।😊
ਪੁੱਛਾਂ ਤੈਨੂੰ ਇਕ ਸਵਾਲ,
ਤੇਰੇ ਕੋਲ ਜਵਾਬ ਨਾ ਹੋਵੇ।😶
ਕਿੰਨਾ ਟਾਇਮ ਤੂੰ ਮੇਰੇ ਕੋਲ,
ਇਹ ਹਿਸਾਬ ਨਾ ਹੋਵੇ।🤗
ਹੋਵੇ ਤੂੰ ਮੇਰੇ ਕੋਲ,
ਪਰ ਇਹ ਖੁਆਬ ਨਾ ਹੋਵੇ।😍