Skip to content

pyar

pyar punjabi status, love, true love, mohhabat shayari, pyar wale status, cute love punjabi status

Izhaar Na karde || sad Punjabi shayari

Tere baare je pta hunda ta 
Tainu kade pyaar na krde..
J pta hunda Koi keemat nhi meri teri zindagi ch
Ta sach kehne aan sajjna kade izhaar na karde….🙃💔

ਤੇਰੇ ਬਾਰੇ ਜੇ ਪਤਾ ਹੁੰਦਾ ਤਾਂ
ਤੈਨੂੰ ਕਦੇ ਪਿਆਰ ਨਾ ਕਰਦੇ
ਜੇ ਪਤਾ ਹੁੰਦਾ ਕੋਈ ਕੀਮਤ ਨਹੀਂ ਮੇਰੀ ਤੇਰੀ ਜ਼ਿੰਦਗੀ ‘ਚ
ਤਾਂ ਸੱਚ ਕਹਿਨੇ ਆਂ ਸੱਜਣਾ ਕਦੇ ਇਜ਼ਹਾਰ ਨਾ ਕਰਦੇ..🙃💔

Nazar da vaar || Punjabi shayari

Teri nazar de vaar hye
Mere seene to paar hye
Dekha jado vi tera chehra mein
Mohobbat dinda chaad hye
Tere vich aundi oh khushboo
Jo fullan vich vi nhi aundi kamal hye
Hun tere ton milna chahunda mein
Kinne hi beet gye saal hye..

ਤੇਰੀ ਨਜ਼ਰ ਦਾ ਵਾਰ ਹਏ….. 
ਮੇਰੇ ਸੀਨੇ ਤੋਂ ਪਾਰ ਹਏ……..
ਦੇਖਾਂ ਜਦੋਂ ਵੀ ਤੇਰਾਂ ਚੇਹਰਾ ਮੈਂ
ਮਹੁੱਬਤ ਦਿੰਦਾ ਚਾੜ੍ਹ ਹਏ….
ਤੇਰੇ ਵਿੱਚ ਆਉਂਦੀ ਉਹ ਖੁਸ਼ਬੂ
ਜੋ ਫੁੱਲਾਂ ਵਿੱਚ ਵੀ ਨਹੀਂ ਆਉਂਦੀ ਕਮਾਲ ਹਏ….
ਹੁਣ ਤੇਰੇ ਤੋਂ ਮਿਲਨਾ ਚਾਹੁਣਾ ਮੈਂ
ਕਿਨੇਂ ਹੀ ਬੀਤ ਗਏ ਸਾਲ ਹਏ….

* ਮਹੁੱਬਤ ਦੇ ਜਨਾਜ਼ੇ * || mohobbat de janaje || punjabi shayari

ਮਹੁੱਬਤ ਦੇ ਉਠਦੇ ਨੇ ਜਨਾਜ਼ੇ

ਅੱਜ ਕੱਲ ਕੰਧਿਆ ਤੇ

ਵਫਾ ਦੀ ਉਮੀਦ ਭਰੋਸਾ ਕਾਤੋਂ ਕਰਦੇ ਨੇ 

ਲੋਕ ਅੱਜ ਕੱਲ ਬੰਦਿਆਂ ਤੇ

 

ਮੈਂ ਗਲ਼ ਗਲ਼ ਤੇ ਸੁਣੀਂ ਏ

ਮੁਹੋਂ ਗਲ਼ ਵਫ਼ਾਦਾਰੀ ਦੀ

ਝੂਠਿਆਂ ਸੋਹਾਂ ਖਾ ਦਗ਼ਾ ਦੇਂਦੇ ਨੇ

ਲੋਕ ਮਹੁੱਬਤ ਯਾਰੀ ਦੀ

 

ਵਫਾ ਵਫਾ ਕਰਦੇ ਨੇ

ਲੋਕ ਏਥੇ ਸਾਰੇ ਗ਼ਦਾਰ ਨੇ

ਨੋਟਾਂ ਤੋਂ ਆ ਰਿਸ਼ਤੇ

ਨੋਟਾਂ ਨੂੰ ਵੇਖ ਹੁੰਦੇ ਏਥੇ ਪਿਆਰ ਨੇ

 

ਮੈਂ ਪੜ੍ਹਣੀਆਂ ਸਿਖਿਆ ਨਜ਼ਰਾਂ ਤੇ ਚੇਹਰੇ

ਮੈਨੂੰ ਫੇਰ ਵੀ ਚਲਾਕੀ ਸਮਝ ਨਾ ਆਏ

ਲੋਕਾਂ ਨੂੰ ਬੱਸ ਵੇਹਮ ਏਹ ਹੈ

ਕੀ ਮੈਨੂੰ ਕੁਝ ਸਮਝ ਨਾ ਆਏ

Intezaar || love punjabi shayari

Muddtan to intzar c us khaas da
Kinj kara byan mohobbat de libas da
Jad vekheya taa kho gyi vich socha de
Enni der to kithe c puchan nu mein locha ve
Muddta to intzaar c us khaas da
Mil gye jwab kayi ohnu takkdeya
Mohobbat de vi jad gye ehsaas ne
Khushi jhalke akhiyan de pass jehe
Muddta to intzaar c us khaas da❤️

