Best Punjabi - Hindi Love Poems, Sad Poems, Shayari and English Status
Hor tang Na kar menu || Punjabi shayari || sad status
Sach dassa tere ton baad jiwe mera hajj hi nhi hoyea
Chehre akhan moohre bhut aun
Par pehla vang dil da rajj hi nhi hoyea
Eh gall mere kapde, boot, pagga nu pta
Milan to pehla kinni var badle mein
Sach dassa ohde wang Hun metho kade sajj vi nhi hoyea
Gimi di Hun kyu koi na Saar tenu
Chll tu vi nikal te yaadan to vi mukat kar menu
Hun hor tang na kar menu
hor tang na kar menu 💔
ਸੱਚ ਦੱਸਾਂ ਤੇਰੇ ਤੋਂ ਬਾਦ ਜਿਵੇਂ ਮੇਰਾ ਹੱਜ ਹੀ ਨਹੀਂ ਹੋਇਆ
ਚੇਹਰੇ ਅੱਖਾਂ ਮੂਰੇ ਬਹੁਤ ਆਉਣ,
ਪਰ ਪਹਿਲਾਂ ਵਾਂਗ ਦਿਲ ਦਾ ਰੱਜ ਹੀ ਨਹੀਂ ਹੋਇਆ
ਇਹ ਗੱਲ ਮੇਰੇ ਕੱਪੜੇ, ਬੂਟ, ਪੱਗਾਂ ਨੂੰ ਪਤਾ
ਮਿਲਣ ਤੋਂ ਪਹਿਲਾਂ ਕਿੰਨੀ ਵਾਰ ਬਦਲੇ ਮੈਂ
ਸੱਚ ਦੱਸਾਂ ਉਹਦੇ ਵਾਂਗ ਹੁਣ ਮੈਥੋਂ ਕਦੇ ਸੱਜ ਵੀ ਨੀ ਹੋਇਆ
ਗਿਮੀ ਦੀ ਹੁਣ ਕਿਉਂ ਕੋਈ ਨਾ ਸਾਰ ਤੈਨੂੰ
ਚੱਲ ਤੂਵੀਂ ਨਿਕਲ ਤੇ ਯਾਦਾਂ ਤੋਂ ਵੀ ਮੁਕਤ ਕਰ ਮੈਨੂੰ
ਹੁਣ ਹੋਰ ਤੰਗ ਨਾ ਕਰ ਮੈਨੂੰ
ਹੋਰ ਤੰਗ ਨਾ ਕਰ ਮੈਨੂੰ💔
Title: Hor tang Na kar menu || Punjabi shayari || sad status
Oh kamaal aa || Punjabi love poetry
Oh kamaal aa
kamaal aa ohdi sundarta
saada pehraawa
sir te peedha da taaj
sabh kujh hon te v ohde ch hawa nahi
ladhdi aai aa wadhe dukhaa to
rondi hai taa tarasyog lagdi
rakh laindi si shikwa rabb naal v kade
kujh khwahisha lai adhoori aa
maandi har nikki nikki khusi zindagi di
jado hasdi sohne chehre to saari kayinaat hasdi
lagdi saari duniyaa to pare aa
ਉਹ ਕਮਾਲ ਆ
ਕਮਾਲ ਆ ਉਹਦੀ ਸੁੰਦਰਤਾ
ਸਾਦਾ ਪਹਿਰਾਵਾ
ਸਿਰ ਤੇ ਪੀੜਾ ਦਾ ਤਾਜ
ਸਭ ਕੁਝ ਹੋਣ ਤੇ ਵੀ ਉਹਦੇ ਚ ਹਵਾ ਨਹੀ
ਲੜਦੀ ਆਈ ਆ ਵੱਡੇ ਦੁੱਖਾ ਤੋ
ਰੌਦੀਂ ਹੈ ਤਾ ਤਰਸਯੋਗ ਲਗਦੀ
ਰੱਖ ਲੈਂਦੀ ਸੀ ਸ਼ਿਕਵਾ ਰੱਬ ਨਾਲ ਵੀ ਕਦੇ
ਕੁਝ ਖੁਵਾੲਇਸ਼ਾ ਲਈ ਅਧੂਰੀ ਆ
ਮਾਣਦੀ ਹਰ ਨਿੱਕੀ ਨਿੱਕੀ ਖੁਸ਼ੀ ਜਿੰਦਗੀ ਦੀ
ਜਦੋ ਹੱਸਦੀ ਸੋਹਣੇ ਚਿਹਰੇ ਤੋ ਸਾਰੀ ਕਾਇਨਾਤ ਹੱਸਦੀ
ਲੱਗਦੀ ਸਾਰੀ ਦੁਨੀਆ ਤੋ ਪਰੇ ਆ
G😎
…….. to be continued