yaad
yaad status punjabi, yaad shayari, yaadan te supne shayari, sad yaad punjabi status, udas dil status
Ohna Mudhna Nai || Sad Punjabi Poetry True Lines
Ro-ro kujh ni hona
chahe akhan gaal le
jo chadd gai mudh ni auna
marzi jinne vehm paal le
oh Gairaan diyaan buklaan daa nigh maan di
Chahe jinne hadd baal le
aakhiri gal mukdi
yaadan ohdiyaan bhulniyaa
jina marzi dil taal le
ਰੋ-ਰੋ ਕੁੱਝ ਨੀ ਹੋਣਾ
ਚਾਹੇ ਅੱਖਾਂ ਗਾਲ ਲੈ
ਜੋ ਛੱਡ ਗਈ ਮੁੜ ਨੀ ਆਉਣਾ
ਮਰਜੀ ਜਿੰਨ੍ਹੇ ਵਹਿਮ ਪਾਲ ਲੈ
ਉਹ ਗੈਰਾਂ ਦੀਆਂ ਬੁਕਲਾਂ ਦਾ ਨਿੱਘ ਮਾਣਦੀ
ਚਾਹੇ ਜਿੰਨੇ ਹੱਡ ਬਾਲ ਲੈ
ਅਖੀਰੀ ਗੱਲ ਮੁੱਕਦੀ
ਯਾਦਾਂ ਉਹਦੀਆਂ ਭੁੱਲਣੀਆਂ
ਜਿੰਨਾਂ ਮਰਜ਼ੀ ਦਿਲ ਟਾਲ ਲੈ
✍️✍️✍️✍️ਸ਼ੇਰ ਸਿੰਘ
Sar janda hona ohda sade bagair || sad Punjabi shayari || shayari status
Sar janda hona ohda sade bgair
Taa hi khamoshi sadi ohnu kade staundi nahi..!!
Khush hona oh zindagi ch sade bajho vi
Taa hi sadi yaad ohnu kade aundi nahi..!!
ਸਰ ਜਾਂਦਾ ਹੋਣਾ ਓਹਦਾ ਸਾਡੇ ਬਗੈਰ
ਤਾਂ ਹੀ ਖਾਮੋਸ਼ੀ ਸਾਡੀ ਓਹਨੂੰ ਕਦੇ ਸਤਾਉਂਦੀ ਨਹੀਂ..!!
ਖੁਸ਼ ਹੋਣਾ ਉਹ ਜ਼ਿੰਦਗੀ ‘ਚ ਸਾਡੇ ਬਾਝੋਂ ਵੀ
ਤਾਂ ਹੀ ਸਾਡੀ ਯਾਦ ਓਹਨੂੰ ਕਦੇ ਆਉਂਦੀ ਨਹੀਂ..!!
Ohda naam || true love poetry || true line shayari
Mann bethe c ohnu dil da hani
Ohda naam jo saahan ch rach gya c..!!
Ohne khud di vi Surat bhula ditti
Chehra ohda Jo nazra nu jach gya c..!!
Oh Tin char Akhar ne yaad menu
Jinna naal ishq c awazan nu..!!
Naam ohda te rabb da ik hoye
Injh lggan lggeya alfazan nu..!!
Jo naam ohde vich aunde c
Ohna akhra naal dil jarh gya c..!!
Kuj aunda hi nhi hor bolan vich
naam useda bullan te arh gya c..!!
Us khushi da thikana Na labhda c
Ohde sajde ch mathe vi teke c..!!
Ohde naa de sare akhar jad
Mere hath te bne mein dekhe c..!!
ਮੰਨ ਬੈਠੇ ਸੀ ਓਹਨੂੰ ਦਿਲ ਦਾ ਹਾਣੀ
ਓਹਦਾ ਨਾਮ ਜੋ ਸਾਹਾਂ ‘ਚ ਰੱਚ ਗਿਆ ਸੀ..!!
ਓਹਨੇ ਖੁਦ ਦੀ ਵੀ ਸੂਰਤ ਭੁਲਾ ਦਿੱਤੀ
ਚਿਹਰਾ ਓਹਦਾ ਜੋ ਨਜ਼ਰਾਂ ਨੂੰ ਜੱਚ ਗਿਆ ਸੀ..!!
ਉਹ ਤਿੰਨ ਚਾਰ ਅੱਖਰ ਨੇ ਯਾਦ ਮੈਨੂੰ
ਜਿੰਨ੍ਹਾਂ ਨਾਲ ਸੀ ਇਸ਼ਕ ਅਵਾਜ਼ਾਂ ਨੂੰ..!!
ਨਾਮ ਓਹਦਾ ਤੇ ਰੱਬ ਦਾ ਇੱਕ ਹੋਏ
ਇੰਝ ਲੱਗਣ ਲੱਗਿਆ ਅਲਫਾਜ਼ਾਂ ਨੂੰ..!!
ਜੋ ਨਾਮ ਓਹਦੇ ਵਿੱਚ ਆਉਂਦੇ ਸੀ
ਓਹਨਾਂ ਅੱਖਰਾਂ ਨਾਲ ਦਿਲ ਜੜ੍ਹ ਗਿਆ ਸੀ..!!
ਕੁਝ ਆਉਂਦਾ ਹੀ ਨਹੀਂ ਹੋਰ ਬੋਲਾਂ ਵਿੱਚ
ਨਾਮ ਉਸੇ ਦਾ ਬੁੱਲਾਂ ਤੇ ਅੜ ਗਿਆ ਸੀ..!!
ਉਸ ਖੁਸ਼ੀ ਦਾ ਠਿਕਾਣਾ ਨਾ ਲੱਭਦਾ ਸੀ
ਓਹਦੇ ਸਜਦੇ ‘ਚ ਮੱਥੇ ਵੀ ਟੇਕੇ ਸੀ..!!
ਓਹਦੇ ਨਾਮ ਦੇ ਸਾਰੇ ਅੱਖਰ ਜਦ
ਮੇਰੇ ਹੱਥ ਤੇ ਬਣੇ ਮੈਂ ਦੇਖੇ ਸੀ..!!