ਮੁੱਦਤਾਂ ਤੋਂ ਇੰਤਜ਼ਾਰ ਸੀ ਉਸ ਖ਼ਾਸ ਦਾ
ਕਿੰਝ ਕਰਾਂ ਬਿਆਨ ਮੁਹੱਬਤ ਦੇ ਲਿਬਾਸ ਦਾ
ਜਦ ਵੇਖਿਆ ਤਾਂ ਖੋ ਗਈ ਵਿਚ ਸੋਚਾਂ ਦੇ
ਇੰਨੀ ਦੇਰ ਤੋਂ ਸੀ ਕਿੱਥੇ ਪੁੱਛਣ ਨੂੰ ਮੈਂ ਲੋਚਾਂ ਵੇ
ਮੁੱਦਤਾਂ ਤੋਂ ਇੰਤਜ਼ਾਰ ਸੀ ਉਸ ਖ਼ਾਸ ਦਾ
ਮਿਲ ਗਏ ਜਵਾਬ ਕਈ ਉਹਨੂੰ ਤੱਕਦਿਆਂ
ਮੁਹੱਬਤ ਦੇ ਵੀ ਜੁੜ ਗਏ ਅਹਿਸਾਸ ਨੇ
ਖ਼ੁਸ਼ੀ ਝਲਕੇ ਅੱਖੀਆਂ ਦੇ ਪਾਸ ਜਿਹੇ
ਮੁੱਦਤਾਂ ਤੋਂ ਇੰਤਜ਼ਾਰ ਸੀ ਉਸ ਖ਼ਾਸ ਦਾ❤️

Pyar ne kita kamle || Punjabi shayari on love

Akhiyan haseen udeekdiya
Intezar ne kita kamle aa..!!😶
Har tha te tenu dekhdiya
Sanu pyar ne kita kamle aa..!!😇

ਅੱਖੀਆਂ ਹਸੀਨ ਉਡੀਕਦੀਆਂ
ਇੰਤਜ਼ਾਰ ਨੇ ਕੀਤਾ ਕਮਲੇ ਆ..!!😶
ਹਰ ਥਾਂ ‘ਤੇ ਤੈਨੂੰ ਦੇਖਦੀਆਂ
ਸਾਨੂੰ ਪਿਆਰ ਨੇ ਕੀਤਾ ਕਮਲੇ ਆ..!!😇

Na tere warga koi || love Punjabi shayari

Menu tu hi ik tu sajjna
Tere lyi haasa rona e..!!🤗
Na tere warga koi c
Na tere warga hona e..!!😍

ਮੈਨੂੰ ਤੂੰ ਹੀ ਇੱਕ ਤੂੰ ਸੱਜਣਾ
ਤੇਰੀ ਲਈ ਹਾਸਾ ਰੋਣਾ ਏ..!!🤗
ਨਾ ਤੇਰੇ ਵਰਗਾ ਕੋਈ ਸੀ
ਨਾ ਤੇਰੇ ਵਰਗਾ ਹੋਣਾ ਏ..!!😍

Dilo pyar karda reha || punjabi status

Befikar jeha rehnda c
Hun bas fikar rehndi e
Pehla bahla kuj kehnda c
Hun bas khamoshi rehndi e
Tu kade samjh hi nhi sakeya menu
Mein fikar Teri bas karda reha
Tu pyar bas jataunda c
Te mein dilo pyar karda reha🥀

ਬੇਫਿਕਰ ਜਿਹਾ ਰਹਿੰਦਾ ਸੀ
ਹੁਣ ਬੱਸ ਫ਼ਿਕਰ ਰਹਿੰਦੀ ਏ
ਪਹਿਲਾਂ ਬਾਹਲ਼ਾ ਕੁਝ ਕਹਿੰਦਾ ਸੀ
ਹੁਣ ਬੱਸ ਖਾਮੋਸ਼ੀ ਰਹਿੰਦੀ ਏ
ਤੂੰ ਕਦੇ ਸਮਝ ਹੀ ਨਹੀਂ ਸਕਿਆਂ ਮੈਨੂੰ 
ਮੈਂ ਫ਼ਿਕਰ ਤੇਰੀ ਬੱਸ ਕਰਦਾ ਰਿਹਾ
ਤੂੰ ਪਿਆਰ ਬੱਸ ਜਤਾਉਂਦਾ ਸੀ
ਤੇ ਮੈਂ ਦਿਲੋਂ ਪਿਆਰ ਕਰਦਾ ਰਿਹਾ 🥀

Ajj vi nahi aaya || sad Punjabi status

Oh nhi aaya Milan ajj vi
Sukk gye gulab Jo laye c ohde lyi ajj vi
Ajj vi hai menu pyar ohde naal
Milan da karda haan intezar ajj vi💔

ਉਹ ਨਹੀਂ ਆਇਆ ਮਿਲ਼ਣ ਅੱਜ ਵੀ
ਸੁੱਕ ਗਏ ਗੁਲਾਬ ਜੋ ਲਏ ਸੀ ਓਹਦੇ ਲਈ ਅੱਜ ਵੀ
ਅੱਜ ਵੀ ਹੈਂ ਮੈਨੂੰ ਪਿਆਰ ਓਹਦੇ ਨਾਲ
ਮਿਲ਼ਣ ਦਾ ਕਰਦਾ ਹਾਂ ਇੰਤਜ਼ਾਰ ਅੱਜ ਵੀ💔