Skip to content

pyar

pyar punjabi status, love, true love, mohhabat shayari, pyar wale status, cute love punjabi status

Mann le ke ohnu koi pyar nahi || sad but true shayari || sad shayari

Chadd mnaa onne Teri leni koi Saar nhi
Mann le k ohnu koi tere naal pyar nhi..!!

ਛੱਡ ਮਨਾਂ ਓਹਨੇ ਤੇਰੀ ਲੈਣੀ ਕੋਈ ਸਾਰ ਨਹੀਂ..!!
ਮੰਨ ਲੈ ਕੇ ਉਹਨੂੰ ਕੋਈ ਤੇਰੇ ਨਾਲ ਪਿਆਰ ਨਹੀਂ..!!

Pyar v bahut ajeeb aa || Love Punjabi status

Pyar v bahut ajeeb aa,
jis insaan nu paayea v naaa howe
us nu v khohan da darr lageyaa rehnda

ਪਿਆਰ ਵੀ ਬਹੁਤ ਅਜੀਬ ਆ,
ਜਿਸ ਇਨਸਾਨ ਨੂੰ ਪਾਇਆ ਵੀ ਨਾ ਹੋਵੇ,
ਉਸ ਨੂੰ ਵੀ ਖੋਹਣ ਦਾ ਡਰ ਲੱਗਿਆ ਰਹਿੰਦਾ।❤❤

Dila pachtayenga || sad shayari || Punjabi dard shayari

Je oh shadd gaye adh vichkar
Dila pachtayenga..!!
Na kar Na ena pyar
Dila pachtayenga..!!

ਜੇ ਉਹ ਛੱਡ ਗਏ ਅੱਧ ਵਿਚਕਾਰ
ਦਿਲਾ ਪਛਤਾਏਂਗਾ..!!
ਨਾ ਕਰ ਨਾ ਇੰਨਾ ਪਿਆਰ
ਦਿਲਾ ਪਛਤਾਏਂਗਾ..!!

Sonh rabb di oh || Love Punjabi status 2 lines

Sonh rabb di oh baahla jachda e
jadon chori chori mere val vekh hasda e

ਸੌਂਹ ਰੱਬ ਦੀ ਉਹ ਬਾਹਲਾ ਜੱਚਦਾ ਏ
ਜਦੋਂ ਚੋਰੀ-ਚੋਰੀ ਮੇਰੇ ਵੱਲ ਵੇਖ ਹੱਸਦਾ ਏ

Lafz khatam hunde ja rahe ne || true love shayari || two line shayari

Lafz khatam hunde ja rahe ne
Par tere layi mohobbat byan nahi ho pa rahi..!!

ਲਫ਼ਜ਼ ਖ਼ਤਮ ਹੁੰਦੇ ਜਾ ਰਹੇ ਨੇ
ਪਰ ਤੇਰੇ ਲਈ ਮੋਹੁੱਬਤ ਬਿਆਨ ਨਹੀਂ ਹੋ ਪਾ ਰਹੀ..!!

Rabb ne khud sanu milauna e || love poetry || true love shayari

Kudrat vi thehar k dekhegi
Jad mail ohne sada karauna e..!!
Full mohobbtan vale khidne ne
Teri rooh nu gal naal launa e..!!
Eh Mohobbat hi enni Pak e
Ese rishte Nu khuda ne vi chahuna e..!!
Sanu lod Na bahutiyan manntan di
Dekhi apne aap sab hona e..!!
Asi roohaniyat takk preet pauni e
Agge pyar de sbnu jhukauna e..!!
Ishq de rang ne karni karamat esi
Dekhi rabb ne khud sanu milauna e..!!

ਕੁਦਰਤ ਵੀ ਠਹਿਰ ਕੇ ਦੇਖੇਗੀ
ਜਦ ਮੇਲ ਓਹਨੇ ਸਾਡਾ ਕਰਾਉਣਾ ਏ..!!
ਫੁੱਲ ਮੋਹੁੱਬਤਾਂ ਵਾਲੇ ਖਿੜਨੇ ਨੇ
ਤੇਰੀ ਰੂਹ ਨੂੰ ਗਲ ਨਾਲ ਲਾਉਣਾ ਏ..!!
ਇਹ ਮੋਹੁੱਬਤ ਹੀ ਇੰਨੀ ਪਾਕ ਏ
ਐਸੇ ਰਿਸ਼ਤੇ ਨੂੰ ਖੁਦਾ ਨੇ ਵੀ ਚਾਹੁਣਾ ਏ..!!
ਸਾਨੂੰ ਲੋੜ ਨਾ ਬਹੁਤੀਆਂ ਮੰਨਤਾਂ ਦੀ
ਦੇਖੀ ਆਪਣੇ ਆਪ ਸਭ ਹੋਣਾ ਏ..!!
ਅਸੀਂ ਰੂਹਾਨੀਅਤ ਤੱਕ ਪ੍ਰੀਤ ਪਾਉਣੀ ਏ
ਅੱਗੇ ਪਿਆਰ ਦੇ ਸਭ ਨੂੰ ਝੁਕਾਉਣਾ ਏ..!!
ਇਸ਼ਕ ਦੇ ਰੰਗ ਨੇ ਕਰਨੀ ਕਰਾਮਾਤ ਐਸੀ
ਦੇਖੀਂ ਰੱਬ ਨੇ ਖੁਦ ਸਾਨੂੰ ਮਿਲਾਉਣਾ ਏ..!!

Thukra hi ditta || sad shayari || Punjabi shayari

Jo kehnde c tere naal mohobbat e
Har saah mere lekhe laya c..!!
Thukra hi ditta ohna vi
Jinna pyar naal kade apnaya c..!!

ਜੋ ਕਹਿੰਦੇ ਸੀ ਤੇਰੇ ਨਾਲ ਮੋਹੁੱਬਤ ਏ
ਹਰ ਸਾਹ ਮੇਰੇ ਲੇਖੇ ਲਾਇਆ ਸੀ..!!
ਠੁਕਰਾ ਹੀ ਦਿੱਤਾ ਉਹਨਾਂ ਵੀ
ਜਿੰਨਾ ਪਿਆਰ ਨਾਲ ਕਦੇ ਅਪਣਾਇਆ ਸੀ..!!

Door ho vi kol rehnda e || true love shayari || Punjabi shayari

Khushnasib haan mein
Jo tu door ho ke vi har waqt mere kol rehnda e..!!

ਖੁਸ਼ਨਸੀਬ ਹਾਂ ਮੈਂ
ਜੋ ਤੂੰ ਦੂਰ ਹੋ ਕੇ ਵੀ ਹਰ ਵਕਤ ਮੇਰੇ ਕੋਲ ਰਹਿੰਦਾ ਏ..!!